ਰੁੜਕਾ ਕਲਾਂ ਵਿਖੇ ਸਰਬਪੱਖੀ ਵਿਕਾਸ ਮੰਚ ਵੱਲੋਂ ਵੋਟਰਾਂ ਦਾ ਧੰਨਵਾਦ ‘ਸਰਪੰਚੀ ਅਤੇ 10 ਪੰਚਾਂ ਦੀ ਇਤਿਹਾਸਕ ਜਿੱਤ ਦਰਜ਼ ਕੀਤੀ’

ਪੰਜਾਬ ਅਤੇ ਪੰਜਾਬੀਅਤ

ਰੁੜਕਾ ਕਲਾਂ ਵਿਖੇ ਸਰਬਪੱਖੀ ਵਿਕਾਸ ਮੰਚ ਵੱਲੋਂ ਵੋਟਰਾਂ ਦਾ ਧੰਨਵਾਦ
‘ਸਰਪੰਚੀ ਅਤੇ 10 ਪੰਚਾਂ ਦੀ ਇਤਿਹਾਸਕ ਜਿੱਤ ਦਰਜ਼ ਕੀਤੀ’
ਫਿਲੌਰ/ਗੁਰਾਇਆਂ, 4 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)- ਰੁੜਕਾ ਕਲਾਂ ਵਿਖੇ ਰਾਜਨੀਤੀ ਤੋਂ ਉੱਪਰ ਉੱਠ ਕੇ ਬਣਾਏ ਗਏ ਸਰਬਪੱਖੀ ਵਿਕਾਸ ਮੰਚ ਵੱਲੋਂ ਪੰਚਾਇਤੀ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿੰਡ ਦੀ ਸਰਪੰਚੀ ਅਤੇ 11 ਵਿੱਚੋਂ 10 ਪੰਚ ਬਣਾ ਕੇ ਇਤਿਹਾਸਕ ਜਿੱਤ ਦਰਜ਼ ਕੀਤੀ। ਅੱਜ ਮੰਚ ਵੱਲੋਂ ਨਗਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਧੰਨਵਾਦ ਮਾਰਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੂਰੇ ਨਗਰ ਦੀ ਫੇਰੀ ਲਗਾ ਕੇ ਪਿੰਡ ਵਾਸੀਆਂ ਨੂੰ ਲੱਡੂ ਵੰਡੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਵੇਂ ਸਰਪੰਚ ਬੀਬੀ ਕੁਲਵਿੰਦਰ ਕੌਰ ਕੌਲਧਾਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਪੂਰੀ ਟੀਮ ਨੂੰ ਬੜੇ ਭਾਰੀ ਬਹੁਮਤ ਨਾਲ ਜਿਤਾਇਆ ਹੈ, ਜਿਸ ਲਈ ਉਹ ਸਾਰੇ ਨਗਰ ਨਿਵਾਸੀਆਂ ਦੇ ਧੰਨਵਾਦੀ ਹਨ। ਜਲਦੀ ਵੀ ਪਿੰਡ ਦੇ ਵਿਕਾਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਗੁਰਮੰਗਲ ਦਾਸ ਸੋਨੀ, ਕੁਲਵਿੰਦਰ ਸਿੰਘ ਕਾਲਾ, ਪ੍ਰਦੀਪ ਕੌਲਧਾਰ, ਸ਼ਿੰਦਾ ਬੀ.ਏ., ਗੁਰਵਿੰਦਰ ਸਿੰਘ, ਰਾਜੀਵ ਰਤਨ ਟੋਨੀ, ਜੀਤ ਸਿੰਘ ਲੰਬੜਦਾਰ, ਡਾ. ਗੁਰਦੀਪ ਸਿੰਘ ਖ਼ਾਲਸਾ, ਦਲਜੀਤ ਕੁਮਾਰ, ਤਰਲੋਕ ਸਿੰਘ ਸੰਧੂ, ਰਿੱਕੀ ਸੱਭਰਵਾਲ, ਬਲਵਿੰਦਰ ਸਿੰਘ ਬਿੰਦ, ਡਾ. ਲੇਖਰਾਮ ਲਵਲੀ, ਪਵਿੱਤਰ ਸਿੰਘ, ਜਸਪਾਲ ਸਿੰਘ, ਡਾ. ਬਲਜਿੰਦਰ ਜੱਸੀ, ਕੁਲਦੀਪ ਕੁਮਾਰ ਤੋਂ ਇਲਾਵਾ ਨਵੀਂ ਚੁਣੇ ਗਏ ਪੰਚ ਦਿਲਬਾਗ ਰਾਏ, ਨਰਿੰਦਰ ਕੁਮਾਰੀ, ਬਿਮਲਾ ਕੁਮਾਰੀ, ਜਸਵੀਰ ਕੌਰ, ਸਰਬਜੀਤ ਕੌਰ, ਬਲਵਿੰਦਰ ਕੌਰ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਸੁਖਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।

ਰੁੜਕਾ ਕਲਾਂ ਵਿਖੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਨਵੀਂ ਚੁਣੀ ਗਈ ਪੰਚਾਇਤ ਦੇ ਮੈਂਬਰ ਅਤੇ ਪਤਵੰਤੇ ਸੱਜਣ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares