ਰੋਮ ਵਿਖੇ “ਤੀਆਂ ਦਾ ਮੇਲਾ”ਕਰਵਾਇਆ

ਪੰਜਾਬ ਅਤੇ ਪੰਜਾਬੀਅਤ

ਰੋਮ (ਇਟਲੀ ) ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਤਿਉਹਾਰ ਤੀਆਂ ਨੂੰ ਸਮੱਰਪਿਤ ਵਿਦੇਸ਼ਾਂ ਚ ਹੋਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸ਼ਹੀਦ ਭਗਤ ਸਿੰਘ ਸਭਾ ਰੋਮ ਦੁਆਰਾ ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਇਸ ਤਿਉਹਾਰ ਨੂੰ ਮਨਾਉਣ ਲਈ ” ਤੀਆਂ ਦਾ ਮੇਲਾ”ਉਤਸ਼ਾਹਪੂਰਵਕ ਕਰਵਾਇਆ ਗਿਆ ਜਿਸ ਦੌਰਾਨ ਪੰਜਾਬਣ ਮੁਟਿਆਰਾਂ ਨੇ ਵੱਖ ਵੱਖ ਪੰਜਾਬੀ ਬੋਲੀਆਂ ਤੇ ਗਿੱਧੇ ਦੀਆਂ ਧਮਾਲਾਂ ਪਾ ਕੇ ਦਰਸ਼ਕਾਂ ਨੂੰ ਝੁਮਣ ਲਗਾ ਦਿੱਤਾ।ਮੁਟਿਆਰਾਂ ਨੇ ਅਜਿਹਾ ਰੰਗ ਬੱਨ੍ਹਿਆਂ ਕੇ ਸਾਰਾ ਆਲਮ ਖੁਸçਗਵਾਰ ਬਣਾ ਦਿੱਤਾ।

ਇਸ ਮੌਕੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਤੇ ਪੁਰਾਤਨ ਕਲਾ ਕ੍ਰਿਤਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਅਧੀਨ ਮਧਾਣੀਆਂ,ਚਰਖੇ ਤੇ ਘੜੇ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੇ।ਇਸ ਨਾਲ਼ ਪੰਜਾਬੀ ਸੱਭਿਆਚਾਰ ਤੇ ਅਮੀਰ ਪੁਰਾਤਵ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ।ਇਸ ਮੇਲੇ ਲਈ ਪੰਜਾਬ ਸਰਵਿਸ ਅਤੇ ਕੰਧਾਰੀ ਟ੍ਰੈਵਲਜ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਪ੍ਰੈੱਸ ਨੂੰ ਇਹ ਜਾਣਕਾਰੀ ਸ:ਕੁਲਵਿੰਦਰ ਸਿੰਘ ਬੌਬੀ ਅਟਵਾਲ ਦੁਆਰਾ ਭੇਜੀ ਗਈ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares