ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਲੜਕੀਆਂ ਲਈ ‘ਸਵੈ ਸੁਰੱਖਿਆ’ ਟਰੇਨਿੰਗ ਕੈਂਪ ਆਯੋਜਿਤ

ਪੰਜਾਬ ਅਤੇ ਪੰਜਾਬੀਅਤ

ਗੁਰਾਇਆ, 30 ਜੁਲਾਈ (ਹਰਜਿੰਦਰ ਕੌਰ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਖੇਡਾਂ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨ ਲੜਕੇ ਲੜਕੀਆਂ ਦੇ ਹਰ ਖੇਤਰ ਵਿੱਚ ਵਿਕਾਸ ਲਈ ਪਿਛਲੇ ਲਗਭਗ 20 ਸਾਲ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ।

ਵਾਈ.ਐਫ.ਸੀ.ਰੁੜਕਾ ਕਲਾਂ ਵੱਲੋਂ ਵਾਈ.ਐਫ.ਸੀ. ਦੀ ਉਮਰ ਵਰਗ 14 ਸਾਲ ਲੜਕੀਆਂ ਦੀ ਟੀਮ ਲਈ ਡੇਰਾ ਬਾਬ ਭਾਈ ਸਾਧੂ ਜੀ ਦੇ ਅਸਥਾਨ ਬਾਬਾ ਕੌਡੀ ਸਾਹਿਬ ਵਿਖੇ ਇੰਨਡੋਰ ਕੁਸ਼ਤੀ ਹਾਲ ਵਿੱਚ ਸਵੈ-ਸੁਰੱਖਿਆ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 30 ਦੇ ਕਰੀਬ ਲੜਕੀਆਂ ਵੱਲੋਂ ਭਾਗ ਲਿਆ ਗਿਆ। ਇਸ ਟਰੇਨਿੰਗ ਦੌਰਾਨ ਲੜਕੀਆਂ ਨੂੰ ਆਤਮ ਨਿਰਭਰ ਅਤੇ ਸਵੈ ਸੁਰੱਖਿਆ ਦੇ ਗੁਰ ਸਿਖਾਏ ਗਏ।

ਇਹ ਟ੍ਰੇਨਿੰਗ ਭਾਰਤੀ ਮੂਲ ਦੀ ਖਿਡਾਰਨ ਇੰਗਲੈਂਡ ਨਿਵਾਸੀ ਹਰਲੀਨ ਕੌਰ ਵੱਲੋਂ ਦਿੱਤੀ ਗਈ। ਹਰਲੀਨ ਕੌਰ ਮਾਰਸ਼ਲ ਆਰਟ ਵਿੱਚ ਬ੍ਰਿਿਟਸ਼ ਚੈਂਪੀਅਨ, ਨੈਸ਼ਨਲ ਚੈਂਪੀਅਨ, ਨਾਰਥਨ ਚੈਂਪੀਅਨ, ਵਰਲਡ ਚੈਂਪੀਅਨ (ਸਿਲਵਰ ਮੈਡਲ), ਸੈਕਿµਡ ਡੇਨ ਬਲੈਕ ਬੈਲਟ (ਕਰਾਟੇ) ਅਤੇ ਏਸ਼ੀਆ ਵੂਮੈਂਨ ਆਫ਼ ਅਚੀਵਮੈਂਟ ਅਵਾਰਡ ਬਰਤਾਨੀਆਂ 2016 ਪ੍ਰਾਪਤ ਕਰ ਚੁੱਕੀ ਹੈ। ਇਸ ਮੌਕੇ ਤੇ ਹਰਲੀਨ ਕੌਰ ਨੇ ਦੱਸਿਆ ਕਿ ਲੜਕੀਆਂ ਨੂੰ ਟ੍ਰੇਨਿੰਗ ਕਰਵਾ ਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਹ ਵਾਈ.ਐਫ.ਸੀ. ਲਈ ਟਰੇਨਿੰਗ ਅਤੇ ਹਰ ਸੰਭਵ ਸਹਾਇਤਾ ਕਰਦੀ ਰਹੇਗੀ। ਉਸ ਨੇ ਵਾਈ.ਐਫ.ਸੀ. ਵੱਲੋਂ ਨੌਜਵਾਨ ਖਾਸ ਤੌਰ ਤੇ ਲੜਕੀਆਂ ਲਈ ਕੀਤੇ ਜਾ ਰਹੇ ਹਰ ਪ੍ਰਕਾਰ ਦੇ ਅਗਾਂਹ ਵਧੂ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਵਾਈ.ਐਫ.ਸੀ.ਰੁੜਕਾ ਕਲਾਂ ਵੱਲੋਂ ਲਗਾਏ ਗਏ ਸਵੈ ਸੁਰੱਖਿਆ ਟ੍ਰੇਨਿੰਗ ਕੈਂਪ ਵਿੱਚ ਲੜਕੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਹਰਲੀਨ ਕੌਰ। ਤਸਵੀਰ ਹਰਜਿੰਦਰ ਕੌਰ ਖ਼ਾਲਸਾ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares