ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਲਾਨਾ ਸਮਾਗਮ ਆਰੰਭ

ਪੰਜਾਬ ਅਤੇ ਪੰਜਾਬੀਅਤ

ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਲਾਨਾ ਸਮਾਗਮ ਆਰੰਭ
‘ਸਮਾਗਮਾਂ ਵਿੱੱਚ ਖੂਨਦਾਨ ਕੈਂਪ, ਅੱਖਾਂ ਦੇ ਕੈਂਪ, ਲੋੜਵੰਦ ਲੜਕੀਆਂ ਦੇ ਵਿਆਹ ਅਤੇ ਧੀਆਂ ਦੀ ਲੋਹੜੀ ਸ਼ਾਮਿਲ’
ਫਿਲੌਰ/ਗੁਰਾਇਆਂ, 4 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)- ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ.ਕੇ ਸੰਸਥਾ ਦੇ ਸਰਪ੍ਰਸਤ ਸਤਨਾਮ ਸਿੰਘ ਬਾਹੜਾ ਅਤੇ ਪਿੰਦੂ ਜੌਹਲ ਦੀ ਅਗਵਾਈ ਹੇਠ ਸਲਾਨਾ ਸਮਾਗਮਾਂ ਦੇ ਤਹਿਤ ਅੱਜ ਪਿੰਡ ਘੁੜਕਾ ਦੇ ਜੌਹਲ ਫਾਰਮ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਡਾ. ਰਾਜਨ ਆਈ ਕੇਅਰ ਹਸਪਤਾਲ ਦੀ ਟੀਮ ਵਲੋਂ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਵਾਇਆ। ਜਿਨ੍ਹਾਂ ਮਰੀਜ਼ਾਂ ਨੂੰ ਅਪਰੇਸ਼ਨ ਦੀ ਲੋੜ ਸੀ ਉਨ੍ਹਾਂ ਦੇ ਅਪਰੇਸ਼ਨ ਕੀਤੇ ਗਏ ਅਤੇ ਮਰੀਜ਼ਾਂ ਨੂੰ ਐਨਕਾਂ ਵੀ ਵੰਡੀਆਂ ਗਈਆਂ। ਮੁੱਖ ਮਹਿਮਾਨ ਵਜੋਂ ਪਹੁੰਚੇ ਫਗਵਾੜਾ ਤੋਂ ਜਗਜੀਤ ਸਿੰਘ ਜੋੜਾ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਵਿਸ਼ੇਸ਼ ਤੌਰ ਤੇ ਯੂ.ਕੇ ਤੋਂ ਪਹੁੰਚੇ ਅਮਰੀਕ ਸਿੰਘ ਸੈਣੀ ਨੇ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ। ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਨੇ ਹਾਜ਼ਰ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ 5 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਪਾਠ ਰੱਖੇ ਜਾਣਗੇ, 6 ਜਨਵਰੀ ਨੂੰ ਪਿੰਡ ਘੁੜਕਾ ਵਿਖੇ ਖੂਨਦਾਨ ਕੈਂਪ, 7 ਤਾਰੀਖ਼ ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਤੇ ੮ ਜਨਵਰੀ ਨੂੰ 521 ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ ਜਾਵੇਗਾ। ਇਸ ਮੌਕੇ ਕੁਲਵੰਤ ਕੌਰ ਬਾਹੜਾ, ਜਸਵਿੰਦਰ ਕੌਰ ਯੂ.ਕੇ, ਸੋਨੀਆ ਯੂ.ਕੇ, ਜੁਝਾਰ ਸੱਗੂ, ਅਸ਼ਵਨੀ ਤਿਵਾੜੀ, ਕਰਨ ਸੁਆਨੀ, ਨਰਿੰਦਰ ਕੰਢਾ, ਸੁਰਿੰਦਰਜੀਤ ਸਾਗਰੀ, ਇਕਬਾਲ ਮੁਹੰਮਦ, ਕਮਲ ਸ਼ਰਮਾਂ, ਅਨੂਪ ਕੌਸ਼ਲ, ਬੱਬੀ ਜੌਹਲ, ਸੁੱਖਾ ਬਾਹੋਵਾਲ ਅਤੇ ਪਿੰਡ ਵਾਸੀ ਹਾਜ਼ਰ ਸਨ।

ਘੁੜਕਾ ਦੇ ਜੌਹਲ ਫਾਰਮ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਅਤੇ ਮੌਕੇ ਤੇ ਹਾਜ਼ਰ ਚੇਅਰਮੈਨ ਹਰਦੀਪ ਸਿੰਘ ਤੱਗੜ ਅਤੇ ਹੋਰ ਪਤਵੰਤੇ ਸੱਜਣ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares