ਸ਼੍ਰੀ ਸ਼ਨੀ ਮੰਦਿਰ ਬੋਰਗੋ ਸਨਜਾਕਮੋ(ਬ੍ਰੇਸ਼ੀਆ) ਵਿਖੇ 27 ਜੁਲਾਈ ਨੂੰ ਕਰਵਾਏ ਜਾਣ ਵਾਲੇ ਸਾਲਾਨਾ 9 ਵੇਂ ਵਿਸ਼ਵ ਸ਼ਾਂਤੀ ਯੱਗ ਵਿੱਚ ਸਾਰੇ ਸ਼ਰਧਾਲੂਆਂ ਨੂੰ ਵਧ -ਚੜ੍ਹ ਕੇ ਪਹੁੰਚਣ ਦੀ ਅਪੀਲ:ਅਚਾਰੀਆ ਰਮੇਸ਼ ਪਾਲ ਸ਼ਾਸ਼ਤਰੀ

ਪੰਜਾਬ ਅਤੇ ਪੰਜਾਬੀਅਤ

ਵੱਖ ਵੱਖ ਸ਼ਹਿਰਾਂ ਤੋਂ ਬੱਸਾਂ ਰਾਹੀ ਪਹੁੰਚਣਗੇ ਸ਼ਰਧਾਲੂ

ਰੋਮ(ਇਟਲੀ) ਅਚਾਰੀਆ ਰਮੇਸ਼ ਪਾਲ ਸ਼ਾਸ਼ਤਰੀ ਜੀ ਨੇ ਦੱਸਿਆ ਕਿ ਇਟਲੀ ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ਼ ਤੇ ਸ਼ਰਧਾਲੂਆਂ ਦੇ ਵੱਡੇ ਉਪਰਾਲੇ ਸਦਕਾ ਸ਼੍ਰੀ ਸ਼੍ਰੀ 1008 ਮਹਾ ,ਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਨੂੰ ਸਮੱਰਪਿਤ ਅਤੇ ਮਨਾਵਤਾ ਦੀ ਭਲਾਈ ਹਿੱਤ ਸ਼੍ਰੀ ਸ਼ਨੀ ਮੰਦਿਰ ਬੋਰਗੋ ਸਨਜਾਕਮੋ(ਬ੍ਰੇਸ਼ੀਆ) ਵਿਖੇ 27 ਜੁਲਾਈ ਨੂੰ ਸਾਲਾਨਾ 9 ਵਾਂ ਵਿਸ਼ਵ ਸ਼ਾਂਤੀ ਯੱਗ ਤੇ ਮਹਾਂ ਕੁੰਭ ਬਹੁਤ ਹੀ ਧੂਮ ਧਾਮ ਦੇ ਨਾਲ਼ ਸ਼੍ਰਧਾ ਤੇ ਪ੍ਰੇਮ ਭਾਵਨਾ ਨਾਲ਼ ਕਰਵਾਇਆ ਜਾਵੇਗਾ।

ਇਸ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਪੂਰਨ ਅਹੂਤੀ ਯੱਗ,ਹਵਨ,ਕੰਜਕ ਪੂਜਨ, ਅਤੇ ਮਹਾਮਾਈ ਦਾ ਜਗਰਾਤਾ ਵੀ ਕਰਵਾਇਆ ਜਾਵੇਗਾ।ਅਚਾਰੀਆ ਸ਼੍ਰੀ ਰਮੇਸ਼ ਪਾਲ ਸ਼ਾਸ਼ਤਰੀ ਜੀ ਨੇ ਦੱਸਿਆ ਕਿ ਇਸ ਮਹਾਨ ਯੱਗ ਅਤੇ ਮਹਾਂ ਕੁੰਭ ਸਬੰਧੀ ਤਿਆਰੀਆਂ ਵੱਡੇ ਪੱਧਰ ਤੇ ਜਾਰੀ ਹਨ।ਸਾਰੇ ਹੀ ਪਕਵਾਨ ਦੇਸੀ ਘਿਓ ਚ ਬਣਾਏ ਜਾਣਗੇ।ਉਨਾਂ੍ਹ ਇਟਲੀ ਅਤੇ ਯੂਰਪ ਭਰ ਚ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਯੱਗ ਤੇ ਮਹਾਨ ਸਮਾਗਮ ਵਿੱਚ ਵਧ-ਚੜ੍ਹ ਕੇ ਪਹੁੰਚਣ ਲਈ ਨਿਮਰਤਾ ਸਾਹਿਤ ਅਪੀਲ ਕੀਤੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares