ਵਿਦੇਸ਼ ਮੰਤਰੀ ਵੀ ਇਹ ਦੇਖ ਕੇ ਹੈਰਾਨ ਰਹਿ ਗੲੀ ਅਮਰੀਕਾ ਜਾਣ ਲੲੀ…..ਪੰਜਾਬੀਆਂ ਦਾ ਨਵਾਂ ਤਰੀਕਾ

ਪੰਜਾਬ ਅਤੇ ਪੰਜਾਬੀਅਤ

ਵਿਦੇਸ਼ ਮੰਤਰੀ ਵੀ ਇਹ ਦੇਖ ਕੇ ਹੈਰਾਨ ਰਹਿ ਗੲੀ ਅਮਰੀਕਾ ਜਾਣ ਲੲੀ ਪੰਜਾਬੀ ਹੁਣ ਆਪ ਪਾਰਟੀ ਦਾ ਸਹਾਰਾ ਲੈ ਰਹੇ .. ਓਹ ਅਮਰੀਕਾ ਵਿੱਚ ਸ਼ਰਨ ਲੇਣ ਲੲੀ ਖੁਦ ਨੂੰ ਕਾਂਗਰਸ ਸਰਕਾਰ ਤੋਂ ਖਤਰਾ ਦੱਸ ਕੇ ਅਮਰੀਕਾ ਵਿੱਚ ਸਿਆਸੀ ਸ਼ਰਨ ਲੈਂਦੇ ਹਨ .. ਅਮਰੀਕਾ ਜਾਣ ਲਈ ਪੰਜਾਬੀਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ…. ਜਿਸ ਨੂੰ ਦੇਖ ਕੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਵੀ ਹੈਰਾਨ ਰਹਿ ਗਏ…. ਵਿਦੇਸ਼ ਮੰਤਰੀ ਮੁਤਾਬਕ ਇਕ ਨਵਾਂ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ…. ਜਿਸ ਅਧੀਨ ਫਰਜ਼ੀ ਟਰੈਵਲ ਏਜੰਟ ਭਾਰਤੀਆਂ ਨੂੰ ਸ਼ਰਨਾਰਥੀ ਬਣਾ ਕੇ ਅਮਰੀਕਾ ਭੇਜ ਰਹੇ ਨੇ…… ਵਿਦੇਸ਼ ਮੰਤਰੀ ਨੇ ਐੱਨ. ਆਰ. ਆਈ. ਵਿਆਹ, ਔਰਤਾਂ ਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ ‘ਤੇ ਕਰਵਾਏ ਜਾ ਰਹੇ ਸਮਾਗਮ ਵਿਚ ਬੋਲ ਰਹੇ ਸਨ….ਉਨ੍ਹਾਂ ਕਿਹਾ ਕਿ ਬੀਤੇ ਸਾਲ 340 ਭਾਰਤੀਆਂ ਨੇ ਅਮਰੀਕਾ ‘ਚ ਸ਼ਰਨ ਮੰਗੀ…. ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਲੋਕ ਪੰਜਾਬ ਦੇ ਹਨ…. ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹਰਿਆਣਾ ਤੇ ਤੀਜੇ ਨੰਬਰ ‘ਤੇ ਗੁਜਰਾਤ ਹੈ… ਸ਼ਰਨ ਲਈ ਅਪਲਾਈ ਕਰਨ ਵਾਲਿਆਂ ‘ਚ ਜ਼ਿਆਦਾ ਤਰ 20-22 ਸਾਲ ਦੇ ਨੌਜਵਾਨ ਹੁੰਦੇ ਹਨ…. ਅਮਰੀਕਾ ਜਾਣ ਦੇ ਮੌਕਿਆਂ ਦੀ ਤਲਾਸ਼ ਵਿੱਚ ਕਈ ਦੇਸ਼ਾਂ ਨੂੰ ਪਾਰ ਕਰਕੇ ਬੰਟੀ ਸਿੰਘ (ਕਾਲਪਨਿਕ ਨਾਂ) ਗਲਤ ਢੰਗ ਨਾਲ ਅਮਰੀਕਾ ਦਾਖਲ ਹੋ ਗਿਆ ਪਰ ਫੜੇ ਜਾਣ ’ਤੇ ਨਿਊ ਮੈਕਸਿਕੋ ਦੇ ਅਪਰਵਾਸੀ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਅਤੇ ਪਿਛਲੇ 16 ਸਾਲ ਤੋਂ ਉਥੇ ਬੰਦ ਹੈ। ਉਹ ਜਲੰਧਰ ਦੇ ਮਧਵਰਗੀ ਪਰਿਵਾਰ ਨਾਲ ਸਬੰਧਤ ਹੈ। Image result for punjabi usaਉਸ ਦਾ ਪਿਤਾ ਪੰਜਾਬ ਪੁਲੀਸ ਵਿੱਚ ਅਤੇ ਮਾਂ ਘਰੇਲੂ ਔਰਤ ਹੈ। ਉਸ ਨੂੰ ਆਪਣਾ ਦੇਸ਼ ਛੱਡਿਆਂ ਦੋ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ। ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਬੰਟੀ ਕਈ ਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਅਮਰੀਕਾ ਵੜਦਿਆਂ ਮੈਕਸਿਕੋ ਸਰਹੱਦ ’ਤੇ ਫੜਿਆ ਗਿਆ ਜੋ 16 ਮਹੀਨੇ ਤੋਂ ਜੇਲ੍ਹ ’ਚ ਬੰਦ ਹੈ। ਹੁਣ ਉਸ ਨੂੰ ਵਤਨ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ 47 ਲੱਖ ਰੁਪਏ ਖਰਚੇ ਸਨ। ਇਥੇ ਨਿਊ ਮੈਕਸਿਕੋ ਅਤੇ ਓਰੇਗਨ ਦੀਆਂ ਜੇਲ੍ਹਾਂ ’ਚ ਬੰਟੀ ਇਕੱਲਾ ਹੀ ਨਹੀਂ ਹੈ ਉਸ ਵਰਗੇ 100 ਦੇ ਕਰੀਬ ਭਾਰਤੀ ਫਸੇ ਹੋਏ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares