ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ.ਕੇ. ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 5 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)-ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਯੂ.ਕੇ ਦੇ ਸਰਪ੍ਰਸਤ ਸਤਨਾਮ ਸਿੰਘ ਬਾਹੜਾ ਅਤੇ ਪਿੰਦੂ ਜੋਹਲ ਵੱਲੋ ਹਰ ਸਾਲ ਦੀ ਤਰ੍ਰਾਂ ਇਸ ਸਾਲ ਵੀ ਜੋਹਲ ਫਾਰਮ ਘੁੜਕਾ ਵਿਖੇ ਖੁਨਦਾਨ ਕੈਪ ਲਗਾਇਆਂ ਗਿਆ ਜਿਸ ‘ਚ ਮੁੱਖ ਮਹਿਮਾਨ ਵਜੋ ਅਮਰੀਕ ਸਿੰਘ ਚਾਹਲ ਡੀ.ਐਸੀ.ਪੀ. ਫਿਲੌਰ ਪਹੁੰਚੇ, ਜਿਨ੍ਹਾ ਨੇ ਨੌਜਵਾਨਾ ਨੂੰ ਹਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਨੌਜਾਵਾਨਾ ਵਲੋ ਖੂਨਦਾਨ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ, ਜਿਸ ਨਾਲ ਕਈ ਹੋਰ ਵਿਅਕਤੀਆਂ ਦੀਆਂ ਜਾਨਾ ਬਚ ਸਕਦੀਆਂ ਹਨ. ਇਸ ਦੇ ਨਾਲ ਹੀ ਉਹਨਾ ਵਰਲਡ ਵਾਇਡ ਸਕੋਪ ਵੈਲਫੇਅਰ ਸੁਸਾਇਟੀ ਯੂ.ਕੇ ਸੰਸਥਾ ਦੇ ਸਰਪ੍ਰਸਤ ਸਤਨਾਮ ਸਿੰਘ ਬਾਹੜਾ ਅਤੇ ਪਿੰਦੂ ਜੋਹਲ ਦਾ ਕੀਤੇ ਸਮਾਜ ਸੇਵੀ ਕੰਮਾ ਦੀ ਸ਼ਲਾਘਾ ਕੀਤੀ ਉਹਨਾ ਕਿਹਾ ਕਿ ਇਹ ਇਸੇ ਤਰਾਂ ਲੋਕ ਭਾਲਾਈ ਦਾ ਕੰਮ ਕਰਦੇ ਰਹਿਣ
ਇਸ ਕੈਪ ਵਿੱਚ ਖੂਨਦਾਨ ਕਰਨ ਆਏ ਸੈਕੜੇ ਨੌਜਵਾਨਾ ਨੇ ਵੀ ਸੰਸਥਾ ਦੇ ਕੰਮਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਸੀ ਇਸ ਤਰਾ ਦੇ ਪ੍ਰੋਗਰਾਮਾ ਵਿੱਚ ਆ ਕੇ ਖੁਸ਼ੀ ਮਹਿਸੂਸ ਕਰਦੇ ਹਾਂ ਤੇ ਉਹਨਾ ਨੇ ਬਾਕੀ ਨੌਜਵਾਨਾ ਨੂੰ ਵੀ ਖੂਨਦਾਨ ਕਰਨ ਲਈ ਪ੍ਰਰਿਤ ਕੀਤਾ
ਬਲਡ ਬੈੱਕ ਫਗਵਾੜਾ ਦੇ ਪ੍ਰਧਾਨ ਸਰਦਾਰ ਮਲਕੀਤ ਸਿੰਘ ਰਗਵੋਤਰਾ ਨੇ ਕਿਹਾ ਕਿ ਇਹ ਸੰਸਥਾ ਹਰ ਸਾਲ ਸਮਾਜ ਸੇਵਾ ਦੇ ਕੰਮ ਕਰਦੀ ਹੈ ਤੇ ਬਲਡ ਵਾਇਡ ਸਕੋਪ ਵੈਲਫੇਅਰ ਸੁਸਾਇਟੀ ਯੂ.ਕੇ ਸੰਸਥਾ ਵਲੋ ਕਰਵਾਏ ਜਾ ਰਹੇ ਕੰਮ ਵਿੱਚ ਇਨ੍ਹਾ ਨਾਲ ਮੋਢੇ ਨਾਲ ਮੋਢਾ ਜੜੋ ਕੇ ਖੜੇ ਹਾ ਅਸੀ ਇਨ੍ਹਾ ਨੂੰ ਇਸ ਨੇਕ ਕੰਮ ਦੀ ਵਧਾਈ ਦਿੰਦੇ ਹਾ
ਅਖਿਰ ਵਿੱਚ ਸੰਸਥਾ ਦੇ ਚੈਅਰਮੈਨ ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਅਸੀ ਸਾਰੇ ਨੌਜਵਾਨਾ ਦਾ ਧੰਨਵਾਦ ਕਰਦੇ ਜਿਨ੍ਹਾ ਇਸ ਖੂਨਦਾਨ ਕੈਪ ਵਿੱਚ ਆਪਣਾ ਸਹਿਯੋਗ ਦਿੱਤਾ ਤੇ ਨਾਲ ਹੀ ਬਾਕੀ ਦਿਨਾ ਦੇ ਪ੍ਰੋਗਰਾਮਾ ਦਾ ਵੀ ਵੇਰਵਾ ਦਿੱਤਾ ਉਹਨਾ ਕਿਹਾ ਕਿ 7 ਜਨਵਰੀ ਨੂੰ ਜ਼ਰੂਰਤਮੰਦ ਲੜਕੀਆ ਆਨੰਦਕਾਰਜ ਕੀਤੇ ਜਾਣਗੇ ਅਤੇ 8 ਜਨਵਰੀ ਨੂੰ 651 ਨਵਜੰਮੀਆ ਧੀਆ ਦੀ ਲੋਹੜੀ ਪਾਈ ਜਾਵੇਗੀ.ਇਸ ਮੌਕੇ ਲੰਬੜਦਾਰ ਅਮਨਿੰਦਰ ਸਿੰਘ ਤੱਗੜ ,ਸੁੱਖਾ ਬਾਹੋਵਾਲ,ਅਨੂਪ ਕੌਸ਼ੜ ਰਿੰਕੂ,ਤ੍ਰਿਲੋਚਨ ਸਿੰਘ ਜੋਹਲ,ਬੱਬੀ ਜੋਹਲ,ਅਮਰੀਕ ਸਿੰਘ ਯੂ.ਕੇ,ਕੁਲਵੰਤ ਕੌਰ ਬਾਹੜਾ,ਜਸਵਿੰਦਰ ਕੌਰ ਯੂ.ਕੇ,ਕੁਲਵਿੰਦਰ ਸਿੰਘ ਕੁੱਨਰ,ਮਨਪ੍ਰਤਿ ਸਿੰਘ ਹਾਜ਼ਰ ਸਨ.ਜਿਨ੍ਹਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਾਕੀ ਪ੍ਰੋਗਰਾਮਾ ਵਿੱਚ ਪਹੁਚ ਵੀ ਕੇ ਪ੍ਰੋਗਰਾਮਾ ਦੀ ਰੌਣਕ ਵਧਾਉ ਤੇ ਬਚਿੱਆ ਨੂੰ ਅਸ਼ੀਰਵਾਦ ਦੇਣ ਪਹੁੰਚੋ.

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares