ਵਾਈ.ਐੱਫ.ਸੀ. ਰੁੜਕਾ ਕਲਾਂ ਦੀ ਫੁੱਟਬਾਲ ਟੀਮ ਬਣੀ ਸਟੇਟ ਚੈਂਪੀਅਨ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 3 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਫੁੱਟਬਾਲ ਟੀਮ ਨੇ ਅੰਤਰ ਜਿਲ੍ਹਾ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਟੇਟ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ। ਮਾਹਲਪੁਰ ਵਿਖੇ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਵਾਈ.ਐੱਫ.ਸੀ. ਰੁੜਕਾ ਕਲਾਂ ਦੀ ਟੀਮ ਨੇ ਪ੍ਰਤੀਯੋਗਤਾ ਵਿੱਚ ਕੁੱਲ 6 ਮੈਚ ਖੇਡੇ। ਪਹਿਲਾ ਮੈਚ ਫਤਹਿਗੜ੍ਹ ਸਾਹਿਬ ਨੂੰ 10-0 ਨਾਲ ਹਰਾਇਆ ਅਤੇ ਦੂਸਰਾ ਮੈਚ ਰੂਪਨਗਰ ਨੂੰ 8-0 ਨਾਲ ਹਰਾਇਆ। ਪੂਲ ਦਾ ਤੀਸਰੇ ਮੈਚ ਵਿਚ ਪਾਲਦੀ ਟੀਮ ਨਾਲ ਡਰਾਅ ਖੇਡ ਕੇ ਆਪਣੇ ਪੂਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਬਾਅਦ ਟੀਮ ਨੇ ਕੁਆਰਟਰ ਫਾਈਨਲ ਵਿਚ ਮਾਹਲਪੁਰ ਟੀਮ ਨੂੰ 4-2 ਨਾਲ ਹਰਾਇਆ, ਸੈਮੀਫਾਈਨਲ ਮੈਚ ਵਿਚ ਹੁਸ਼ਿਆਰਪੁਰ ਟੀਮ ਨੂੰ 3-0 ਨਾਲ ਹਰਾਇਆ ਅਤੇ ਫਾਈਨਲ ਮੈਚ ਵਿਚ ਅਨੰਦਪੁਰ ਸਾਹਿਬ ਦੀ ਟੀਮ ਨੂੰ 1-0 ਨੂੰ ਹਰਾ ਕੇ ਇਸ ਅੰਤਰ ਜਿਲ੍ਹਾ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਟੀਮ ਦੇ ਚੈਂਪੀਅਨ ਬਣਨ ਤੇ ਟੀਮ ਦੇ ਕੋਚ ਜਤਿੰਦਰ ਸ਼ਰਮਾ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਹਿਲਾ ਵੀ ਵਾਈ.ਐੱਫ.ਸੀ. ਵਲੋਂ ਬਹੁਤ ਸਾਰੇ ਖਿਡਾਰੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਖਿਡਾਰੀ ਇਸ ਅਕੈਡਮੀ ਵਿੱਚੋਂ ਨਿਕਲ ਕੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡਣਗੇ। ਇਸ ਮੌਕੇ ਕੇ ਜਸਕਰਨ ਸਿੰਘ ਸੰਧੂ, ਜਸਵੀਰ ਬੀਰੀ, ਕੁਲਵੰਤ ਬੰਟੀ, ਕੋਚ ਜਤਿੰਦਰ ਸ਼ਰਮਾਂ, ਹਰਜੀਤ ਤਲਵਾੜ, ਅੰਮ੍ਰਿਤਪਾਲ ਜੋਨੀ, ਖਿਡਾਰੀ, ਵਾਈ.ਐਫ.ਸੀ. ਵਲੰਟੀਅਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

ਅੰਤਰ ਜਿਲ੍ਹਾ ਪ੍ਰਤੀਯੋਗਤਾ ਵਿੱਚ ਸਟੇਟ ਚੈਂਪੀਅਨ ਬਣ ਕੇ ਰੁੜਕਾ ਕਲਾਂ ਪਹੁੰਚਣ ਤੇ ਖਿਡਾਰੀਆਂ ਦਾ ਸੁਆਗਤ ਕਰਦੇ ਹੋਏ ਵਾਈ.ਐਫ.ਸੀ. ਮੈਂਬਰ, ਕੋਚ ਅਤੇ ਸਟਾਫ ਮੈਂਬਰ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares