ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਲਗਾਇਆ ਗਿਆ ਫੁੱਟਬਾਲ ਸੀ-ਲਾਇਸੈਂਸ ਕੋਚਿੰਗ ਕੋਰਸ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 2 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਫੁੱਟਬਾਲ ਨੂੰ ਗਰਾਸਰੂਟ ਤੋਂ ਪ੍ਰਮੋਟ ਕਰਨ ਲਈ ਕਾਫੀ ਯਤਨ ਕਰ ਰਹੀ ਹੈ। ਕਲੱਬ ਵਲੋਂ ਸਮੇਂ-ਸਮੇਂ ਤੇ ਫੁੱਟਬਾਲ ਦਾ ਖੇਡ ਮਿਆਰ ਉੱਚਾ ਚੁੱਕਣ ਲਈ ਦੇਸ਼ ਅਤੇ ਵਿਦੇਸ਼ ਦੇ ਮਾਹਿਰ ਕੋਚਾਂ ਦੁਆਰਾ ਟਰੇਨਿੰਗ ਕੈਂਪ ਲਗਾਏ ਜਾਂਦੇ ਹਨ। ਭਾਰਤੀ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਮਦਦ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ 12 ਦਿਨਾਂ ਸੀ-ਲਾਇਸੈਂਸ ਕੋਚਿੰਗ ਕੋਰਸ ਲਗਾਇਆ ਗਿਆ। ਜੋ ਕਿ 20 ਅਕਤੂਬਰ ਤੋਂ 2 ਨਵੰਬਰ 2018 ਤੱਕ ਲੱਗਾ। ਇਸ ਕੋਰਸ ਦਾ ਮਕਸਦ ਦੇਸ਼ ਦੇ ਫੁੱਟਬਾਲ ਕੋਚਾਂ ਦੀ ਕੋਚਿੰਗ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਇਸ ਕੋਰਸ ਤੋਂ ਬਾਅਦ ਕੋਚ ਆਪਣੇ ਆਪਣੇ ਇਲਾਕੇ ਵਿਚ ਜਾ ਕੇ ਬੱਚਿਆਂ ਦੀ ਖੇਡ ਕੁਸ਼ਲਤਾ ਨੂੰ ਵਧਾਉਣ ਅਤੇ ਦੇਸ਼ ਨੂੰ ਚੰਗੇ ਖਿਡਾਰੀ ਦੇ ਸਕਣ। ਇਸ ਕੋਚਿੰਗ ਕੋਰਸ ਵਿੱਚ ਕੁੱਲ 24 ਕੋਚ ਜੋ ਕਿ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਸਨ ਨੇ ਭਾਗ ਲਿਆ। ਇਸ ਕੋਚਿੰਗ ਕੈਂਪ ਦੀ ਪ੍ਰਤੀਨਿਧਤਾ ਪਾਰਸਾਰਥੀ ਤੁਲਸੀ (ਤਾਮਿਲਨਾਡੂ) ਵਲੋਂ ਕੀਤੀ ਗਈ। ਇਸ ਕੋਚਿੰਗ ਕੋਰਸ ਵਿੱਚ ਵਾਈ.ਐੱਫ.ਸੀ. ਵਲੋਂ ਵੀ 5 ਕੋਚਾਂ ਨੇ ਭਾਗ ਲਿਆ। ਇਸ ਕੋਰਸ ਦੇ ਦੌਰਾਨ ਕੋਚਾਂ ਦੀ ਰਿਹਾਇਸ਼, ਖਾਣਾ ਅਤੇ ਹੋਰ ਸਭ ਸਹੂਲਤਾਂ ਵਾਈ.ਐੱਫ.ਸੀ. ਵਲੋਂ ਮੁਹੱਈਆ ਕਰਵਾਈਆਂ ਗਈਆਂ। ਵਾਈ.ਐਫ.ਸੀ. ਦੇ ਪ੍ਰਧਾਨ ਗੁਰਮੰਗਲ ਦਾਸ ਨੇ ਭਾਰਤੀ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਕਲੱਬ ਵਿਖੇ ਇਹ ਕੋਰਸ ਲਗਾਉਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਕਲੱਬ ਵੱਲੋਂ ਇਸ ਤਰਾਂ ਦੇ ਕੋਰਸਾਂ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਲਗਾਏ ਗਏ ਸੀ-ਲਾਇਸੈਂਸ ਕੋਚਿੰਗ ਕੋਰਸ ਦੀ ਸਮਾਪਤੀ ਮੌਕੇ ਭਾਰਤੀ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਪ੍ਰਧਾਨ ਗੁਰਮੰਗਲ ਦਾਸ ਅਤੇ ਕੋਚ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares