ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਵਾਦ ਨੂੰ ਤੋੜ੍ਹਨ ਦੇ ਵਿਰੋਧ ਵਿਚ ਇਟਲੀ ਅਤੇ ਯੂਰਪ ਦੇ ਰਵਿਦਾਸੀਆਂ ਸਮਾਜ ਵੱਲੋਂ ਯੂ ਐਨ ਓ ਨੂੰ ਦਿੱਤਾ ਮੰਗ ਪੱਤਰ ———ਈ ਵੀ ਐੱਮ ਮਸ਼ੀਨਾਂ ਨੂੰ ਹਟਾਊਂਣਾ ਦੀ ਵੀ ਯੂ ਐਨ ਓ ਨੂੰ ਲਾਹੀ ਗੁਹਾਰ

ਪੰਜਾਬ ਅਤੇ ਪੰਜਾਬੀਅਤ

ਰੋਮ(ਇਟਲੀ)(ਪਰਮਜੀਤ ਸਿੰਘ ਦੁਸਾਂਝ)—–ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਦਿੱਲੀ ਸਥਿਤ ਤੁਗਲਕਵਾਦ ਦਾ ਮੰਦਰ ਮੋਦੀ ਸਰਕਾਰ ਵੱਲੋਂ ਤੋੜ੍ਹਨ ਦੇ ਰੋਸ ਵੱਜੋਂ ਜਿੱਥੇ ਪੂਰਾ ਪੰਜਾਬ  ਅਤੇ ਭਾਰਤ ਪਿੱਛਲੇ ਦਿਨੀ ਬੰਦ ਰਿਹਾ । ਉੱਥੇ ਵਿਦੇਸ਼ਾਂ ਵਿਚ ਬੈਠੀਆਂ ਸ਼੍ਰੀ ਗੁਰੂ ਰਵਿਦਾਸ ਨਾਮਨੇਵਾ ਸੰਗਤਾਂ ਵਿਚ ਵੀ ਭਾਰੀ ਰੋਸ ਅਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ । ਜਿੱਥੇ ਪੂਰੇ ਯੂਰਪ ਦੇ ਸਾਰੇ ਦੇਸ਼ਾਂ ਵਿਚ ਸਥਿਤ ਭਾਰਤੀਆਂ ਅੰਬੈਸ਼ੀਆਂ ਵਿਚ ਰਵਿਦਾਸ ਨਾਮਨੇਵਾ ਸੰਗਤਾਂ ਭਾਰਤੀ ਕੌਸਲਖਾਨਿਆਂ ਵਿਚ ਮੰਗ ਪੱਤਰ ਦੇ ਕੇ ਮੰਦਰ ਬਣਾਊਂਣ ਦੀਆਂ ਅਪੀਲਾਂ ਵਾਲੇ ਮੰਗ ਪੱਤਰ ਦੇ ਰਹੀਆਂ ਹਨ ।
ਉੱਥੇ ਇਟਲੀ ਦੇ ਬਹੁਜਨ ਸਮਾਜ ਵੱਲੋਂ , ਇਟਲੀ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ  ਅਤੇ ਡਾ ਬੀ ਆਰ ਅੰਬੇਡਕਰ ਸੰਭਾਵਾਂ ਦੇ ਕਾਰਕੁਨ ਨੇ ਇੱਕਠੇ ਹੋਕੇ ” ਸੰਸਾਰ-ਪੰਚਾਇਤ ” ਕਰਕੇ ਜਾਣੀ  ਜਾਂਦੀ ਯੂ ਐਨ ਓ (ਯੂਨਾਈਟਿੰਡ ਨੈਸ਼ਨਸ਼ ) ਦੇ ਅੱਗੇ ਜਾਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਪਹਿਲਾ ਲਈ ਹੋਈ ਇਜ਼ਾਜਤ ਦੇ ਨਾਲ ਉੱਥੋ ਦੇ ਊੱਚ ਅਧਿਕਾਰੀਆਂ ਨੂੰ ਭਾਰਤ ਸਰਕਾਰ ਦੇ ਖਿਲਾਫ਼ ਮੰਗ ਪੱਤਰ ਵੀ ਦਿੱਤਾ । ਜਿਸ ਵਿਚ ਉਹਨਾਂ ਨੇ ਜਿੱਥੈ ਭਾਰਤ ਦੇ ਜਾਤੀਪਾਤੀ ਸਿਸਟਮ ‘ਤੋ ਸਤਾਏ ਹੋਏ ਐੱਸ. ਸੀ .,ਬੀ.ਸੀ.ਭਾਈਚਾਰੇ ਦੇ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧੱਕੇ ਨਾਲ ਮੰਦਰ ਢਾਊਂਣ ਦੇ ਵਿਰੋਧ ਵਿਚ ਮੰਗ ਪੱਤਰ ਦਿੱਤਾ ਉੱਥੇ ਨਾਲ ਹੀ ਭਾਰਤ ਵਿਚੋ ਈ .ਵੀ .ਐੱਮ . ਮਸ਼ੀਨਾਂ ਦੁਆਰਾ ਆਏ ਭਾਰਤ ਦੇ ਤਾਨਾਸ਼ਾਹੀ ਰਾਜੇ ਨਰਿੰਦਰ ਮੋਦੀ ਨੂੰ ਹਟਾਊਂਣ ਦੀ ਅਤੇ ਭਵਿੱਖ ਵਿਚ ਭਾਰਤ ਵਿਚੋਂ ਇਹਨਾਂ ਮਸ਼ੀਨਾਂ ਨੂੰ ਹਟਾਕੇ ਬੈਲਟ ਪੇਪਰ ਤੇ ਵੋਟਾਂ ਕਰਾਊਂਣ ਦੀ ਮੰਗ ਕੀਤੀ ।
ਇਸ ਸਮੇਂ ਪੂਰੇ ਯੂਰਪ ਵਿਚੋਂ ਸੈਕੜ੍ਹਿਆਂ ਦੀ ਗਿਣਤੀ ਵਿਚ ਪਹੁਚੇ ਹੋਏ ਰਵਿਦਾਸ ਨਾਮਨੇਵਾ ਸੰਗਤਾਂ , ਅੰਬੇਡਕਰੀ ਕਾਰਕੁਨ ਅਤੇ ਹੋਰ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਅਧਿਕਾਰੀ ਤੋਂ ਮੰਗ ਕੀਤੀ ਕਿ ਭਾਰਤ ਦੇ ਅਨੁਸੁਚਿਤ ਜਾਂਤੀਆਂ ਦੇ ਗਰੀਬ ਲੋਕਾਂ ਨੂੰ ਭਾਰਤ ਦੇ ਬ੍ਰਹਮਣਵਾਦੀ ਤਾਨਾਸ਼ਾਹਾਂ ਤੋਂ ਅਜਾਂਦ ਕਰਾਇਆ ਜਾਵੇ । ਉੱਥੇ ਪਹੁਚਿਆ ਹੋਏ ਹੋਰ ਵੱਖ ਵੱਖ ਦੇਸ਼ਾਂ ਦੇ ਨੁਮਾਇਦਿਆ ਨੇ ਵੀ ਮੀਡੀਆਂ ਅੱਗੇ ਆਪਣੇ ਵਿਚਾਰ ਰੱਖੇ ਅਤੇ ਭਾਰਤ ਦੀ ਮੋਦੀ ਹਿਲਟਰ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਆਏ ਹੋਏ ਲੋਕਾਂ ਸਾਹਮਣੇ ਪਾਜ਼ ਉਧੇੜ੍ਹੇ । ਅਤੇ ਲੋਕਾਂ ਨੂੰ ਇਸ ਹਿਲਟਰਸ਼ਾਹੀ ਅੱਗੇ ਖੜ੍ਹੇ ਹੋਕੇ ਡੱਟਕੇ ਮੁਕਾਬਲਾ ਕਰਨ ਅਤੇ ਇਹਨਾਂ ਨੂੰ ਸਬਕ ਸਿਖਾਊਂਣ ਦੀ ਲੋਕਾਂ ਨੂੰ ਅਪੀਲ ਕੀਤੀ ।
ਫੋਟੋ ਕੈਪਸ਼ਨ : ਸੰਸਾਰ ਪੰਚਾਇਤ ਯੂ ਐਨ ਓ ਅੱਗੇ ਯੁਰਪੀ ਦੇਸ਼ ਇਟਲੀ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ , ਅੰਬੇਡਕਰੀ ਸੰਭਾਵਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਆਪਣਾ ਵਿਰੋਧ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੰਦੀਆਂ ਹੋਈਆਂ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares