ਵਾਈ.ਐਫ.ਸੀ. ਰੁੜਕਾ ਕਲਾਂ ਦੀ ਲੜਕੀਆਂ ਦੀ ਟੀਮ ਰਹੀ ਅੱਵਲ

ਪੰਜਾਬ ਅਤੇ ਪੰਜਾਬੀਅਤ

ਫਿਲ਼ੋਰ/ਗੁਰਾਇਆਂ, 12 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)-ਵਾਈ.ਐਫ.ਸੀ. ਰੁੜਕਾ ਕਲਾਂ ਵੱਲੋਂ ਸਮੇਂ-ਸਮੇਂ ਤੇ ਕੋਚ ਅਤੇ ਖਿਡਾਰੀ ਟਰੇਨਿੰਗ ਅਤੇ ਖੇਡ ਫੈਸਟੀਵਲ ਵਿੱਚ ਭਾਗ ਲੈਣ ਲਈ ਦੇਸ਼-ਵਿਦੇਸ਼ ਜਾਂਦੇ ਰਹਿੰਦੇ ਹਨ। ਵਾਈ.ਐਫ.ਸੀ. ਰੁੜਕਾ ਕਲਾਂ ਦੀਆਂ 11 ਖਿਡਾਰਨਾਂ ਮਨੀਸ਼ਾ, ਮਨਦੀਪ, ਹਰਮਨ, ਨੇਹਾ, ਡਿੰਪਲ, ਕਰੀਨਾ, ਰਮਨ, ਨਵਦੀਪ, ਮੁਸਕਾਨ, ਸੋਨੀਆਂ, ਰਿੰਮੀ ਅਤੇ ਕੋਚ ਮੋਨੀਕਾ ਰਾਣੀ ਨੂੰ ਨਾਗਪੁਰ ਵਿਖੇ “ਗੋਲਸ ਫਾਰ ਗਰਲਜ਼ ਸਮਿਟ” ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਇਸ ਸਮਿਟ ਵਿੱਚ ਭਾਗ ਲੈਣ ਲਈ ਪੂਰੇ ਭਾਰਤ ਵਿੱਚੋਂ 10 ਸੰਸਥਾਵਾਂ ਨੂੰ ਸੱਦਾ ਪ੍ਰਾਪਤ ਹੋਇਆ ਸੀ, ਜਿਨ੍ਹਾਂ ਵਿੱਚੋਂ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਇੱਕ ਸੀ। ਛੇ ਦਿਨਾਂ ਤੱਕ ਚੱਲੇ ਇਸ ਸਮਿਟ ਵੱਚ ਵੱਖ-ਵੱਖ ਜਾਗਰੂਕਤਾ ਅਤੇ ਟੀਮ ਵਰਕ ਆਦਿ ਵਰਗੇ ਵਿਸ਼ਿਆਂ ਤੇ ਵਰਕਸ਼ਾਪ ਲਗਾਈਆਂ ਗਈਆਂ।ਇਸਦੇ ਨਾਲ ਹੀ ਵਿਅਕਤੀਗਤ ਖੇਡ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਹਰਮਨ ਨੇ ਪਹਿਲਾ ਅਤੇ ਸੋਨੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇਸ ਸਮਿਟ ਵਿੱਚੋਂ ਮਨੀਸ਼ਾ ਨੂੰ ਬੈਸਟ ਲੀਡਰ ਚੁਣਿਆ ਗਿਆ। ਨਾਲ ਹੀ ਪਿਛਲੇ ਸਾਲ ਕਲੱਬ ਦੀਆਂ ਲੜਕੀਆਂ ਵੱੱਲੋਂ ‘ਵੀ ਆਰ ਦਿ ਚੇਂਜ’ ਅਤੇ ‘ਨਸ਼ਾ ਮੁਕਤ’ ਪ੍ਰੋਜੈਕਟ ਉੱਤੇ ਕੰਮ ਕਰਨ ਲਈ ਵਾਈ.ਐਫ.ਸੀ. ਰੁੜਕਾ ਕਲਾਂ ਦੀ ਟੀਮ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਕਲੱਬ ਅਤੇ ਲੜਕੀਆਂ ਦੇ ਇਸ ਪ੍ਰੋਜੈਕਟ ਵਿੱਚ ਕੀਤੇ ਗਏ ਕੰਮ ਨੂੰ ਬਹੁਤ ਸਲਾਹਿਆ ਗਿਆ। ਜਿਕਰ ਯੋਗ ਹੈ ਕਿ ਕਲੱਬ ਦੀ ਲੜਕੀਆਂ ਵੱਲੋਂ ਸਕੂਲਾਂ ਵਿੱਚ ਵਰਕਸ਼ਾਪ ਲਗਾ ਕੇ, ਰੈਲੀ ਕੱਢ ਕੇ ਅਤੇ ਨੁੱਕੜ ਨਾਟਕ ਕਰ ਕੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੁਕ ਕੀਤਾ ਗਿਆ ਸੀ। ‘ਗੋਲਸ ਫਾਰ ਗਰਲਜ਼’ ਸੰਸਥਾ ਵੱਲੋਂ ਇੱਕ ਹੋਰ ਪ੍ਰੋਜੈਕਟ ਵਾਈ.ਐਫ.ਸੀ. ਲੜਕੀਆਂ ਦੀ ਟੀਮ ਨੂੰ ਦਿੱਤਾ ਗਿਆ ਹੈ। ਜਿਸ ‘ਤੇ ਲੜਕੀਆਂ ਵੱਲੋਂ ਪੂਰੇ ਸਾਲ ਕੰਮ ਕੀਤਾ ਜਾਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares