ਇਟਲੀ ਦੀ ਰਾਜਧਾਨੀ ਰੋਮ ਸਥਿਤ ਭਾਰਤੀ ਅੰਬੈਂਸੀ ਵੱਲੋਂ ਪ੍ਰਵਾਸੀ ਭਾਰਤੀ ਦਿਵਸ ਭਾਰਤੀ ਭਾਈਚਾਰੇ ਨਾਲ ਰਲ-ਮਿਲ ਕੇ ਮਨਾਇਆ

ਪੰਜਾਬ ਅਤੇ ਪੰਜਾਬੀਅਤ

ਬਡ਼ੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਕਾਬਲੀਅਤ ਨਾਲ ਦੁਨੀਆ ਭਰ ਵਿੱਚ ਅਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ :-ਮੈਡਮ ਰੀਨਤ ਸੰਧੂ

ਰੋਮ ਇਟਲੀ (ਕੈਂਥ)ਦੁਨੀਆਂ ਭਰ ਵਿੱਚ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਲਈ ਭਾਰਤ ਤੋਂ ਇਲਾਵਾ ਵਦੇਸ਼ਾਂ ਵਿੱਚ ਸਥਿਤ ਭਾਰਤੀ ਅੰਬੈਂਸੀਆਂ ਵੱਲੋਂ ਭਾਰਤੀ ਭਾਈਚਾਰੇ ਦੇ ਸਹਯੋਗ ਨਾਲ ਵਿਸੇਸ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਦਿਵਸ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਜਿਸ ਦਾ ਸਿੱਧਾ ਪ੍ਰਸਾਰਣ ਇੰਟਰਨੈੱਟ ‘ਤੇ ਕੀਤਾ ਗਆਿ। ਇਹ ਦੇ ਨਾਲ-ਨਾਲ ਵਿਦੇਸ ਮੰਤਰੀ ਡਾ:ਸੁਬਰਾਹਮਨਅਿਮ ਜੈਸੰਕਰ ਨੇ ਪ੍ਰਵਾਸੀ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਕਈ ਹੋਰ ਪੇਚੀਦਾ ਮਾਮਲਿਆਂ ਉਪੱਰ ਵਿਚਾਰ-ਵਟਾਂਦਰੇ ਕੀਤੇ।

ਕਈ ਅਜਿਹੀਆਂ ਮੁਸ਼ਕਿਲਾਂ ਵੀ ਸਨ ਜਿਹੜੀਆਂ ਕਿ ਇਟਲੀ ਦੇ ਭਾਰਤੀਆਂ ਨਾਲ ਵੀ ਸੰਬਧਤ ਹਨ।ਇਟਲੀ ਦੀ ਰਾਜਧਾਨੀ ਰੋਮ ਵਖੇ ਵੀ ਭਾਰਤੀ ਅੰਬੈਂਸੀ ਰੋਮ ਵੱਲੋਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਬਹੁ-ਗਣਿਤੀ ਭਾਰਤੀ ਭਾਈਚਾਰੇ ਨੇ ਸਮੂਲੀਅਤ ਕੀਤੀ। ਇਸ ਮੌਕੇ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਪ੍ਰਵਾਸੀ ਭਾਰਤੀ ਦਿਵਸ ਸੰਬਧੀ ਆਪਣੇ ਵਿਚਾਰ ਸਾਝੈ ਕਰਦਿਆਂ ਕਿਹਾ ਕਿ ਬਡ਼ੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਲੋਕਾ ਨੇ ਆਪਣੀ ਕਾਬਲੀਅਤ ਨਾਲ ਦੁਨੀਆ ਭਰ ਵਿੱਚ ਅਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਬੁਲੰਦ ਹੌਸਲਿਆ ਅਤੇ ਅਪਣੀ ਮਿਹਨਤ ਦੇ ਨਾਲ ਵੱਖ ਵੱਖ ਖੇਤਰ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਕਾਰਨ ਭਾਰਤ ਅਤੇ ਭਾਰਤੀਆਂ ਦਾ ਨਾਂ ਸੰਸਾਰ ਭਰ ਵਿੱਚ ਉੱਚਾ ਹੈ ।

ਇਸ ਮੌਕੇ ਤੇ ਇਟਲੀ ਦੇ ਭਾਰਤੀਆਂ ਨੇ ਖੁੱਲਕੇ ਆਪਣੇ ਵਚਾਰ ਪੇਸ਼ ਕੀਤੇ ਅਤੇ ਆਪਣੀਆਂ ਦਰਪੇਸ਼ ਸਮੱਸਆਿਵਾਂ ਦਾ ਜ਼ਿਕਰ ਕੀਤਾ।ਮੈਡਮ ਸੰਧੂ ਨੇ ਕਿਹਾ ਕਿ ਉਹਨਾ ਨੂੰ ਇਟਲੀ ਵਿੱਚ ਹਮੇਸ਼ਾ ਭਾਰਤੀ ਭਾਈਚਾਰੇ ਸੰਬਧੀ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਹਨਾਂ ਕਿਹਾ ਕਿ ਅੰਬੈਂਸੀ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ੳਹਨਾ ਦੇ ਹਿੱਤ ਵਾਸਤੇ ਕੰਮ ਕਰਨ ਲਈ ਹਮੇਸ਼ਾ ਤਿਆਰ ਹੈ ।

ਇਸ ਵਾਰ ਇਹ ਪ੍ਰਵਾਸੀ ਭਾਰਤੀ ਦਿਵਸ ਪਹਿਲਾਂ ਨਾਲੋਂ ਵੀ ਜਿਆਦਾ ਲਾਹੇਵੰਦ ਰਿਹਾ।ਇਸ ਪ੍ਰਵਾਸੀ ਭਾਰਤੀ ਦਿਵਸ ਮੌਕੇ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਦੀ,ਅਧਿਕਾਰਾਂ ਦੀ ,ਉਹਨਾਂ ਦੇ ਦੁੱਖਾਂ ਅਤੇ ਸੁੱਖਾਂ ਸੰਬਧੀ ਵਿਚਾਰ-ਵਟਾਂਦਰੇ ਕੀਤੇ ਗਏ।ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੀਆਂ ਕਈ ਅਹਿਮ ਸਖ਼ਸੀਅਤਾਂ ਨੇ ਸਮੂਲੀਅਤ ਕੀਤੀ।

ਫੋਟੋ ਕੈਪਸ਼ਨ:-ਭਾਰਤੀ ਅੰਬੈਂਸੀ ਰੋਮ ਵਖੇ ਮਨਾਏ ਪ੍ਰਵਾਸੀ ਭਾਰਤੀ ਦਿਵਸ ਮੌਕੇ ਯਾਦਗਾਰੀ ਤਸਵੀਰ ਕਰਵਾਉਂਦੇ ਪ੍ਰਵਾਸੀ ਭਾਰਤੀ ਤੇ ਭਾਰਤੀ ਅੰਬੈਂਸੀ ਸਟਾਫ਼ ਰੋਮ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares