ਵਾਈ.ਐਫ.ਸੀ. ਦੇ ਫੁੱਟਬਾਲ ਕੋਚ ਜਤਿੰਦਰ ਸ਼ਰਮਾ ਦੇ ਨਿਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜ਼ਲੀ ਸਮਾਰੋਹ ਭਲਕੇ

ਪੰਜਾਬ ਅਤੇ ਪੰਜਾਬੀਅਤ

ਵਾਈ.ਐਫ.ਸੀ. ਦੇ ਫੁੱਟਬਾਲ ਕੋਚ ਜਤਿੰਦਰ ਸ਼ਰਮਾ ਦੇ ਨਿਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜ਼ਲੀ ਸਮਾਰੋਹ ਭਲਕੇ
ਫਿਲੌਰ, 16 ਮਾਰਚ (ਹਰਜਿੰਦਰ ਕੌਰ ਖ਼ਾਲਸਾ)- ਵਾਈ.ਐਫ.ਸੀ. ਰੁੜਕਾ ਕਲਾਂ ਦੇ ਫੁੱਟਬਾਲ ਕੋਚ ਜਤਿੰਦਰ ਕੁਮਾਰ ਸ਼ਰਮਾਂ ਜੀ ਜੋ ਕਿ ਬੀਤੀ 22 ਦਸੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਿਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜ਼ਲੀ ਸਮਾਗਮ 17 ਮਾਰਚ ਨੂੰ ਕੌਡਾ ਸਾਹਿਬ ਜੀ, ਪੱਤੀ ਬੂਲਾ ਕੀ ਰੁੜਕਾ ਕਲਾਂ (ਜਲੰਧਰ) ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਫੁੱਟਬਾਲ ਕੋਚ ਜਤਿੰਦਰ ਸ਼ਰਮਾਂ ਜੀ ਪਿਛਲੇ ਕਰੀਬ ਇੱਕ ਦਹਾਕੇ ਤੋਂ ਵਾਈ.ਐਫ.ਸੀ. ਰੁੜਕਾ ਕਲਾਂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਬੱਚੇ-ਬੱਚੀਆਂ ਨੇ ਫੁੱਟਬਾਲ ਦੀ ਕੋਚਿੰਗ ਪ੍ਰਾਪਤ ਕੀਤੀ। ਉਹ ਰੁੜਕਾ ਕਲਾਂ ਅਤੇ ਵਾਈ.ਐਫ.ਸੀ. ਦੇ ਪਰਿਵਾਰ ਦਾ ਇੱਕ ਅਟੁੱਟ ਅੰਗ ਬਣ ਚੁੱਕੇ ਸਨ। ਸ਼ਰਮਾਂ ਜੀ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਨਾਲ ਸੀ ਅਤੇ ਸ਼ਰਧਾਂਜ਼ਲੀ ਸਮਾਰੋਹ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਣਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares