ਰੁੜਕਾ ਕਲਾਂ ਵਿਖੇ ਮਾਘੀ ਦਾ ਦਿਹਾੜਾ 14 ਜਨਵਰੀ ਨੂੰ

ਪੰਜਾਬ ਅਤੇ ਪੰਜਾਬੀਅਤ

ਫਿਲ਼ੋਰ/ਗੁਰਾਇਆਂ, 12 ਜਨਵਰੀ (ਹਰਜਿੰਦਰ ਕੌਰ ਖ਼ਾਲਸਾ)- ਦੁਆਬੇ ਦੇ ਪ੍ਰਾਚੀਨ ਧਾਰਮਿਕ ਅਸਥਾਨ ਡੇਰਾ ਬਾਬਾ ਭਾਈ ਸਾਧੂ ਜੀ ਉਦਾਸੀਨ ਰੁੜਕਾ ਕਲਾਂ ਵਿਖੇ ਮਾਘੀ ਦਾ ਦਿਹਾੜਾ ਮਿਤੀ 14 ਜਨਵਰੀ ਦਿਨ ਸੋਮਵਾਰ ਨੂੰ ਡੇਰੇ ਦੇ 11ਵੇਂ ਗੱਦੀ ਨਸ਼ੀਨ ਮਹੰਤ ਸੇਵਾ ਦਾਸ ਜੀ ਦੀ ਅਗਵਾਈ ‘ਚ ਮਨਾਇਆ ਜਾ ਰਿਹਾ ਹੈ। ਡੇਰਾ ਬਾਬਾ ਭਾਈ ਸਾਧੂ ਜੀ ਦੀ ਸਥਾਪਨਾ ਦਾ ਪਿੰਡ ਰੁੜਕਾ ਕਲਾਂ ਦੇ ਮੁੱਢਲੇ ਇਤਿਹਾਸ ਨਾਲ ਡੂੰਘਾ ਸਬੰਧ ਹੈ। ਤਕਰੀਬਨ 400 ਸਾਲ ਪਹਿਲਾ ਪਿੰਡ ਰੁੜਕਾ ਕਲਾਂ ਨੂੰ ਸਰਹਾਲੀ (ਤਰਨਤਾਰਨ) ਤੋਂ ਆਏ ਸੰਧੂ ਭਰਾਵਾਂ ਨੇ ਵਸਾਇਆ। ਜਿੰਨਾਂ ਵਿੱਚ ਸਭ ਤੋਂ ਵੱਡੇ ਬਾਬਾ ਬੂਲਾ ਜੀ ਸਨ, ਬਾਬਾ ਬੂਲਾ ਜੀ ਦੇ ਸੱਤ ਸਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਬਾਬਾ ਭਾਈ ਸਾਧੂ ਜੀ ਸਨ ਜੋ ਕਿ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੁਆਰਾ ਅਪਣਾਏ ਉਦਾਸੀਨ ਮੱਤ ਨੂੰ ਗ੍ਰਹਿਣ ਕੀਤਾ ਅਤੇ ਸਮਾਜ ਭਲਾਈ ਵਾਸਤੇ ਰੁੜਕਾ ਕਲਾਂ ਵਿਖੇ ਡੇਰੇ ਦੀ ਸਥਾਪਨਾ ਕੀਤੀ।ਜਿਸਦੇ ਵਿੱਚ ਸਮੇਂ ਸਮੇਂ ਤੇ ਅਪਾਹਜ ਆਸ਼ਰਮ ਅਤੇ ਦਵਾਖ਼ਾਨੇ ਦੀ ਸਥਾਪਨਾ ਕੀਤੀ ਗਈ। ਅੱਜ ਵੀ ਉਹਨਾਂ ਹੀ ਲੀਹਾਂ ਤੇ ਚੱਲਦੇ ਹੋਏ ਵਿਸ਼ਵ ਪ੍ਰਸਿੱਧ ਯੁਵਾ ਸੰਸਥਾ ਵਾਈ.ਐਫ.ਸੀ. ਰੁੜਕਾ ਕਲਾਂ ਦੇ ਸਹਿਯੋਗ ਨਾਲ ਡੇਰੇ ਵੱਲੋਂ ਫ੍ਰੀ ਕੰਪਿਉਟਰ ਵਿੱਦਿਆ ਸੈਂਟਰ, ਸਪੈਸ਼ਲ ਬੱਚਿਆਂ ਅਤੇ ਬਜ਼ੁਰਗਾਂ ਲਈ ਫ੍ਰੀ ਫੀਜ਼ਿਓਥਰੈਪੀ ਸੈਂਟਰ, ਵਾਤਾਵਰਣ ਸੰਬੰਧੀ ਛੱਪੜਾਂ ਦੀ ਸਫਾਈ, ਜ਼ਰੂਰਤਮੰਦਾਂ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ, ਵਿੱਦਿਆ ਅਤੇ ਸਾਫ ਪਾਣੀ ਮੁਹੱਈਆ ਕਰਵਾਉਣਾ, ਬਾਬਾ ਭਾਈ ਸਾਧੂ ਜੀ ਮੈਟ ਕੁਸ਼ਤੀ ਅਖਾੜਾ ਅਤੇ ਪੰਜਾਬ ਪ੍ਰਸਿੱਧ ਬਾਬਾ ਭਾਈ ਸਾਧੂ ਜੀ ਕਬੱਡੀ ਅਕੈਡਮੀ ਚਲਾਈ ਜਾ ਰਹੀ ਹੈ। ਇਸ ਤਰਾਂ ਡੇਰਾ ਪ੍ਰਮੁੱਖ ਤੌਰ ਤੇ ਸਮਾਜ ਸੇਵਾ ਲਈ ਨਿਰੰਤਰ ਯਤਨਸ਼ੀਲ ਹੈ। ਡੇਰੇ ਦੇ ਮੁੱਖ ਸੇਵਾਦਾਰ ਮਹੰਤ ਸੇਵਾ ਦਾਸ ਅਤੇ ਉਨ੍ਹਾਂ ਦੇ ਸਪੱਤਰ ਗੁਰਮੰਗਲ ਦਾਸ ਸੋਨੀ ਅਤੇ ਰਾਜੀਵ ਰਤਨ ਟੋਨੀ ਨੇ ਦੱਸਿਆ ਕਿ ਇਸ ਅਸਥਾਨ ਤੇ ਬਾਬਾ ਜੀ ਦੀ ਯਾਦ ਵਿੱਚ ਸਲਾਨਾ ਦੋ ਦਿਹਾੜੇ ਮਨਾਏ ਜਾਂਦੇ ਹਨ। ਜਿਨ੍ਹਾਂ ਵਿੱਚੋਂ ਇੱਕ ਮਾਘੀ ਦਾ ਦਿਹਾੜਾ ਹੈ।ਇਸ ਦਿਨ ਦੂਰ-ਦਰਾਢੇ ਤੋਂ ਸੰਗਤਾਂ ਆ ਕੇ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਦੀਆਂ ਹਨ। ਦੁਪਹਿਰ 12 ਵਜੇ ਧਾਰਮਿਕ ਦੀਵਾਨ ਵਿੱੱਚ ਪ੍ਰਸਿੱੱਧ ਧਾਰਮਿਕ ਕਵੀਸ਼ਰੀ ਜੱੱਥੇ ਹਾਜ਼ਰੀ ਲਗਵਾਉਣਗੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares