ਵਿਦੇਸ਼ਾਂ ਵਿਚ ਵੀ ਲੱਗੀਆ ਲੋਹੜੀ ਦੀਆਂ ਰੌਣਕਾਂ ਧੀਆਂ ਦੀ ਲੋਹੜੀ ਮਨਾਉਣ ਨੂੰ ਵੀ ਦਿੱਤੀ ਪਹਿਲ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 14 ਜਨਵਰੀ (ਸਾਬੀ ਚੀਨੀਆ) ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ ਚੋ ਵੱਸਦੇ ਹੋਣ ਪਰ ਆਪਣੇ ਦਿਨ ਤਿਉਹਾਰ ਮਨਾਉਣੇ ਕਦੇ ਨਹੀ ਭੁਲੱਦੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਚੋ ਲੋਹੜੀ ਦੇ ਤਿਉਹਾਰ ਨੂੰ ਲੈਕੇ ਹੋਰ ਵੀ ਉਤਿਸ਼ਾਹ ਵੇਖਿਆ ਗਿਆ। ਇਟਲੀ ਦੇ ਵੱਖ ਵੱਖ ਸ਼ਹਿਰਾਂ ਮਿਲਾਨ,ਬ੍ਰੇਸ਼ੀਆ, ਰੋਮ ਨਾਪੋਲੀ, ਸਲੈਰਨੋ ਅਤੇ ਆਰੇਸੋ ਚੋ ਵੀ ਲੋਹੜੀ ਦੇ ਤਿਉਹਾਰ ਦਾ ਜੋਸ਼ ਵੇਖਿਆ ਹੀ ਬਣਦਾ ਸੀ ਇਸ ਵਾਰੀ ਦੀ ਲੋਹੜੀ ਤੇ ਇਹ ਵੀ ਵੇਖਿਆ ਗਿਆ ਕਿ ਲੋਕਾਂ ਵਲੋ ਮੁੰਡੇ ਦੇ ਨਾਲ ਕੁੜੀਆ ਦੀ ਲੋਹੜੀ ਬਾਲਣ ਨੂੰ ਵੀ ਪਹਿਲ ਦਿੱਤੀ ਗਈ ਜੋ ਕਿ ਇਕ ਸ਼ਭ ਸੰਖੇਪ ਮੰਨਿਆ ਜਾ ਰਿਹਾ ਹੈ। ਇਸ ਵਾਰੀ ਲੋਹੜੀ ਦਾ ਤਿਉਹਾਰ ਐਤਵਾਰ ਹੋਣ ਕਰਕੇ ਹੋਰ ਵੀ ਚਾਰ ਚੰਨ ਲਾ ਗਿਆ। ਲੋਕਾਂ ਨੂੰ ਕਾਰੋਬਾਰ ਤੋ ਛੁੱਟੀ ਹੋਣ ਦੀ ਸੂਰਤ ਚੋ ਆਪਣੇ ਘਰਾਂ ਅਤੇ ਹੋਟਲਾਂ ਚੋ ਰਿਸ਼ਤੇਦਾਰਾਂ ਤੇ ਸਾਕ ਸਬੰਧੀਆ ਨਾਲ ਲੋਹੜੀ ਸੇਕਦਿਆ ਵੇਖਿਆ ਗਿਆ।ਲੋਹੜੀ ਵਾਲੇ ਦਿਨ ਪੰਜਾਬੀਆਂ ਨੂੰ ਮਹਿੰਗੇ ਤੇ ਮਸ਼ਹੂਰ ਹੋਟਲਾਂ ਚੋ ਪਾਰਟੀਆ ਕਰਦੇ ਵੀ ਵੇਖਿਆ ਗਿਆ ਇਟਲੀ ਦੇ ਉੱਘੇ ਖੇਡ ਪ੍ਰਮੋਟਰ ਅਮ੍ਰਿਤ ਪਾਲ ਸਿੰਘ ਕਾਹਲੋ ਨੇ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਦੇ ਮੌਕੇ ਤੁਸਕਾਨਾ ਦੇ ਪ੍ਰਸਿੱਧ ਵੀਲ੍ਹਾ ਮਾਗੀ ਚੋ ਲੋਹੜੀ ਬਾਲਕੇ ਆਪਣੀਆ ਖੁਸ਼ੀਆ ਨੂੰ ਸਾਝੀਆ ਕੀਤਾ ਗਿਆ ।ਤੁਸਕਾਨਾ ਦੇ ਵੀਲ੍ਹਾ ਮਾਗੀ ਚੋ ਲੋਹੜੀ ਸੇਕਦੇ ਪੰਜਾਬੀ ਪਰਿਵਾਰ, ਫੋਟੋ ਸਾਬੀ ਚੀਨੀਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares