ਰੇਡੀਓ ਪੰਜ ਵਲੋਂ ਕਰਵਾਏ ਤੀਆਂ ਦੇ ਮੇਲੇ ਤੇ ਗਾਇਕ ਲੇੰਹਿੰਬਰ ਹੂਸੈਨਪੁਰੀ ਨੇ ਝੂਮਣ ਲਾਈਆਂ ਮੁਟਿਆਰਾਂ

ਪੰਜਾਬ ਅਤੇ ਪੰਜਾਬੀਅਤ

15 ਜੁਲਾਈ (ਸਿੱਕੀ ਝੱਜੀ ਪਿੰਡ ਵਾਲਾ) ਯੂਕੇ ਦੇ ਪ੍ਰਸਿੱਧ ਰੇਡੀਓ ਪੰਜ ਵਲੋਂ ਤੀਆਂ ਦੇ ਮੇਲੇ ਦਾ ਕਵੈਂਟਰੀ ਸ਼ਹਿਰ ਵਿਖੇ ਅਯੋਜਨ ਕੀਤਾ ਗਿਆ। ਜਿਸ ਵਿੱਚ ਰੇਡੀਓ ਪੰਜ ਦੇ ਕਰਤਾ ਧਰਤਾ ਜਸਵਿੰਦਰ ਦੂਲੇ ( ਸ਼ਿੰਦਾ ਸੁਰੀਲਾ) ਅਤੇ ਉਹਨਾਂ ਦੀ ਟੀਮ ਵਲੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਵਿਸ਼ੇਸ਼ ਤੌਰ ਤੇ ਗਾਇਕ ਲੇੰਹਿੰਬਰ ਹੂਸੈਨਪੁਰੀ ਨੂੰ ਬੁਲਾਇਆ ਗਿਆ।

ਸਟੇਜ ਦੀ ਸ਼ੁਰੂਆਤ ਲੇੰਹਿੰਬਰ ਹੂਸੈਨਪੁਰੀ ਨੇ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਨਾਲ ਕੀਤੀ। ਉਸ ਤੋਂ ਬਾਦ ਉਹਨਾਂ ਆਪਣੇ ਨਵੇਂ ਆਏ ਗੀਤ ਫੁੱਲਾਂ ਵਾਲਾ ਸੂਟ, ਆਫਟਰ ਮੈਰਿਜ,ਹੌਲੀ ਨੱਚ, ਫੋਨ ਮੇਰਾ, ਸਾਡੀ ਗਲੀ, ਅਤੇ ਹੋਰ ਗੀਤਾਂ ਤੇ ਬੋਲੀਆਂ ਨਾਲ ਮੇਲੇ ਵਿੱਚ ਆਈਆਂ ਪੰਜਾਬਣ ਮੁਟਿਆਰਾਂ ਨੂੰ ਨੱਚਣ ਲਾਈ ਰੱਖਿਆ।

ਮੇਲੇ ਦੇ ਅਖੀਰ ਵਿੱਚ ਗਾਇਕ ਲੇੰਹਿੰਬਰ ਹੂਸੈਨਪੁਰੀ ਅਤੇ ਰੇਡੀਓ ਪੰਜ ਦੀ ਸਾਰੀ ਟੀਮ ਵਲੋਂ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares