ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਮਨਾਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ -ਜੋਤ ਦਿਵਸ

ਪੰਜਾਬ ਅਤੇ ਪੰਜਾਬੀਅਤ

ਰੋਮ ਇਟਲੀ (ਕੈਂਥ)ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ”ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ(ਵਿਚੈਂਸਾ)ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ-ਜੋਤ ਸਮਾਏ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ ।

ਇਸ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਕੀਰਤਨ ਦਰਬਾਰ ਵਿੱਚ ਵੱਖ-ਵੱਖ ਜੱਥਿਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੁੜਨ ਲਈ ਹੋਕਾ ਦਿੱਤਾ ਗਿਆ। ਇਸ ਮੌਕੇ ਤੇ ਇੰਡੀਆ ਤੋਂ ਵਿਸ਼ੇਸ ਤੌਰ ਤੇ ਯੂਰਪ ਫੇਰੀ’ਤੇ ਆਏ ਗਾਇਕ ਗੁਰਪ੍ਰੀਤ ਲਾਲੀ ਨੇ ਗੁਰੂਘਰ ਵਿਖੇ ਹਾਜਰੀ ਭਰੀ ਅਤੇ ਧਾਰਮਿਕ ਸ਼ਬਦਾਂ ਨਾਲ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਤੇ ਇਕ ਛੋਟੇ ਬੱਚੇ ਰੋਹਿਤ ਕਟਾਰੀਆ ਨੇ ਸਤਿਗੁਰੂ ਜੀ ਦੇ ਸ਼ਬਦਾਂ ਦਾ ਗੁਣਗਾਨ ਕੀਤਾ। ਅਜਮੇਰ ਕਲੇਰ ਨੇ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ “ਗੁਰੂ ਕਿਰਪਾ” ਗਰੁੱਪ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸਮਾਗਮ ਉਪਰੰਤ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਪ੍ਰੀਤ ਲਾਲੀ ਦਾ ਸਨਮਾਨ ਕੀਤਾ ਗਿਆ।ਪ੍ਰੈੱਸ ਨੂੰ ਇਹ ਜਾਣਕਾਰੀ ਰਾਜ ਕੁਮਾਰ ਵਿਚੈਂਸਾ ਨੇ ਦਿੱਤੀ।

ਫੋਟੋ ਕੈਪਸ਼ਨ:-ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ-ਜੋਤ ਦਿਵਸ ਮੌਕੇ ਗੁਰਪ੍ਰੀਤ ਲਾਲੀ ਦਾ ਸਨਮਾਨ ਕਰਦੇ ਪ੍ਰਬੰਧਕ
ਫੋਟੋ-ਕੈਂਥ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares