‘ਰੋਗ ਜੁਦਾਈਆਂ ਦੇ’ ਗੀਤ ਵਾਲਾ ਗਾਇਕ “ਸੁਖਜੀਤ ਖੈਰਾ” ਨਵਾਂ ਗੀਤ ਲੈ ਕੇ ਹੋ ਰਿਹਾ ਹਾਜਿਰ

ਪੰਜਾਬ ਅਤੇ ਪੰਜਾਬੀਅਤ

‘ਰੋਗ ਜੁਦਾਈਆਂ ਦੇ’ ਗੀਤ ਵਾਲਾ ਗਾਇਕ “ਸੁਖਜੀਤ ਖੈਰਾ” ਨਵਾਂ ਗੀਤ ਲੈ ਕੇ ਹੋ ਰਿਹਾ ਹਾਜਿਰ।
ਕੁਝ ਬਣ ਕੇ ਦਿਖਾਉਣ ਦੇ ਮਨ ਦੇ ਚਾਵਾਂ ਨੂੰ ਜਦੋਂ ਰੱਬ ਭਾਗ ਲਾਉਂਦਾ ਤਾਂ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਇਹੋ ਜਿਹੀ ਉੱਚੀ ਸੋਚ ਦਾ ਮਾਲਿਕ ਹੈ ਬਹੁਤ ਹੀ ਸੁਰੀਲਾ ਗਾਇਕ ‘ਸੁਖਜੀਤ ਖੈਰਾ’। ਪਿਤਾ ਸਰਦਾਰ ਜੋਗਿੰਦਰ ਸਿੰਘ ਤੇ ਮਾਤਾ ਗੁਰਬਖਸ਼ ਕੌਰ ਖੈਰਾ ਦੇ ਘਰ ਜਿਲਾ ਜਲੰਧਰ ਪਿੰਡ ਖੈਰਾ ਮਾਝਾ ਵਿਖੇ ਜਨਮ ਲਿਆ। ਮੁਢਲੀ ਸਿੱਖਿਆ ਸੁਖਜੀਤ ਨੇ ਖਾਲਸਾ ਹਾਈ ਸਕੂਲ ਖੈਰਾ ਮਾਝਾ ਤੋਂ ਪ੍ਰਾਪਤ ਕੀਤੀ। ਡੀ ਏ ਵੀ ਕਾਲਜ ਜਲੰਧਰ ਤੋਂ ਬੀ ਏ ਦੀ ਪੜਾਈ ਕਰਨ ਦੇ ਨਾਲ ਰੈਸਲਿੰਗ ਖੇਡਣ ਦੇ ਨਾਲ ਨਾਲ ਸੰਗੀਤ ਨਾਲ ਵੀ ਮੋਹ ਪੈ ਗਿਆ। ਡੀ ਏ ਵੀ ਕਾਲਜ ਹੁਸ਼ਿਆਰਪੁਰ ਤੋਂ ਅੈਮ ਏ ਦੀ ਪੜਾਈ ਕਰਦਿਆਂ ਸੰਗੀਤਕ ਮੁਕਾਬਲਿਆਂ ਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਰੋਜੀ ਰੋਟੀ ਲਈ 1992 ਚ ਸੁਖਜੀਤ ਕਨੇਡਾ ਦੇ ਅੈਬਸਫੋਰਡ ਸ਼ਹਿਰ ਜਾ ਵਸਿਆ, ਜਿਥੇ ਅਣਥੱਕ ਮਿਹਨਤ ਕੀਤੀ ਉਸ ਦੇ ਨਾਲ ਆਪਣਾ ਗਾਉਣ ਦਾ ਸ਼ੋਂਕ ਕਦੇ ਮਨ ਚੋਂ ਮਿਟਣ ਨਾ ਦਿੱਤਾ। ਸੰਗੀਤ ਦੀ ਦੁਨੀਆਂ ਦੇ ਉੱਘੇ ਸੰਗੀਤਕਾਰ ‘ਅਤੁਲ ਸ਼ਰਮਾਂ’ ਜੀ ਨੂੰ 2003 ਚ ‘ਉਸਤਾਦ ਧਾਰਿਆ। ਗੀਤਕਾਰ ਜੀ ਬਚਨ ਖੁੱਡੇ ਵਾਲੇ ਦੇ ਲਿਖੇ ਗੀਤਾਂ ਦੀ ਪਹਿਲੀ ਕੈਸੇਟ “ਪਿੱਪਲੀ ਪੀਘਾਂ” ਜਿਸ ਦਾ ਟਾਈਟਲ ਗੀਤ ਦਾ ਵੀਡੀਓ ਆਰ ਸਵਾਮੀ ਜੀ ਨੇ ਕੀਤਾ ਸੀ ਇਹ ਗੀਤ ਉਨਾਂ ਦਿਨਾਂ ਚ ਈ ਟੀ ਸੀ ਪੰਜਾਬੀ ਤੇ ਕਈ ਦੇਰ ਟਾਪ ਟੈਨ ਚ ਚਲਦਾ ਰਿਹਾ। ਸਾਨੂੰ ਰੋਗ ਜੁਦਾਈਆਂ ਦੇ ਨਾ ਦਿੰਦੇ ਸੋਣ ਨੀ” ਗੀਤ ਨੂੰ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ। ਕੁਝ ਦਿਣ ਤੱਕ ਆਪਣੇ ਨਵੇਂ ਗੀਤ “ਉਹੀ ਨਜ਼ਾਰਾ” ਨਾਲ ਹਾਜਿਰ ਹੋ ਰਿਹੇ ਸੁਖਜੀਤ ਖੈਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੀਤ ਨੂੰ ਵੀ ਗੀਤਕਾਰ ‘ਜੀ ਬਚਨ ਖੁੱਡੇ ਵਾਲੇ ਨੇ’ ਕਲਮਬੰਧ ਕੀਤਾ ਹੈ। ਇਸ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਹੈਰੀ ਸ਼ਰਨ ਨੇ ਸ਼ਿੰਗਾਰਿਆ ਹੈ,ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਪੋਲ ਧਾਲੀਵਾਲ ਨੇ ਬਹੁਤ ਵੀ ਵਧੀਆ ਕੀਤਾ ਹੈ। ਪ੍ਰਸਿੱਧ ਸੰਗੀਤਕ ਕੰਪਨੀ ਵੀ ਅੈਸ ਰਿਕਾਰਡਜ਼ ਵਲੋਂ ਰਿਲੀਜ ਕੀਤੇ ਜਾ ਰਿਹੇ ਇਸ ਗੀਤ ਤੋਂ ਸੁਖਜੀਤ ਨੂੰ ਬਹੁਤ ਉਮੀਦਾਂ ਹਨ। ਹਰ ਵਾਰ ਸੁਖਜੀਤ ਦੀ ਇਹੀ ਕੋਸ਼ਿਸ਼ ਹੁੰਦੀ ਕਿ ਚੰਗਾ ਗੀਤ ਹੀ ਦਰਸ਼ਕਾਂ ਦੀ ਝੋਲੀ ਪਾਇਆ ਜਾਵੇ ਜੋ ਪਰਿਵਾਰ ਨਾਲ ਬੈਠ ਕੇ ਵੇਖਿਆ ਸੁਣਿਆ ਜਾ ਸਕੇ। ਮਾਂ ਬੋਲੀ ਦਾ ਇਹ ਚਮਕਦਾ ਸਿਤਾਰਾ ਦਿਨ ਦੁਗਣੀ ਰਾਰ ਚੋਗੁਣੀ ਤਰੱਕੀ ਕਰੇ।
“ਸਿੱਕੀ ਝੱਜੀ ਪਿੰਡ ਵਾਲਾ”(ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares