ਰੋਮ ਚ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

ਪੰਜਾਬ ਅਤੇ ਪੰਜਾਬੀਅਤ

ਮਿਲਾਨ 27 ਮਾਰਚ 2018 (ਬਲਵਿੰਦਰ ਸਿੰਘ ਢਿੱਲੋਂ):-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਪ੍ਰਬੰਧਕ ਕਮੇਟੀ, ਸ਼ਹੀਦ ਭਗਤ ਸਿੰਘ ਸਭਾ ਰੋਮ ਅਤੇ ਇਲਾਕੇ ਦੀਆ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੋਰਾਨ ਦੀਵਾਨਾ ਦੀ ਅਰੰਭਤਾ ਭਾਈ ਅਮਨਪ੍ਰੀਤ ਸਿੰਘ ਵਲੋ ਕਥਾ ਦੁਆਰਾ ਕੀਤੀ ਗਈ।

ਉਪਰੰਤ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਅਜੀਤ ਸਿੰਘ ਥਿੰਦ ਅਤੇ ਭਾਈ ਬਲਵਿੰਦਰ ਸਿੰਘ ਭਾਗੋਰਾਈ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਦੁਆਰਾ ਗੁਰਬਾਂਣੀ ਨਾਲ ਜੋੜਿਆ। ਇਸ ਮੋਕੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸੁਸ਼ੀਲ ਕੁਮਾਰ,ਜਂਸਵਿੰਦਰ ਪੱਪੀ, ਬੋਬੀ ਅਟਵਾਲ, ਦਲਵਿਦੰਰ ਕਾਲਾ, ਸੁਖਦੇਵ ਸਿੱਘ, ਰਾਜ ਕੁਮਾਰ, ਜਿੰਦਰ ਸੰਧੂ, ਅਵਤਾਰ ਬਿੱਲਾ, ਰਸ਼ਪਾਲ ਸਿਂੰਘ, ਰਜਵਿੰਦਰ ਸਿਂੰਘ ਰਾਜਾ, ਗੁਰਮੁਖ ਸਿੰਘ ਹਜ਼ਾਰਾ, ਰਘਵੀਰ ਸਿਂੰਘ ਮਿੰਟਾ, ਕਰਮਜੀਤ ਬੌਸ਼ਰਜਿੰਦਰ ਬਡਰੁੱਖਾ ਤੋ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਗੁਰੂਘਰ ਹਾਜਰੀ ਲਗਾਈ। ਜਿਸ ਦੋਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares