ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਫੁੱਟਬਾਲ ਚੋਣ ਟਰਾਇਲ 10 ਮਾਰਚ ਨੂੰ

ਪੰਜਾਬ ਅਤੇ ਪੰਜਾਬੀਅਤ

ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਫੁੱਟਬਾਲ ਚੋਣ ਟਰਾਇਲ 10 ਮਾਰਚ ਨੂੰ
‘ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ ਖਿਡਾਰੀ ਦੇ ਸਕਦੇ ਹਨ ਟ੍ਰਾਇਲ’
ਫਿਲੌਰ, 5 ਮਾਰਚ (ਹਰਜਿੰਦਰ ਕੌਰ ਖ਼ਾਲਸਾ)- ਵਾਈ.ਐਫ.ਸੀ. ਰੁੜਕਾ ਕਲਾਂ ਨੇ ਪਿਛਲੇ ਲਗਭਗ ਵੀਹ ਸਾਲਾਂ ਤੋਂ ਖੇਡਾਂ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮ ਖੱਟਿਆ ਹੈ। ਪੰਜਾਬ ਵਿੱਚ ਵਾਈ.ਐਫ.ਸੀ. ਵੱਲੋਂ ਵੱਖ-ਵੱਖ ਜਿਲ੍ਹਿਆਂ ਵਿੱਚ ਫੁੱਟਬਾਲ ਸੈਂਟਰ ਚਲਾਏ ਜਾ ਰਹੇ ਹਨ। ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਹਮੇਸ਼ਾ ਹੀ ਖਿਡਾਰੀਆਂ ਲਈ ਨਵੇਂ ਮੌਕੇ ਪੈਦਾ ਕਰਦਾ ਆ ਰਿਹਾ ਹੈ। ਇਸੇ ਲੜੀ ਦੇ ਤਹਿਤ ਹੀ 10 ਮਾਰਚ ਨੂੰ ਉਮਰ ਵਰਗ ਅੰਡਰ-14 ਅਤੇ ਅੰਡਰ-17 ਟੀਮ ਦੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਵਾਈ.ਐਫ.ਸੀ. ਰੁੜਕਾ ਕਲਾਂ ਦੇ ਕੋਚਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਚੁਣੇ ਗਏ ਖਿਡਾਰੀਆਂ ਲਈ ਵਾਈ.ਐਫ.ਸੀ. ਵੱਲੋਂ ਵਿਸ਼ਵ ਪੱਧਰੀ ਹੋਸਟਲ ਵਿੱਚ ਮੁਫ਼ਤ ਰਹਿਣ ਦਾ ਪ੍ਰਬੰਧ ਹੋਵੇਗਾ। ਨਾਲ ਹੀ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ, ਮੁਫ਼ਤ ਡਾਈਟ, ਪੜਾਈ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਚੋਣ ਟਰਾਇਲ ਵਿੱਚ ਅੰਡਰ-14 ਵਰਗ ਵਿੱਚ ਜਿਨ੍ਹਾਂ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2006 ਤੋਂ ਬਾਅਦ ਅਤੇ ਅੰਡਰ-17 ਵਰਗ ਵਿੱਚ ਜਿਨ੍ਹਾਂ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2003 ਦੀ ਜਾਂ ਉਸ ਤੋਂ ਬਾਅਦ ਦੀ ਹੈ ਉਹ ਭਾਗ ਲੈ ਸਕਦੇ ਹਨ।

ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਮਿਤੀ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, 2 ਫੋਟੋ ਅਤੇ ਹੋਰ ਸਰਟੀਫਿਕੇਟ ਨਾਲ ਲੈ ਕੇ ਆਉਣ। ਖਿਡਾਰੀਆਂ ਨੂੰ ਵਾਈ.ਐਫ.ਸੀ ਖੇਡ ਸਟੇਡੀਅਮ ਰੁੜਕਾ ਕਲਾਂ ਵਿਖੇ 10 ਮਾਰਚ ਨੂੰ ਸਵੇਰੇ 9 ਵਜੇ ਰਿਪੋਰਟ ਕਰਨਾ ਜਰੂਰੀ ਹੋਵੇਗਾ।
—————————————————————-

ਅਦਾਰਾ ਪੰਜਾਬ ਅਤੇ ਪੰਜਾਬੀਅਤ ਨੂੰ ਪੰਜਾਬ ਵਿੱਚ ਜਿਲ੍ਹਾ ਇੰਚਾਰਜਾਂ ਦੀ ਲੋੜ ਹੈ। ਚਾਹਵਾਨ ਸੰਪਰਕ ਕਰਨ 7009693052

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares