ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗਰੀਬ ਤੇ ਮਜ਼ਲੂਮ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਰੁੱਤਵਾ ਲੈਕੇ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ :-ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ

ਪੰਜਾਬ ਅਤੇ ਪੰਜਾਬੀਅਤ

*ਰੋਮ ਵਿਖੇ ਧੂਮ-ਧਾਮ ਮਨਾਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਆਗਮਨ ਪੁਰਬ*


ਰੋਮ ਇਟਲੀ (ਕੈਂਥ)ਦੁੱਤਕਾਰੇ,ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾਂ ਖਾਤਿਰ ਸਾਰੀ ਜਿੰਦਗੀ ਸੰਘਰਸ਼ਸ਼ ਕਰਨ ਵਾਲੇ ਗਰੀਬਾਂ ਦੇ ਮਸੀਹਾ,ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ,ਸ਼ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਵਸ ਇਟਲੀ ਦੀ ਰਾਜਧਾਨੀ ਰੋਮ  ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ,ਉਤਸਾਹ ਅਤੇ ਧੂਮ-ਧਾਮ ਮਨਾਇਆ ਗਿਆ।ਆਗਮਨ ਪੁਰਬ ਦੇ ਸਮਾਗਮ ਵਾਲੇ ਦਿਨ ਸਵੇਰੇ ਨਿਸ਼ਾਨ ਸਾਹਿਬ” ਹਰਿ” ਦੀ ਰਸਮ ਗੁ:ਕਮੇਟੀ ਅਤੇ ਸੰਗਤਾਂ ਵੱਲੋਂ ਸਮੂਹਕ ਤੌਰ ਤੇ ਅਦਾ ਕੀਤੀ ।

 

ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ “ਅੰਮ੍ਰਿਤਬਾਣੀ” ਦੇ ਆਰੰਭੇ ਆਖੰਡ ਜਾਪ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਦੀ ਸੁਰੂਆਤ ਗੁਰੂਘਰ ਦੇ ਕੀਰਤਨੀ ਜੱਥੇ ਗਿਆਨੀ ਕੁਲਦੀਪ ਸਿੰਘ ਬਸ਼ੇਸਰਪੁਰ ,ਦਵਿੰਦਰ ਬਾਬਾ ਅਤੇ ਸਾਥੀਆਂ ਆਦਿ ਨੇ ਸਾਂਝੈ ਤੌਰ ਤੇ ਕਰਦਿਆਂ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।ਇਸ ਉਪੰਰਤ ਇਟਲੀ ਦੇ ਮਿਸ਼ਨਰੀ ਜੱਥਿਆਂ ਰੇਸ਼ਮ ਲਾਲ ਗੜ੍ਹੇਵਾਲੇ,ਪਰਮਜੀਤ ਪੰਮਾ ਰਾਹੋਂ ਵਾਲੇ,ਮਨਪ੍ਰੀਤ ਕੌਰ ਪਿੰ੍ਰਸ,ਸਮਿੱਤਰਾ ਦੇਵੀ,ਸਮਿੰਦਰ ਕੌਰ,ਅਵਤਾਰ ਕੌਰ ਨਾਰਨੀ,ਕਸ਼ੇਰਤਾ ਕੀਰਤਨੀ ਬੀਬੀਆਂ ਦਾ ਜੱਥੇ ਵੱਲੋਂ ਧਾਰਮਿਕ ਪ੍ਰੋਗਰਾਮ ਦੁਆਰਾ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਈ।

 

ਇਸ ਆਗਮਨ ਪੁਰਬ ਮੌਕੇ ਦਰਬਾਰ ਵਿੱਚ ਹਾਜ਼ਰੀ ਭਰ ਰਹੀ ਸੰਗਤ ਨਾਲ ਪੰਜਾਬ  ਤੋਂ ਉਚੇਚੇ ਤੌਰ ਤੇ ਪਹੁੱਚੇ ਮਿਸ਼ਨਰੀ ਪ੍ਰਚਾਰਕ ਆਵਾਜ਼-ਏ-ਕੌਮ ਸੰਤ ਕ੍ਰਿਸਨ ਨਾਥ ਨੇ ਆਪਣੇ ਵਿਚਾਰ ਸਾਂਝੈ ਕਰਦਿਆਂ ਕਿਹਾ ਕਿ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਪ੍ਰੇਰਨਾ ਲੈਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗਰੀਬ ਤੇ ਮਜ਼ਲੂਮ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਰੁੱਤਵਾ ਲੈਕੇ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੀ ਕ੍ਰਿਪਾ ਸੱਦਕਾ ਹੀ ਅੱਜ  ਦਲਿਤ ਸਮਾਜ ਦੇ ਉਹ ਲੋਕ ਵਿਦਵਾਨੀ ਹਨ ਜਿਹਨਾਂ ਦਾ ਮੌਕੇ ਦੇ ਸ਼ਾਸ਼ਕ ਕਦੇ ਪ੍ਰਛਾਵਾ ਲੈਣਾ ਵੀ ਪਸੰਦ ਨਹੀਂ ਸਨ ਕਰਦੇ।

 

ਇਸ ਦੌਰਾਨ ਗੁਰਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਸ਼੍ਰੀ ਜੈ ਪਾਲ ਸੰਧੂ ਪ੍ਰਧਾਨ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਨੇ ਕਿਹਾ ਕਿ ਅੱਜ ਦਾ ਸਮਾਂ ਦਲਿਤ ਸਮਾਜ ਲਈ ਬਹੁਤ ਹੀ ਜ਼ਿਆਦਾ ਵਿਚਾਰਨ ਅਤੇ ਸਮਝਣ ਵਾਲਾ ਸਮਾਂ ਹੈ।ਲੋੜ ਹੈ ਅੱਜ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦਾ ਝੰਡਾ ਪੂਰੀ ਦੁਨੀਆਂ ਵਿੱਚ ਘਰ-ਘਰ ਪਹੁੱਚਾਉਣ ਦੀ।ਇਸ ਸਮਾਰੋਹ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ,ਸ਼੍ਰੀ ਗੁਰੂ ਰਵਿਦਾਸ ਸਭਾ ਨਾਰਨੀ ਤੇਰਨੀ,ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ,ਸ਼੍ਰੀ ਗੁਰੂ ਰਵਿਦਾਸ ਸਭਾ ਕਸ਼ੇਰਤਾ ,ਨਾਪੋਲੀ,ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਆਦਿ ਤੋਂ ਸੰਗਤਾਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ।ਪ੍ਰਬੰਧਕਾਂ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸੇæਸ ਸਨਮਾਨ ਵੀ ਕੀਤਾ ਗਿਆ।ਅਗਮਨ ਪੁਰਬ ਵਿੱਚ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।


ਫੋਟੋ:–ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਵਿਖੇ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵਂੇਂ ਪ੍ਰਕਾਸ਼ ਦਿਵਸ ਮੌਕੇ ਸੰਗਤਾਂ ਨਾਲ ਵਿਚਾਰ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares