ਵਾਈ.ਐੱਫ.ਸੀ. ਰੁੜਕਾ ਕਲਾਂ ਵੱਲੋਂ ਜਮਸ਼ੇਰ ਨੂੰ ਫੁੱਟਬਾਲ ਸਟੇਡੀਅਮ ਦੀ ਸੌਗਾਤ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 15 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਵਾਈ.ਐੱਫ.ਸੀ. ਰੁੜਕਾ ਕਲਾਂ ਖੇਡਾਂ ਨੂੰ ਰਾਸ਼ਟਰੀ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ਤੇ ਵੀ ਉਤਸ਼ਾਹਿਤ ਕਰ ਰਹੀ ਹੈ ਚਾਹੇ ਫੁੱਟਬਾਲ ਹੋਵੇ ਜਾਂ ਕਬੱਡੀ। ਬੀਤੇ ਦਿਨੀਂ ਕਲੱਬ ਵਲੋਂ ਐਜੂਕੇਸ਼ਨਲ ਫੁੱਟਬਾਲ ਲੀਗ ਅਤੇ ਅੰਤਰ-ਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ ਦਾ ਉਦਘਾਟਨ ਸਮਾਰੋਹ ਬੜੀ ਧੂਮਧਾਮ ਕੀਤਾ ਗਿਆ। ਜਿਸ ਵਿੱਚ ਅੰਤਰ-ਰਾਸ਼ਟਰੀ ਟੀਮਾਂ ਨੇ ਭਾਗ ਲਿਆ।

ਜਿਕਰਯੋਗ ਹੈ ਕਿ ਛੇ ਮਹੀਨੇ ਪਹਿਲਾ ਜਨਰੇਸ਼ਨ ਅਮੇਜਿੰਗ ਦੀ ਟੀਮ ਵਾਈ.ਐੱਫ.ਸੀ. ਰੁੜਕਾ ਕਲਾਂ ਦੇ ਦੌਰੇ ਤੇ ਆਏ ਸੀ ਜਿੰਨਾਂ ਨੇ ਕਲੱਬ ਲਈ ਜਮਸ਼ੇਰ ਵਿੱਚ ਇਕ ਸਟੇਡੀਅਮ ਬਣਾਉਣ ਦਾ ਫੈਸਲਾ ਲਿਆ। ਵਾਈ.ਐੱਫ.ਸੀ. ਵਲੋਂ ਜਮਸ਼ੇਰ ਖਾਸ ਵਿੱਚ ਇੱਕ ਫੁੱਟਬਾਲ ਸਟੇਡੀਅਮ ਬਣਾਇਆ ਗਿਆ ਜੋ ਕਿ ਅੰਤਰ-ਰਾਸ਼ਟਰੀ ਸੰੰਸਥਾ ਜਨਰੇਸ਼ਨ ਅਮੇਜਿੰਗ ਸੰਸਥਾ ਨਾਲ ਹੀ ਸੰਭਵ ਹੋਇਆ ਹੈ। ਜਨਰੇਸ਼ਨ ਅਮੇਜਿੰਗ ਨੇ ਸਟੇਡੀਅਮ ਦੀ ਬਨਾਵਟ ਲਈ 15 ਲੱਖ ਦੀ ਲਾਗਤ ਦਿੱਤੀ।

ਇਸ ਸਟੇਡੀਅਮ ਵਿੱਚ 2 ਕਮਰੇ ਅਤੇ ਬਾਥਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਰਮੂਦਾ ਘਾਹ ਲਗਾਇਆ ਗਿਆ ਜੋ ਕਿ ਖਾਸ ਤੌਰ ਤੇ ਦਿੱਲੀ ਤੋਂ ਮੰਗਾਇਆ ਗਿਆ। ਇਸ ਘਾਹ ਦੀ ਦੇਖ-ਰੇਖ ਲਈ ਗਰਾਊਂਡ ਵਿੱਚ ਵਾਟਰ ਸਪਲਾਈ ਲਈ ਪਾਈਪ ਵੀ ਪਵਾਏ ਗਏ ਅਤੇ ਰੇਨਗਨ ਦਾ ਵੀ ਇੰਤਜ਼ਾਮ ਵੀ ਕੀਤਾ ਗਿਆ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਇਸ ਸਟੇਡੀਅਮ ਦੀਆਂ ਸਹੂਲਤਾਂ ਦਾ ਲਾਭ ਮਿਲ ਸਕੇ।

ਇਸ ਦੇ ਨਾਲ ਹੀ ਵਾਈ.ਐੱਫ.ਸੀ. ਰੁੜਕਾ ਕਲਾਂ ਵਲੋਂ ਜਮਸ਼ੇਰ ਦੀ ਗ੍ਰਾਮ ਪੰਚਾਇਤ ਦੇ ਨਾਲ ਮਿਲ ਕੇ ਯੁਵਕ ਵਿਕਾਸ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਕਲੱਬ ਨੂੰ ਆਸ ਹੈ ਕਿ ਜਮਸ਼ੇਰ ਦੀ ਗ੍ਰਾਮ ਪੰਚਾਇਤ ਨੇ ਜਿਸ ਤਰ੍ਹਾਂ ਇਸ ਕੰਮ ਵਿੱਚ ਸਾਥ ਦਿੱਤਾ ਹੈ ਉਸੇ ਤਰਾਂ ਅੱਗੇ ਵੀ ਸਾਥ ਦਿੰਦੇ ਰਹਿਣਗੇ। ਵਾਈ.ਐੱਫ.ਸੀ. ਰੁੜਕਾ ਕਲਾਂ ਵਲੋਂ ਜਮਸ਼ੇਰ ਵਿੱਚ ਬਣਾਏ ਗਏ ਸਟੇਡੀਅਮ ਦੇ ਉਦਘਾਟਨ ਦੇ ਲਈ ਖਾਸ ਤੌਰ ਤੇ ਜਨਰੇਸ਼ਨ ਅਮੇਜਿੰਗ ਸੰਸਥਾ ਦੀ ਟੀਮ ਪੁੱਜੀ। ਜਿਸ ਵਿੱਚ ਰੋਜ਼ਾ (ਮੈਂਬਰ ਸੁਪਰੀਮ ਕੋਰ ਕਮੇਟੀ ਫੀਫਾ ਵਰਲਡ ਕੱਪ ਕਤਰ) ਅਲਵੀਰਾ ਅਤੇ ਹਾਲਾ ਖਾਲਫ ਵਿਸ਼ੇਸ਼ ਤੌਰ ਤੇ ਪਹੁੰਚੇ। ਇਹਨਾਂ ਤੋਂ ਇਲਾਵਾ ਪਦਮ ਸ਼੍ਰੀ ਪਰਗਟ ਸਿੰਘ (ਐੱਮ.ਐੱਲ.ਏ. ਹਲਕਾ ਕੈਂਟ ਜਲੰਧਰ) ਦੀ ਪ੍ਰਧਾਨਗੀ ਹੇਠ ਇਹ ਪ੍ਰੋਗਰਾਮ ਹੋਇਆ। ਇਸ ਮੌਕੇ ਤੇ ਕਰਨਵੀਰ ਸਿੰਘ ਮਾਨ (ਸਰਪੰਚ), ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬਸਰਾ ਅਤੇ ਨਵਜੋਤ ਸਿੰਘ (ਫੁੱਟਬਾਲ ਕੋਚ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਵਾਈ.ਐੱਫ.ਸੀ. ਰੁੜਕਾ ਕਲਾਂ ਵੱਲੋਂ ਅੰਤਰ-ਰਾਸ਼ਟਰੀ ਸੰੰਸਥਾ ਜਨਰੇਸ਼ਨ ਅਮੇਜਿੰਗ ਦੇ ਸਹਿਯੋਗ ਨਾਲ ਜਮਸ਼ੇਰ ਖਾਸ ਵਿਖੇ ਬਣਾਏ ਗਏ ਫੁੱਟਬਾਲ ਸਟੇਡੀਅਮ ਦੇ ਉਦਘਾਟਨ ਮੌਕੇ ਦੀਆਂ ਤਸਵੀਰਾਂ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares