ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ. ਕੇ ਵਲੋਂ 851 ਧੀਆਂ ਨੂੰ ਲੋਹੜੀ ਪਾਈ ਗਈ

ਪੰਜਾਬ ਅਤੇ ਪੰਜਾਬੀਅਤ

ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ. ਕੇ ਵਲੋਂ 851 ਧੀਆਂ ਨੂੰ ਲੋਹੜੀ ਪਾਈ ਗਈ
ਫਿਲੌਰ/ਗੁਰਾਇਆਂ, 9 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)- ਜਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਦੇ ਜੌਹਲ ਫਾਰਮ ਵਿਖੇ ‘ਧੀਆਂ ਦੀ ਲੋਹੜੀ’ ਦਾ ਵਿਸ਼ੇਸ਼ ਸਮਾਗਮ ਬ੍ਰਹਮ ਗਿਆਨੀ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਅਤੇ 108 ਸੰਤ ਬਾਬਾ ਮੋਨੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ. ਕੇ. ਦੇ ਸਰਪ੍ਰਸਤ ਸ. ਪਿੰਦੂ ਜੌਹਲ (ਯੂ. ਕੇ.) ਅਤੇ ਸਤਨਾਮ ਬਾਹੜਾ ਦੇ ਸਹਿਯੋਗ ਸਦਕਾ ਕਰਵਾਇਆ ਗਿਆ, ਜਿਸ ਵਿੱਚ 851 ਨਵ ਜੰਨਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ। ਸਮਾਗਮ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਪਰਨੀਤ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ। ਜਦਕਿ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ੍ਰੀ ਵਿਕਰਮਜੀਤ ਸਿੰਘ ਚੌਧਰੀ, ਮੈਡਮ ਕਰਮਜੀਤ ਕੌਰ ਚੌਧਰੀ , ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ, ਚੇਅਰਮੈਨ ਮਾਰਕਫੈਡ ਅਮਰਜੀਤ ਸਿੰਘ ਸਮਰਾ, ਸਾਬਕਾ ਮੰਤਰੀ ਪੰਜਾਬ ਸ੍ਰ.ਜੋਗਿੰਦਰ ਸਿੰਘ ਮਾਨ, ਡੀ.ਆਈ.ਜੀ ਬਲਦੇਵ ਸਿੰਘ ਟਾਇਗਰ, ਡੀ.ਆਈ,ਜੀ ਸੁਰਿੰਦਰ ਸਿੰਘ ਸੈਣੀ, ਸਬ ਡਵੀਜ਼ਨਲ ਮੈਜਿਸਟਰੇਟ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ.ਡੀ ਸਰਬਜੀਤ ਰਾਏ, ਐਸ.ਪੀ.ਗੁਰਮੀਤ ਸਿੰਘ, ਡੀ.ਐਸ.ਪੀ. ਏ.ਐਸ.ਚਾਹਲ ਅਤੇ ਸਿਰੰਦਰ ਮੋਹਨ ਤੋਂ ਇਲਾਵਾ ਹੋਰ ਸਖ਼ਸੀਅਤਾਂ ਵੀ ਹਾਜ਼ਰ ਸਨ। ਧੀਆਂ ਦੀ ਲੋਹੜੀ ਪ੍ਰੋਗਰਾਮ ‘ਚ ਜਿਲ੍ਹਾ ਪ੍ਰੋਗਰਾਮ ਅਫਸਰ ਜਲੰਧਰ ਸ. ਨਰਿੰਦਰ ਸਿੰਘ ਖਲੀਲ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਕੁੰਤਲਾ ਰਾਣੀ ਦਾ ਖਾਸ ਯੋਗਦਾਨ ਰਿਹਾ, ਵਿਕਰਮਜੀਤ ਸਿੰਘ ਚੌਧਰੀ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਪਿੰਦੂ ਜੌਹਲ ਯੁ.ਕੇ ਅਤੇ ਸਤਨਾਮ ਸਿੰਘ ਬਾਹੜਾ ਨੂੰ ਉਨ੍ਹਾਂ ਵਲੋਂ ਹਰ ਸਾਲ ਕੀਤੇ ਜਾਂਦੇ ਇਨ੍ਹਾਂ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਉਨ੍ਹਾਂ ਵਾਰਿਸ ਭਰਾਵਾਂ ਵਲੋਂ ਆਪਣੀ ਸਾਫ ਸੁਥਰੀ ਗਾਇਕੀ ਰਹੀਂ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਵਲੋਂ 851 ਬੱਚੀਆਂ ਨੂੰ ਲੋਹੜੀ ਪਾਈ ਗਈ ਤੇ ਬੱਚੀਆਂ ਨੂੰ ਤੋਹਫ਼ੇ ਦਿੱਤੇ ਗਏ। ਇਸ ਮੌਕੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ, ਕਮਲਹੀਰ, ਮੰਗੀ ਮਾਹਲ, ਦੇਬੀ ਮਖਸੂਸਪੁਰੀ, ਬੂਟਾ ਮੁਹੰਮਦ, ਕਲੇਰ ਕੰਠ, ਰਣਜੀਤ ਰਾਣਾ, ਰਣਜੀਤ ਮਨੀ, ਲੈਂਬਰ ਹੁਸੈਨਪੁਰੀ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਸੱਭਿਆਚਾਰਕ ਗੀਤ ਗਾ ਕੇ ਸੰਗਤ ਦਾ ਮਨੋਰੰਜਨ ਕੀਤਾ। ਅੰਤ ਵਿੱਚ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੇ ਇਲਾਕਾ ਭਰ ਦੀਆਂ ਆਈਆਂ ਹੋਈਆਂ ਸੰਗਤਾਂ ਦਾ ਪ੍ਰੋਗਰਾਮ ਵਿਚ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਤਨਾਮ ਸਿੰਘ ਬਾਹੜਾ ਅਤੇ ਪਿੰਦੂ ਜੌਹਲ ਵਲੋਂ ਇਸੇ ਤਰਾਂ ਸਮਾਜ ਸੇਵਾ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਤਰਲੋਚਨ ਸਿੰਘ ਜੌਹਲ, ਕੁਲਵੰਤ ਕੌਰ ਬਾਹੜਾ, ਜਸਵਿੰਦਰ ਕੌਰ ਯੂ.ਕੇ, ਸੋਨੀਆ ਸਹੋਤਾ, ਹਰਦੀਪ ਕੌਰ ਤੱਗੜ, ਅਮਰੀਕ ਸੈਣੀ ਯੂ.ਕੇ, ਨਿਕ ਮਸਾਣੀ ਯੂ.ਕੇ, ਅਨੂਪ ਕੌਸ਼ਲ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares