ਰੋਮ ਵਿਖੇ 21 ਅਪ੍ਰੈਲ ਦਿਨ ਐਤਵਾਰ ਨੂੰ ਧੂਮ-ਧਾਮ ਮਨਾਇਆ ਜਾ ਰਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਆਗਮਨ ਪੁਰਬ

ਪੰਜਾਬ ਅਤੇ ਪੰਜਾਬੀਅਤ

ਸੰਤ ਕ੍ਰਿਸ਼ਨ ਨਾਥ ਜੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਕਰਨਗੇ ਜਾਗਰੂਕ

ਰੋਮ ਇਟਲੀ (ਕੈਂਥ)ਦੁੱਤਕਾਰੇ,ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾਂ ਖਾਤਿਰ ਸਾਰੀ ਜਿੰਦਗੀ ਸੰਘਰਸ਼ਸ਼ ਕਰਨ ਵਾਲੇ ਗਰੀਬਾਂ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ, ਸ਼ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਪ੍ਰਕਾਸ਼ ਦਿਵਸ ਇਟਲੀ ਦੀ ਰਾਜਧਾਨੀ ਰੋਮ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ,ਉਤਸਾਹ ਅਤੇ ਧੂਮ-ਧਾਮ ਨਾਲ 21 ਅਪ੍ਰੈਲ ਦਿਨ ਐਤਵਾਰ 2019 ਨੂੰ ਮਨਾਇਆ ਜਾ ਰਿਹਾ ਹੈ ।

ਜਿਸ ਵਿੱਚ ਜਿੱਥੇ ਪ੍ਰਸਿੱਧ ਮਿਸ਼ਨਰੀ ਰਾਗੀ, ਢਾਡੀ,ਕੀਰਤਨੀਏ ਅਤੇ ਕਥਾਵਾਚਕ ਸਮੂਲੀਅਤ ਕਰਨਗੇ ਉੱਥੇ ਹੀ ਮਿਸ਼ਂਨਰੀ ਗਾਇਕ ਰੂਪ ਲਾਲ ਧੀਰ ਜਿਹੜੇ ਕਿ ਪੰਜਾਬ ਤੋਂ ਉਚੇਚੇ ਤੌਰ ਤੇ ਆਕੇ ਹਾਜ਼ਰੀ ਭਰਨਗੇ ਅਤੇ ਆਪਣੀ ਦਮਦਾਰ ਆਵਾਜ਼ ਨਾਲ ਮਿਸ਼ਨ ਦਾ ਹੋਕਾ ਦੇਣਗੇ।

ਇਸ ਆਗਮਨ ਪੁਰਬ ਮੌਕੇ ਸੰਗਤ ਨੂੰ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੱਚੇ ਮਿਸ਼ਨਰੀ ਪ੍ਰਚਾਰਕ ਆਵਾਜ਼-ਏ-ਕੌਮ ਸੰਤ ਕ੍ਰਿਸਨ ਨਾਥ ਜੀ ਸਤਿਗੁਰੂ ੍ਰਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਣੂ ਕਰਵਾਉਣਗੇ।ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਇਸ ਮਹਾਨ ਗੁਰਪੁਰਬ ਸਮਾਗਮ ਵਿੱਚ ਪਹੁੰਚਣ ਦੀ ਪੁਰਜੋæਰ ਅਪੀਲ ਕੀਤੀ ਗਈ ਹੈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares