ਵਿਦੇਸ਼ਾਂ ਵਿੱਚ ਸ੍ਰੋਮਣੀ ਅਕਾਲੀ ਦਲ ਸਿੱਖ ਮੁੱਦਿਆਂ ਦੀ ਲੜਾਈ ਅੱਗੇ ਹੋ ਕੇ ਲੜੇਗਾ

ਪੰਜਾਬ ਅਤੇ ਪੰਜਾਬੀਅਤ

ਕੈਲੀਫੋਰਨੀਆ, 30 ਅਕਤੂਬਰ ( ਰਾਜ ਗੋਗਨਾ )—ਸ੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸਾਂਝੇ ਤੋਰ ਤੇ ਫੈਸ਼ਲਾ ਕੀਤਾ ਹੈ ਕਿ ਅਕਾਲੀ ਦਲ 1984 ਵਿੱਚ ਸਿੱਖਾਂ ਦੀ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਵੱਲੋਂ ਸੋਚੀ ਸੱਮਝੀਂ ਸਾਜਿਸ ਹੇਠ ਜੂਨ1984 ਵਿੱਚ ਇੱਕੋ ਸਮੇਂ 38 ਗੁਰੂ-ਘਰਾਂ ਤੇ ਫੋਜ ਤੋਂ ਹ਼ਮਲਾ ਕਰਵਾ ਕੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਇਸੇ ਕੜੀ ਵਿੱਚ ਨਵੰਬਰ 1984 ਵਿੱਚ ਇੱਸ ਕਤਲੇਆਂਮ ਨੂੰ ਸਿੱਖ ਨਸਲਕੁਸ਼ੀ ਐਲਾਨਣ ਲਈ ਹੋਰ ਹਮ ਖਿਆਲੀ ਜੱਥੇਬੱਦੀਆਂ ਨਾਲ ਮਿਲਕੇ ਸ੍ਰੋਮਣੀ ਅਕਾਲੀ ਦਲ ਜ਼ੋਰਦਾਰ ਲੜਾਈ ਲੜੇਗਾ ! ਸ੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੀ ਬੀ ਜੇ ਪੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਭਾਰਤੀ ਪਾਰਲੀਮੈਂਟ ਵਿੱਚ ਵੀ ਸਿੱਖ ਨਸਲਕੁਸ਼ੀ ਦਾ ਮੱਤਾ ਲਿਆਂਦਾ ਜਾਵੇ ਤੇਪਾਸ ਕਰਵਾਇਆ ਜਾਵੇ

ਅਕਾਲੀ ਦਲ ਯੂ. ਐਸ.ਏ ਵੱਲੋਂ ਸ: ਗੁਰਨਾਮ ਸਿੰਘ ਪੰਮਾ ਚੇਅਰਮੈਨ ਵੈਸਟ ਕੋਸਟ ਸ: ਮੋਹਣ ਸਿੰਘ ਖੱਟੜਾ ਪ੍ਰਧਾਨ ਈਸਟ ਕੋਸਟ ਸ: ਰਘਬੀਰ ਸਿੰਘ ਸੁਭਾਨਪੁਰ ਪ੍ਰਧਾਨ ਨਿਊਯਾਰਕ ਸ: ਬਲਵਿੰਦਰ ਸਿੰਘ ਨਵਾਂ ਸ਼ਹਿਰ ਪ੍ਰਧਾਨ ਯੂਥ ਅਕਾਲੀ ਦਲ ,ਸ: ਪਰਮਜੀਤ ਸਿੰਘ ਦਾਖਾਂ ਸੀਨੀਅਰ ਮੀਤ ਪ੍ਰਧਾਨ ਵੈਸਟ ਕੋਸਟ ਜਥੇਦਾਰ ਰੌਣਕ ਸਿੰਘ ਸੀਨੀਅਰ ਮੀਤ ਪ੍ਰਧਾਨ ਸ: ਗੁਰਦੇਵ ਸਿੰਘ ਕੰਗਂ ਸੀਨੀਅਰ ਮੀਤ ਪ੍ਰਧਾਨ ,ਸ: ਹਰਬੰਸ ਸਿੰਘ ਚਾਹਲ ਸ: ਸੁਖਵਿੰਦਰ ਸਿੰਘ ਅਬਲੋਵਾਲ ਸੀਨੀਅਰ ਮੀਤ ਪ੍ਰਧਾਨ,ਦਲਵੀਰ ਸਿੰਘ ਗਿੱਲ ਸੀਨੀਅਰ ਅਕਾਲੀ , ਜਥੇਦਾਰ ਭੁਪਿੰਦਰ ਸਿੰਘ ਖਾਲਸਾ ਸ: ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਡਂ ,ਸ:ਹਰਜੀਤ ਸਿੰਘ ਹੁੰਦਲ਼ ਜਰਨਲ ਸਕੱਤਰ ,ਜਥੇਦਾਰ ਰਜਿੰਦਰ ਸਿੰਘ ਚੋਹਾਨ ਸ: ਬਿਕਰਮਜੀਤ ਸਿੰਘ ਸਾਬਕਾ ਮੀਤ ਪ੍ਰਧਾਨ ਤੇ ਸ: ਦਲਬੀਰ ਸਿੰਘ ਸੰਘੇੜਾ ਨੇ ਮੰਗ ਕੀਤੀ ਹੈ। ਧਿਆਨ ਯੋਗ ਹੈ ਕਿ ਅਮਰੀਕਾ ਤੇ ਕੈਨੇਡਾ ਦੀਆਂ ਵੱਖ ਵੱਖ ਸਟੇਟਾਂ ਜਿਵੇਂ ਪੈਨਸਿਲਵੇਨੀਆਂ , ਕਨੈਕੇਟੀਕਟ ਤੇ ਹੋਰ ਕਈ ਸਟੇਟਾਂ ਤੇ , ਅਨੇਕਾਂ ਜਿਲਿਆ ਵਿੱਚ ਸਿੱਖ ਨਸਲਕੁਸ਼ੀ ਮੱਤੇ ਪਾਸ ਹੋਣਂ ਤੇ ਵੱਖ ਵੱਖ ਪੰਥਂਕ ਦਰਦੀਆਂ ਵੱਲੋ ਲੜੀ ਲੜਾਈ ਤੇ ਉਹਨਾਂ ਨੂੰ ਵਧਾਈ ਦੇ ਪਾਤਰ ਹੋਣ ਦੀ ਵੀ ਗੱਲ ਕਹੀ ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares