ਵਾਈ.ਐਫ.ਸੀ. ਰੁੜਕਾ ਕਲਾਂ ਦੀਆਂ 5 ਖਿਡਾਰਨਾਂ ਦੀ ਪੰਜਾਬ ਫੁੱਟਬਾਲ ਟੀਮ ਲਈ ਚੋਣ

ਪੰਜਾਬ ਅਤੇ ਪੰਜਾਬੀਅਤ

ਵਾਈ.ਐਫ.ਸੀ. ਰੁੜਕਾ ਕਲਾਂ ਦੀਆਂ 5 ਖਿਡਾਰਨਾਂ ਦੀ ਪੰਜਾਬ ਫੁੱਟਬਾਲ ਟੀਮ ਲਈ ਚੋਣ
ਫਿਲੌਰ/ਰੁੜਕਾ ਕਲਾਂ, 25 ਅਪ੍ਰੈਲ (ਹਰਜਿੰਦਰ ਕੌਰ ਖ਼ਾਲਸਾ)- ਵਾਈ.ਐਫ.ਸੀ. ਰੁੜਕਾ ਕਲਾਂ ਦੀਆਂ ਉਮਰ ਵਰਗ-16 ਫੁੱਟਬਾਲ ਦੀਆਂ ਪੰਜ ਖਿਡਾਰਨਾਂ ਰਮਣੀਕ, ਡੌਲ਼ੀ, ਪੂਜਾ, ਹਰਪ੍ਰੀਤ ਅਤੇ ਕਾਜਲ ਨੂੰ ਉਹਨਾਂ ਦੇ ਖੇਡ ਦੇ ਹੁਨਰ ਸਦਕਾ ਪੰਜਾਬ ਦੀ ਅੰਡਰ-16 ਫੁੱਟਬਾਲ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਕੋਹਲਾਪੁਰ, ਮਹਾਂਰਾਸ਼ਟਰ ਵਿਖੇ ਹੋ ਰਹੇ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੀਆਂ ਹਨ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੀ ਅਕੈਡਮੀ ਦੀਆਂ ਪੰਜ ਖਿਡਾਰਨਾ ਦੀ ਚੋਣ ਪੰਜਾਬ ਫੁੱਟਬਾਲ ਟੀਮ ਲਈ ਹੋਈ ਹੈ। ਕਲੱਬ ਦਾ ਮੰਤਵ ਹੈ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਤਰੱਕੀ ਦੇ ਬਰਾਬਰ ਮੌਕੇ ਦਿੱਤੇ ਜਾਣ। ਉਨਾਂ ਨੇ ਦੱੱਸਿਆ ਕਿ ਵਾਈ.ਐਫ.ਸੀ. ਵੱਲੋਂ ਆਪਣੇ ਵੱਖ-ਵੱਖ ਸੈਂਟਰਾਂ ਤੇ ਕਰੀਬ 4000 ਬੱੱਚਿਆਂ ਨੂੰ ਰੋਜ਼ਾਨਾ ਖੇਡ ਟਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿੱਚ ਲਗਭਗ 1500 ਲੜਕੀਆਂ ਹਨ। ਕਲੱਬ ਵੱਲੋਂ ਉਹਨਾਂ ਨੂੰ ਰੋਜ਼ਾਨਾ ਫਰੀ ਫੁੱਟਬਾਲ ਟਰੇਨਿੰਗ,ਖੇਡ ਕਿੱੱਟ ਦੇ ਨਾਲ-ਨਾਲ ਫਰੀ ਡਾਇਟ ਵੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਇਨ੍ਹਾਂ ਸੈਂਟਰਾਂ ਤੇ ਵੀ ਖੇਡਾਂ ਵਿੱਚ ਲੜਕੀਆਂ ਦੀ ਭਾਗੀਦਾਰੀ ਵਧੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares