ਵਾਈ ਐਫ ਸੀ ਰੁੜਕਾ ਕਲਾਂ ਵਿਖੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ 14 ਮੈਂਬਰੀ ਵਫਦ ਪਹੁੰਚਾ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਰੁੜਕਾ ਕਲਾਂ, 9 ਮਈ (ਹਰਜਿੰਦਰ ਕੌਰ ਖ਼ਾਲਸਾ)- ਪੰਜਾਬ ਦੀ ਨਾਮਵਰ ਖੇਡ ਅਤੇ ਸਮਾਜ ਭਲਾਈ ਸੰਸਥਾ ਵਾਈ ਐਫ ਸੀ ਰੁੜਕਾ ਕਲਾਂ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਜਿੱਥੇ ਫੁੱਟਬਾਲ ਦੇ ਖਿਡਾਰੀਆਂ ਦੀ ਪਨੀਰੀ ਨੂੰ ਤਿਆਰ ਕਰ ਰਹੀ ਹੈ ਉੱਥੇ ਨਾਲ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਇਸਤਰੀ ਸ਼ਕਤੀਕਰਨ ਦੇ ਖੇਤਰ ਵਿੱਚ ਵੀ ਵਡਮੁੱਲਾ ਯੋਗਦਾਨ ਅਦਾ ਕਰ ਰਹੀ ਹੈ। ਇਸ ਸੰਸਥਾ ਦਾ ਦਾਇਰਾ ਕੇਵਲ ਰਾਸ਼ਟਰੀ ਪੱਧਰ ਤੱਕ ਹੀ ਨਹੀਂ ਬਲਕਿ ਅੰਤਰ ਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕਾ ਹੈ। ਜਿਥੇ ਸਮੇਂ ਸਮੇਂ ਤੇ ਵੱਖ ਦੇਸ਼ਾਂ ਦੀਆਂ ਸੰਸਥਾਵਾਂ ਤੋਂ ਵਿਦੇਸ਼ੀ ਵਫਦ ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਆ ਕੇ ਬੱਚਿਆਂ ਨੂੰ ਖੇਡ ਕਲਾਂਵਾਂ ਦੇ ਗੁਰ ਸਿਖਾਉਂਦੇ ਰਹਿੰਦੇ ਹਨ। ਬੀਤੇ ਦਿਨੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਲੜਕੀਆਂ ਦਾ 14 ਮੈਂਬਰੀ ਵਫਦ ਅਤੇ ਦੋ ਕੋਚ ਉਚੇਚੇ ਤੌਰ ਤੇ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਆਏ ਹੋਏ ਹਨ। ਇਹ ਵਫਦ ਕਰੀਬ ਤਿੰਨ ਹਫਤੇ ਇਥੇ ਰਹੇਗਾ। ਵਾਈ.ਐਫ.ਸੀ. ਵਿਖੇ ਪਹੁੰਚਣ ਤੇ ਉਨ੍ਹਾਂ ਦਾ ਬੜਾ ਨਿੱਘਾ ਸੁਆਗਤ ਕੀਤਾ ਗਿਆ। ਇਸ ਬਾਰੇ ਜਦੋਂ ਵਿਦੇਸ਼ੀ ਵਫਦ ਦੇ ਮੈਂਬਰਾਂ ਤੋਂ ਪੁੱਛਿਆ ਗਾ ਤਾਂ ਉਨ੍ਹਾਂ ਨੇ ਕਿਹਾ ਕਿ ਉਨਹਾਂ ਨੂੰ ਵਾਈ.ਐਫ.ਸੀ ਵਿਖੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਥੇ ਸੱਭਿਆਚਾਰ ਦੇ ਆਦਾਨ ਪ੍ਰਦਾਨ ਦੇ ਨਾਲ ਨਾਲ ਬੱਚਿਆਂ ਨੂੰ ਖੇਡ ਅਤੇ ਵਿਕਾਸ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਖੇਡਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਪ੍ਰਸ਼ੰਸ਼ਾ ਕੀਤੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares