ਲੇਨੌ ਬਰੇਸ਼ੀਆ ਇਟਲੀ ਵਿਖੇ ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ

ਪੰਜਾਬ ਅਤੇ ਪੰਜਾਬੀਅਤ

ਕਲਿ ਤਾਰਣਿ ਗੁਰੂ ਨਾਨਕ ਆਇਆ।। ਮਿਤੀ 15,16,17-11-2019 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੱਘਰ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਸਮਾਗਮ ਤੇ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਅਤੇ ਭਾਈ ਬਲਜੀਤ ਸਿੰਘ ਜੀ ਸਗੰਤਾ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ।

ਇਸ ਸਮਾਗਮ ਵਿੱਚ ਅੰਖਡ ਕੀਰਤਨੀ ਜੱਥਾ ਇਟਲੀ ਉਚੇਚੇ ਤੌਰ ਤੇ ਪੁੱਜ ਰਿਹਾ ਹੈ। ਪਹਿਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਬੀਬੀ ਸਿਮਰਨਜੀਤ ਕੌਰ ਪੁੱਤਰੀ ਸਰਦਾਰ ਸੁਰਿੰਦਰ ਸਿੰਘ ਜੀ ਗੋਤੋਲੇਂਗੋ ਵਲੋਂ ਕੰਮ ਮਿਲਣ ਦੀ ਖੁਸ਼ੀ ਅੰਦਰ ਕਰਵਾਈ ਜਾਵੇਗੀ ਅਤੇ ਦੂਸਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਸੁਰਿੰਦਰ ਸਿੰਘ ਪਰਾਲਬੀਨੋ ਵਲੋਂ ਆਪਣੀ ਬੇਟੀ ਜਸ਼ਨਪ੍ਰੀਤ ਕੌਰ ਅਤੇ ਬੇਟੇ ਜਗਜੋਤ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਕਰਵਾਈ ਜਾਵੇਗੀ।

ਸਤਿਗੁਰਾਂ ਦੇ 550ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਸਰਦਾਰ ਤਰਲੋਚਨ ਸਿੰਘ ਜੀ ਉਫਲਾਗਾ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਿਨ ਸ਼ੁੱਕਰਵਾਰ ਸਵੇਰੇ 10:00 ਅਰੰਭ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 10:00 ਵਜੇ ਪਾਏ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares