ਵਾਈ.ਐੱਫ.ਸੀ. ਦੀਆਂ ਲੜਕੀਆਂ ਨੇ ਮੁੰਬਈ ਵਿਖੇ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਲਿਆ ਭਾਗ

ਪੰਜਾਬ ਅਤੇ ਪੰਜਾਬੀਅਤ

ਵਾਈ.ਐੱਫ.ਸੀ. ਦੀਆਂ ਲੜਕੀਆਂ ਨੇ ਮੁੰਬਈ ਵਿਖੇ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਲਿਆ ਭਾਗ ਫਿਲੌਰ, 27 ਮਾਰਚ (ਹਰਜਿੰਦਰ ਕੌਰ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਵਲੰਟੀਅਰਾਂ ਅਤੇ ਮੈਂਬਰਾਂ ਨੂੰ ਆਪਣੇ ਕੰਮ ਦੀ ਕਾਰਜਕੁਸ਼ਲਤਾ ਵਿੱਚ ਨਿਖਾਰ, ਸ਼ਖਸੀਅਤ ਵਿਕਾਸ, ਲੀਡਰਸ਼ਿਪ ਗੁਣ ਆਦਿ ਵਿਸ਼ਿਆਂ ਤੇ ਸਮੇਂ–ਸਮੇਂ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਰਕਸ਼ਾਪ, ਕੈਂਪ ਅਤੇ ਟ੍ਰੇਨਿੰਗ ਹਾਸਿਲ ਕਰਨ ਦੇ ਮੌਕੇ ਮਿਲਦੇ ਹਨ। ਜਨਰੇਸ਼ਨ ਅਮੇਜਿੰਗ ਜੋ ਕਿ ਫੀਫਾ ਵਰਲਡ ਕੱਪ 2022 ਕਤਰ ਦੀ ਕਮੇਟੀ ਹੈ ਵੱਲੋਂ ਵਾਈ.ਐੱਫ.ਸੀ. ਦੀਆਂ 5 ਲੜਕੀਆਂ ਜਸਪ੍ਰੀਤ ਕੌਰ, ਗੀਤਾ, ਬਲਜਿੰਦਰ, ਸੋਨੀਆ ਅਤੇ ਰਜਿੰਦਰ ਕੌਰ ਨੂੰ ਮੁੰਬਈ ਵਿਖੇ 3 ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਲਈ ਸੱਦਾ ਪੱਤਰ ਮਿਲਿਆ।

ਵਰਕਸ਼ਾਪ ਵਿੱਚ ਲੀਡਰਸ਼ਿਪ, ਆਪਸੀ ਗੱਲਬਾਤ ਆਦਿ ਜਿਹੇ ਮੁਢਲੇ ਵਿਸ਼ਿਆਂ ਤੇ ਚਰਚਾ ਕੀਤੀ ਗਈ ਅਤੇ ਟ੍ਰੇਨਿੰਗ ਦਿੱਤੀ ਗਈ। ਗੀਤਾ, ਬਲਜਿੰਦਰ, ਸੋਨੀਆ ਅਤੇ ਰਜਿੰਦਰ ਕੌਰ ਨੂੰ ਵਲੰਟੀਅਰ ਅਤੇ ਯੂਥ ਅੰਬੈਸਡਰ ਦੇ ਤੌਰ ਤੇ ਸੱਦਾ ਪੱਤਰ ਮਿਲਿਆ, ਜਦ ਕਿ ਜਸਪ੍ਰੀਤ ਕੌਰ ਰੀਜ਼ਨਲ ਟਰੇਨਰ ਦੇ ਤੌਰ ਤੇ ਵਰਕਸ਼ਾਪ ਨੂੰ ਲੀਡ ਕੀਤਾ।

ਇਸ ਸਾਰੀ ਟ੍ਰੇਨਿੰਗ ਮਾਈਕਲ ਰਿਚਰਡਜ਼ (ਦੋਹਾ ਕਤਰ) ਮੁੱਖ ਟਰੇਨਰ ਅਤੇ ਜਸਪ੍ਰੀਤ ਕੌਰ ਸਹਾਇਕ ਟਰੇਨਰ ਨੇ ਟ੍ਰੇਨਿੰਗ ਦਿੱਤੀ। ਇਸ ਵਿੱਚ ਜਨਰੇਸ਼ਨ ਅਮੇਜਿੰਗ ਦੇ ਮੁੱਖ ਸਟਾਫ ਮੈਂਬਰਜ਼ ਰੋਜਾ, ਹਾਲਾ ਖਾਲਫ ਅਤੇ ਸਟਰੀਟ ਫੁੱਟਬਾਲ ਵਰਲ਼ਡ ਤੋਂ ਅਲਵੀਰਾ ਅਤੇ ਸਪੇਨ ਦੇ ਲੈਜੰਡ ਖਿਡਾਰੀ ਜੇਵੀਅਰ ਹਰਨਾਂਡੇਜ ਕਰੂਸ (ਜਾਵੀ) ਦੁਆਰਾ ਸਾਰਿਆਂ ਦੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਗਿਆ। ਜਿਕਰਯੋਗ ਹੈ ਕਿ ਜੇਵੀਅਰ ਹਰਨਾਂਡੇਜ ਕਰੂਸ ਬਾਰਸੀਲੋਨਾ ਵੱਲੋਂ ਵੀ ਖੇਡ ਚੁੱਕਾ ਹੈ ਅਤੇ ਜਿਨ੍ਹਾਂ ਨੇ ਚਾਰ ਚੈਂਪੀਅਨਜ਼ ਲੀਗ ਜਿੱਤੇ ਹਨ, ਦੋ ਬਾਰ ਯੂਰਪੀ ਚੈਂਪੀਅਨ ਅਤੇ ਵਿਸ਼ਵ ਕੱਪ, ਹੁਣ ਕਤਰ ਦੇ ਕਲੱਬ ਅਲ-ਸਾਦ ਲਈ ਖੇਡ ਰਿਹਾ ਹੈ। ਇਸ ਵਰਕਸ਼ਾਪ ਵਿੱਚ ਭਾਗ ਲੈ ਕੇ ਵਾਪਿਸ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਉਹਨਾਂ ਨੂੰ ਵਰਕਸ਼ਾਪ ਦੌਰਾਨ ਲੀਡਰਸ਼ਿਪ ਦੇ ਗੁਣਾਂ ਦੇ ਨਾਲ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares