ਲੁਧਿਆਣਾ ਵਿੱਚ ਕਾਂਗਰਸ ਟਿਕਟ ਕਿਸੇ ਵੀ ਹਿੰਦੂ ਨੂੰ ਦਿੱਤੀ ਜਾਵੇ….ਕਾਂਗਰਸੀ ਆਗੂਆਂ ਦੀ ਜਥੇਬੰਧਕ ਜਨਰਲ ਸਕੱਤਰ ਨਾਲ ਮੁਲਾਕਾਤ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ/ਲੁਧਿਆਣਾ, 20 ਫਰਵਰੀ ( ਰਾਜ ਗੋਗਨਾ )—ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਟਿਕਟ ਦੇ ਦਾਅਵੇਦਾਰਾਂ ਵੱਲੋਂ ਨਵੀਂ ਦਿੱਲੀ ਸਥਿਤ ਅਕਬਰ ਰੋਡ ਤੇ ਆਪਣੀ ਦਾਅਵੇਦਾਰੀ ਨੂੰ ਮਜ਼ਬੂਤੀ ਨਾਲ ਪੇਸ਼ ਕਰ ਦਿੱਤਾ ਗਿਆ ਹੈ।

ਪੰਜਾਬ ਕਾਂਗਰਸ ਦੇ ਜਨਰਲ ਸਕੱਤਰਾਂ ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ ਤੇ ਸੰਜੀਵ (ਰੋਕੀ) ਭਾਰਗਵ ਵਲੋਂ ਪਾਰਟੀ ਸੰਗਠਨ ਵਿਚ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਗਈ। ਜਿਨ੍ਹਾਂ ਨੇ ਵੇਣੂਗਪਾਲ ਨੂੰ ਦਸਿਆ ਕਿ ਲੁਧਿਆਣਾ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕਿਆਂ ਦੇ ਛੇ ਸ਼ਹਿਰੀ ਖੇਤਰ ਵਿਚ ਹਨ।

ਇਨ੍ਹਾਂ ਸ਼ਹਿਰੀ ਹਲਕਿਆਂ ਵਿੱਚ ਹਿੰਦੂ ਬਹੁਮਤ ਹੈ ਅਤੇ ਲੁਧਿਆਣਾ ਵਿੱਚ ਸੰਸਦ ਮੈਂਬਰ ਦੀ ਚੋਣ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਅਜਿਹੇ ਵਿਚ ਪਾਰਟੀ ਨੂੰ ਲੁਧਿਆਣਾ ਸੰਸਦੀ ਸੀਟ ਤੇ ਟਿਕਟ ਦੇਣ ਤੋਂ ਪਹਿਲਾਂ ਇਨ੍ਹਾਂ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਸੇ ਹਿੰਦੂ ਉਮੀਦਵਾਰ ਨੂੰ ਟਿਕਟ ਦੇਣੀ ਚਾਹੀਦੀ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਪਾਰਟੀ ਨੂੰ ਮੌਜੂਦਾ ਉਮੀਦਵਾਰ ਉਪਰ ਭਰੋਸਾ ਕਰਨ ਤੋਂ ਪਹਿਲਾਂ ਜਮੀਨੀ ਹਲਾਤਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares