ਸ਼ਹੀਦ ਭਗਤ ਸਿੰਘ ਸਭਾ ਰੋਮ ਦੁਆਰਾ ਨੌਜਵਾਨਾਂ ਨੂੰ ਨਸ਼ਿਆਂ ਕੋਲੋਂ ਦੂਰ ਰਹਿਣ ਦਾ ਸੱਦਾ

ਪੰਜਾਬ ਅਤੇ ਪੰਜਾਬੀਅਤ

ਰੋਮ(ਇਟਲੀ) ਐਚ ਐਸ:- 30 ਸ਼ਹੀਦ ਭਗਤ ਸਿੰਘ ਸਭਾ ਰੋਮ ਦੁਆਰਾ ਪੰਜਾਬ ਦੀ ਨੌਜਵਾਨ ਪੀੜੀ੍ਹ ਨੂੰ ਨਸ਼ਿਆਂ ਕੋਲ ਦੂਰ ਰਹਿਣ ਦਾ ਸੱਦਾ ਦਿੱਤਾ ਹੈ।ਸ:ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਤੇ ਸ:ਗੁਰਪਾਲ ਸਿੰਘ ਜੌਹਲ (ਪ੍ਰਧਾਨ) ਨੇ ਕਿਹਾ ਕਿ ਨਸ਼ੇ ਪੰਜਾਬ ਦੀ ਸੋਨੇ ਵਰਗੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ।ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।ਉਨਾਂ੍ਹ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਧਿਆਨ ਸਮਾਜਿਕ ਭਲਾਈ ਦੇ ਖੇਤਰ,ਵਿੱਦਿਆ ਤੇ ਖੇਡਾਂ ਵੱਲ ਲਗਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਦੇ ਨਾਲ਼ ਨਾਲ਼ ਸ:ਗੁਰਮੁੱਖ ਸਿੰਘ ਹਜਾਰਾ,ਸ:ਰਾਜਵਿੰਦਰ ਸਿੰਘ ਰਾਜਾ,ਹਰਪਾਲ ਸਿੰਘ ਪੁਨਤੀਨੀਆ ,ਸ:ਬਲਦੇਵ ਸਿੰਘ ਫਤਿਹਪੁਰ ਚੇਅਰਮੈਨ,ਸ੍ਰੀ ਰਾਜ ਕੁਮਾਰ ਰਾਜੂ ਕਰਨਾਣਾ, ਸ:ਜਗਰੂਪ ਸਿੰਘ ਜੌਹਲ,ਜਸਵਿੰਦਰ ਪੱਪੀ,ਸ਼ੁਸ਼ੀਲ ਕੁਮਾਰ,ਜਿੰਦਰ ਸੰਧੂ,ਤਰਨ ਦਿੱਲੀ,ਹਨੀ,ਦੀਦਾਰ ਸਿੰਘ ਦਾਰੀ,ਸੁਖਦੇਵ ਤਹਿਗ,ਬੰਤ ਚੀਮਾ,ਦਲਵਿੰਦਰ ਕਾਲਾ ਆਦਿ ਵੀ ਹਾਜਿਰ ਵੀ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares