ਵਾਈ.ਐਫ.ਸੀ ਰੁੜਕਾ ਕਲਾਂ ਵਿਖੇ ਰੈਸਲਿੰਗ ਦੇ ਚੋਣ ਟਰਾਇਲ 26 ਮਾਰਚ ਨੂੰ

ਪੰਜਾਬ ਅਤੇ ਪੰਜਾਬੀਅਤ

ਵਾਈ.ਐਫ.ਸੀ ਰੁੜਕਾ ਕਲਾਂ ਵਿਖੇ ਰੈਸਲਿੰਗ ਦੇ ਚੋਣ ਟਰਾਇਲ ਅੱਜ
ਫਿਲੌਰ, 25 ਮਾਰਚ (ਹਰਜਿੰਦਰ ਕੌਰ ਖ਼ਾਲਸਾ)- ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਨਵੇਂ ਸੈਸ਼ਨ 2019-20 ਲਈ 26 ਮਾਰਚ ਨੂੰ ਰੈਸਲਿੰਗ ਦੇ ਉਮਰ ਵਰਗ ਅੰਡਰ-14 ਅਤੇ ਅੰਡਰ-17 ਦੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਵਾਈ.ਐਫ.ਸੀ. ਦੇ ਕੋਚਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰਾਇਲ ਦੌਰਾਨ ਚੁਣੇ ਗਏ ਖਿਡਾਰੀਆਂ ਲਈ ਵਾਈ.ਐਫ.ਸੀ. ਵੱਲੋਂ ਵਿਸ਼ਵ ਪੱਧਰੀ ਹੋਸਟਲ ਵਿੱਚ ਮੁਫ਼ਤ ਰਹਿਣ ਦਾ ਪ੍ਰਬੰਧ ਹੋਵੇਗਾ। ਖਿਡਾਰੀਆਂ ਨੂੰ ਮੁਫ਼ਤ ਕੋਚਿੰਗ, ਮੁਫ਼ਤ ਡਾਈਟ, ਪੜਾਈ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਚੋਣ ਟਰਾਇਲ ਵਿੱਚ ਅੰਡਰ-14 ਵਰਗ ਵਿੱਚ ਜਿਨ੍ਹਾਂ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2006 ਤੋਂ ਬਾਅਦ ਅਤੇ ਅੰਡਰ-17 ਵਰਗ ਵਿੱਚ ਜਿਨ੍ਹਾਂ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2003 ਤੋਂ ਬਾਅਦ ਦੀ ਹੈ ਉਹ ਖਿਡਾਰੀ ਇਸ ਵਿੱਚ ਭਾਗ ਲੈ ਸਕਦੇ ਹਨ। ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਮਿਤੀ ਦੇ ਅਸਲ ਸਰਟੀਫਿਕੇਟ, ਅਧਾਰ ਕਾਰਡ, 2 ਫੋਟੋਗ੍ਰਾਫ ਅਤੇ ਹੋਰ ਸਰਟੀਫਿਕੇਟ ਨਾਲ ਲੈ ਕੇ ਆਉਣ। ਖਿਡਾਰੀ ਅਸਥਾਨ ਬਾਬਾ ਕੌਡੇ ਸਾਹਿਬ ਪਿੰਡ ਰੁੜਕਾ ਕਲਾਂ ਮਹਿਸਮਪੁਰ ਰੋਡ ਵਿਖੇ 26 ਮਾਰਚ ਨੂੰ ਸਵੇਰੇ 9 ਵਜੇ ਰਿਪੋਰਟ ਕਰਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares