ਸ਼ਾਹਕੋਟ ਵਿਖੇ ਪੁਜਾਰੀ ਦੇ ਘਰ ਖਾਣਾ ਖਾਣ ਆਇਆ ਵਿਅਕਤੀ ਸੋਨਾ ਤੇ ਨਕਦੀ ਲੈ ਕੇ ਫਰਾਰ

ਪੰਜਾਬ ਅਤੇ ਪੰਜਾਬੀਅਤ

ਸ਼ਾਹਕੋਟ : ਸਥਾਨਕ ਹਨੂੰਮਾਨ ਮੰਦਰ ਦੇ ਪੁਜਾਰੀ ਦੇ ਘਰ ਕੀਰਤਨ ਮੰਡਲੀ ਨਾਲ ਖਾਣਾ ਖਾਣ ਆਏ ਇਕ ਵਿਅਕਤੀ ਨੇ ਸਾਢੇ ਪੰਜ ਤੋਲੇ ਸੋਨਾ ਤੇ ਇਕ ਲੱਖ ਪੈਂਤੀ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਪੁਜਾਰੀ ਰਾਮ ਕਲ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਨੂੰਮਾਨ ਮੰਦਰ ਵਿਖੇ ਮਨਾਏ ਜਾ ਰਹੇ ਗਣੇਸ਼ ਉਤਸਵ ਦੌਰਾਨ ਬੀਤੀ ਰਾਤ ਹੁਸ਼ਿਆਰਪੁਰ ਤੋਂ ਆਈ ਕੀਰਤਨ ਮੰਡਲੀ ਨੂੰ ਉਹ ਖਾਣਾ ਖਵਾਉਣ ਲਈ ਆਪਣੇ ਘਰ ਲੈ ਗਿਆ। ਉਸ ਮੰਡਲੀ ਨਾਲ ਕੋਈ ਸ਼ੱਕੀ ਵਿਅਕਤੀ ਵੀ ਉਨ੍ਹਾਂ ਦੇ ਘਰ ਆ ਗਿਆ। ਕੀਰਤਨ ਮੰਡਲੀ ਨੂੰ ਉਨ੍ਹਾਂ ਨੇ ਕਮਰੇ ‘ਚ ਖਾਣਾ ਖਵਾਉਣ ਲਈ ਬੈਠਾ ਦਿੱਤਾ ਪਰ ਉਸ ਸ਼ੱਕੀ ਵਿਅਕਤੀ ਨੇ ਕਿਹਾ ਕਿ ਮੈਂ ਇਥੇ ਬੈਠ ਕੇ ਹੀ ਖਾਣਾ ਖਾ ਲਵਾਗਾਂ। ਜਦੋਂ ਕੀਰਤਨ ਮੰਡਲੀ ਖਾਣਾ ਖਾਣ ਲੱਗ ਪਈ ਤਾਂ ਉਸ ਵਿਅਕਤੀ ਨੇ ਮੇਰੇ ਬੈੱਡਰੂਮ ਵਿੱਚ ਪਈ ਅਲਮਾਰੀ ਦਾ ਲੋਕਰ ਤੋੜ ਕੇ ਉਸ ‘ਚੋਂ ਸਾਢੇ ਪੰਜ ਤੋਲੇ ਗਹਿਣੇ ਤੇ ਇਕ ਲੱਖ ਪੈਂਤੀ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਫਰਾਰ ਹੋ ਗਿਆ। ਥੋੜੀ ਦੇਰ ਬਾਅਦ ਜਦੋਂ ਪਰਿਵਾਰਕ ਮੈਂਬਰ ਖਾਣਾ ਦੇਣ ਕਮਰੇ ‘ਚ ਆਏ ਤਾਂ ਅਲਮਾਰੀ ਖੱੁਲੀ ਪਈ ਸੀ ਤੇ ਉਸ ‘ਚੋਂ ਸੋਨਾ ਤੇ ਰੁਪਏ ਚੋਰੀ ਹੋ ਚੁੱਕੇ ਸਨ। ਪੰਡਤ ਰਾਮ ਕਲ੍ਹਾ ਨੇ ਦੱਸਿਆ ਉਕਤ ਗਹਿਣੇ ਤੇ ਨਕਦੀ ਉਸ ਨੇ ਆਪਣੀ ਲੜਕੀ ਦੇ ਵਿਆਹ ਲਈ ਰੱਖੇ ਸਨ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਮਾਡਲ ਥਾਣਾ ਸ਼ਾਹਕੋਟ ਨੂੰ ਦੇ ਦਿੱਤੀ। ਇਸ ਸਬੰਧੀ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਲੋਜ਼ ਸਰਕਟ ਟੈਲੀਵੀਜ਼ਨ ਕੈਮਰੇ ‘ਚ ਚੋਰੀ ਕਰਦੇ ਵਿਅਕਤੀ ਦੀ ਤਸਵੀਰ ਆ ਚੁਕੀ ਹੈ ਤੇ ਜਲਦੀ ਹੀ ਪੁਲਿਸ ਉਸ ਨੂੰ ਕਾਬੂ ਕਰ ਲਵੇਗੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares