ਵਾਈ.ਐਫ.ਸੀ. ਕੋਚ ਜਤਿੰਦਰ ਸ਼ਰਮਾ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ

ਪੰਜਾਬ ਅਤੇ ਪੰਜਾਬੀਅਤ

ਵਾਈ.ਐਫ.ਸੀ. ਕੋਚ ਜਤਿੰਦਰ ਸ਼ਰਮਾ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ
ਵਾਈ.ਐਫ.ਸੀ, ਹਮਦਰਦ ਸ਼ਖਸੀਅਤਾਂ ਤੇ ਸੰਸਥਾਵਾਂ ਵੱਲੋਂ ਪਰਿਵਾਰ ਨੂੰ 10 ਲੱਖ ਦੀ ਮਾਲੀ ਸੇਵਾ
ਫਿਲੌਰ, 20 ਮਾਰਚ (ਹਰਜਿੰਦਰ ਕੌਰ ਖ਼ਾਲਸਾ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਫੁੱਟਬਾਲ ਕੋਚ ਡਾ:ਜਤਿੰਦਰ ਸ਼ਰਮਾ ਜੀ ਅਚਾਨਕ ਅਤੇ ਬੇ-ਬਕਤੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੂਰੁ ਚਰਨਾ ਵਿੱਚ ਜਾ ਵਿਰਾਜੇ ਸਨ।

ਉਨਾਂ ਦੀ ਇਸ ਮੌਤ ਨਾਲ ਉਨਾਂ ਦੇ ਪਰਿਵਾਰ,ਵਾਈ.ਐਫ.ਸੀ. ਅਤੇ ਫੁੱਟਬਾਲ ਜਗਤ ਨੂੰ ਬਹੁਤ ਭਾਰੀ ਘਾਟਾ ਪਿਆ ਹੈ।ਕੋਚ ਸਾਹਿਬ ਆਪਣੇ ਮਗਰ ਆਪਣੀ ਪਤਨੀ ਅਤੇ 2 ਬੇਟੀਆ ਨੂੰ ਇਕੱਲੇ ਛੱਡ ਗਏ ਹਨ।ਫੁੱਟਬਾਲ ਦੇ ਵਿੱਚ ਗੱਲ ਕਰੀਏ ਤਾਂ ਉਨ੍ਹਾ ਨੇ ਆਪਣੀ ਥੋੜੀ ਉਮਰ ਵਿਚ ਹੀ ਫੁੱਟਬਾਲ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ।ਉਹਨਾਂ ਦੁਆਰਾ ਫ੍ਹਧ. ਦੀ ਡਿਗਰੀ ਹਾਸਿਲ ਕੀਤੀ ਗਈ ਸੀ।ਵਾਈ.ਐਫ.ਸੀ. ਆਉਣ ਤੋਂ ਪਹਿਲਾ ਉਹਨਾਂ ਨੇ ਚੰਡੀਗੜ ਵਿਖੇ ਫੁੱਟਬਾਲ ਅਕੈਡਮੀ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।ਫੁੱਟਬਾਲ ਲਈ ਉਨਾ ਨੇ ਆਪਣੀ ਲੱਗਭੱਗ 45 ਸਾਲ ਦੀ ਉਮਰ ਵਿਚੋ 22 ਸਾਲ ਕੰਮ ਕੀਤਾ।ਇਸ ਕੋਚਿੰਗ ਸਮੇ ਦੌਰਾਨ ਉਨਾ ਨੇ ਸੈਂਕੜੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕੀਤੇ ਜੋ ਅੱਜ ਵੀ ਦੇਸ਼ ਅਤੇ ਦੇਸ਼ ਦੀਆ ਨਾਮੀ ਕਲੱਬਾਂ ਵਿੱਚ ਖੇਡ ਰਹੇ ਹਨ। ਉਹਨਾਂ ਦੁਆਰਾ ਹੋਰ ਬਹੁਤ ਸਾਰੇ ਤਿਆਰ ਕੀਤੇ ਖਿਡਾਰੀ ਕੋਚਿੰਗ ਲਾਈਨ ਵਿੱਚ ਚੰਗੀਆਂ ਨੌਕਰੀਆਂ ਕਰ ਰਹੇ ਹਨ। ਵਾਈ. ਐੱਫ. ਸੀ. ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।

ਇਸ ਸਮਾਰੋਹ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਪਿਤਾ ਜੀ ਸ਼੍ਰੀ ਤੇਜ ਰਾਮ ਸ਼ਰਮਾ, ਪਤਨੀ ਸ਼੍ਰੀਮਤੀ ਅੰਸ਼ੂ ਸ਼ਰਮਾ, ਭਰਾ ਸ਼੍ਰੀ ਹਰੀਸ਼ ਸ਼ਰਮਾ ਪਹੁੰਚੇ।ਕੋਚ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਜਰਨਲ ਸਕੱਤਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹਲਕਾ ਇੰਚਾਰਜ ਫਿਲੌਰ ਵਿਕਰਮਜੀਤ ਸਿੰਘ ਚੌਧਰੀ ਅਤੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ (ਵਿਧਾਇਕ ਹਲਕਾ ਨਕੋਦਰ) , ਜਿਲਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਸੁਦੇਸ਼ ਕੁਮਾਰ ਵੈਸ ਅਤੇ ਪ੍ਰੋ. ਜਸਪਾਲ ਸਿੰਘ ਫੁੱਟਬਾਲ ਕੋਚ ਵੱਖ –ਵੱਖ ਖੇਡ ਲੋਕ ਭਲਾਈ ਸੰਸਥਾਵਾਂ, ਰਾਜਨੀਤਿਕ , ਧਾਰਮਿਕ ,ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਪਹੁੰਚੇ।

ਕਲੱਬ ਵੱਲੋਂ ਹਮਦਰਦ ਸ਼ਖਸੀਅਤਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾ ਦੇ ਪਰਿਵਾਰ ਨੂੰ ਆਪਣਾ ਫਰਜ਼ ਸਮਝਦੇ ਹੋਏ 10 ਲੱਖ ਦੀ ਮਾਲੀ ਸਹਾਇਤਾ ਦਿੱਤੀ ਅਤੇ ਕੋਚ ਸਾਹਿਬ ਦੀਆਂ ਬੇਟੀਆਂ ਦੀ ਪੜ੍ਹਾਈ ਦਾ ਜਿੰਮਾ ਲਿਆ। ਵਾਈ. ਐੱਫ. ਸੀ. ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਕੋਚ ਸਾਹਿਬ ਦੇ ਵਾਈ ਐੱਫ ਸੀ ਨਾਲ ਪਿਛਲੇ 12 ਸਾਲ ਦੇ ਤਜੁਰਬੇ ਸਾਂਝੇ ਕੀਤੇ। ਉਨ੍ਹਾ ਕਿਹਾ ਕਿ ਕੋਚ ਜਤਿੰਦਰ ਸ਼ਰਮਾ ਦੀ ਕੰਮ ਪ੍ਰਤੀ ਜੋ ਪ੍ਰਪੱਕਤਾ ਅਤੇ ਇਮਾਨਦਾਰੀ ਸੀ ਉਹ ਬਹੁਤ ਸ਼ਲਾਘਾਯੋਗ ਸੀ।ਉਨ੍ਹਾ ਕਿਹਾ ਕਿ ਵਾਈ. ਐਫ. ਸੀ. ਦੇ ਅੱਜ ਅੰਤਰਰਾਸ਼ਟਰੀ ਪੱਧਰ ਤੱਕ ਦੇ ਪਰਸਾਰ ਵਿੱਚ ਉਹਨਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਵਾਈ. ਐੱਫ. ਸੀ. ਵਿੱਚ ਇੱਕ ਨੌਕਰੀ ਦੇ ਤੌਰ ਤੇ ਨਹੀ ਬਲਕਿ ਆਪਣੀ ਸੰਸਥਾ ਸਮਝਦੇ ਹੋਏ ਵਾਈ. ਐੱਫ. ਸੀ. ਦੀ ਤਰੱਕੀ ਲਈ ਤਨੋਂ ਮਨੋਂ ਦਿਨ ਰਾਤ ਇੱਕ ਕੀਤਾ ਜਿਸ ਦੇ ਸਦਕਾ ਅੱਜ ਸਾਰਾ ਇਲਾਕਾ ਉਹਨਾਂ ਦੀ ਸ਼ਰਧਾਂਜਲੀ ਸਮਾਰੋਹ ਵਿੱਚ ਨਮਨ ਅੱਖਾਂ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜਾ ਹੈ। ਅੰਤ ਵਿੱਚ ਉਹਨਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਮਾਤਮਾ ਕੋਚ ਸਾਹਿਬ ਦੀ ਆਤਮਾ ਨੂੰ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣ।ਇਸ ਮੌਕੇ ਸਾਰੇ ਮੈਂਬਰ ਪੰਚਾਇਤ ਰੁੜਕਾ ਕਲਾਂ ,ਸਰਵਪੱਖੀ ਵਿਕਾਸ ਮੰਚ ਦੇ ਮੈਂਬਰ ਅਤੇ ਸਾਬਕਾ ਪੰਚਾਇਤ ਮੈਂਬਰ ਤੇ ਵੱਖ- ਵੱਖ ਅਦਾਰਿਆਂ ਅਤੇ ਲਗਭਗ ਸਮੂਹ ਸਿਆਸੀ ਪਾਰਟੀਆਂ ਦੇ ਮੋਹਤਵਾਰ ਹਾਜਿਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares