ਵੱਡੀ ਗਿਣਤੀ ਚ ਆਪ ਸਮਰਥਕ ਆਏ ਸੁੱਖਪਾਲ ਖਹਿਰਾ ਦੇ ਹੱਕ ਚ ਲੱਗੀ ਪਾਰਟੀ ਚੋ ਅਸਤੀਫਿਆਂ ਦੀ ਝੜੀ

ਪੰਜਾਬ ਅਤੇ ਪੰਜਾਬੀਅਤ

ਆਮ ਆਦਮੀ ਪਾਰਟੀ ਵੱਲੋਂ ਆਪਣੇ ਦੋ ਵਿਧਾਇਕਾਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਅੱਜ ਅੰਮ੍ਰਿਤਸਰ ਵਿਖੇ ਪੀ.ਏ.ਸੀ. ਮੈਂਬਰ ਸੁਰੇਸ਼ ਸ਼ਰਮਾ ਤੇ ਹਲਕਾ ਅਟਾਰੀ ਦੇ ਇੰਚਾਰਜ ਮਾਸਟਰ ਜਸਵਿੰਦਰ ਸਿੰਘ ਜਹਾਗੀਰ ਦੀ ਅਗਵਾਈ ‘ਚ ਸੈਂਕੜੇ ਵਲੰਟੀਅਰਾਂ ਤੇ ਅਹੁਦੇਦਾਰਾਂ ਨੇ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਹੈ। ਇਸ ਮੌਕੇ ਸੁਰੇਸ਼ ਸ਼ਰਮਾ ਤੇ ਜਹਾਗੀਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨੂੰ ਪੰਜਾਬ ਦੇ ਵਰਕਰਾਂ ਨੇ ਆਪਣੇ ਖੂਨ ਪਸੀਨੇ ਨਾਲ ਖੜਾ ਕੀਤਾ ਸੀ।

ਪਰ ਅਫ਼ਸੋਸ ਪਾਰਟੀ ਹਾਈਕਮਾਨ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੇ ਅੜੀਅਲ ਅਤੇ ਹੰਕਾਰ ਭਰੇ ਰਵਈਏ ਨੇ ਪੰਜਾਬ ‘ਚੋਂ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦਿੱਤਾ ਹੈ। ਅੱਜ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਪਤਨ ਹੋਣ ਦਾ ਜ਼ਿੰਮੇਵਾਰ ਸਿਰਫ਼ ਤੇ ਪਾਰਟੀ ਹਾਈਕਮਾਨ ਹੈ। ਪਾਰਟੀ ਹਾਈਕਮਾਨ ਦਾ ਪੰਜਾਬ ਵਿਰੋਧੀ ਚਿਹਰਾ ਓਦੋਂ ਬੇਨਕਾਬ ਹੋ ਗਿਆ ਸੀ ਜਦੋਂ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਦੇ ਚੁੱਕਣ ਵਾਲੇ ਨਿਧੜਕ ਨੇਤਾ ਸੁਖਪਾਲ ਖਹਿਰਾ ਨੂੰ ਨੇਤਾ ਵਿਰੋਧੀ ਧਿਰ ਤੋਂ ਹਟਾ ਕੇ ਹਰਪਾਲ ਚੀਮਾ ਨੂੰ ਲਗਾਇਆ ਗਿਆ ਸੀ ।

ਓਹੀ ਪਾਰਟੀ ਜੋ ਕਦੀ ਕਹਿੰਦੀ ਸੀ ਕਿ ਅਸੀਂ ਕਦੀ ਧਰਮ ਦੀ ਰਾਜਨੀਤੀ ਨਹੀਂ ਕਰਾਂਗੇ ਪਰ ਨੇਤਾ ਵਿਰੋਧੀ ਧਿਰ ਬਦਲਣ ਲੱਗਿਆਂ ਧਰਮ ਨਾਲ ਸਬੰਧਿਤ ਤਰਕ ਦਿੱਤਾ ਗਿਆ ਜੋ ਪਾਰਟੀ ਦੀ ਦੋਗਲੀ ਨੀਤੀ ਨੂੰ ਉਜਾਗਰ ਕਰਦਾ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares