ਰੁੜਕਾ ਕਲਾਂ ਦੇ ਸਾਬਕਾ ਪੰਚ ਪ੍ਰਸ਼ੋਤਮ ਲਾਲ ਦਾ ਦੇਹਾਂਤ

ਪੰਜਾਬ ਅਤੇ ਪੰਜਾਬੀਅਤ

ਫਿਲੌਰ/ਗੁਰਾਇਆਂ, 8 ਨਵੰਬਰ (ਹਰਜਿੰਦਰ ਕੌਰ ਖ਼ਾਲਸਾ)- ਰੁੜਕਾ ਕਲਾਂ ਦੇ ਸਾਬਕਾ ਮੈਂਬਰ ਪੰਚਾਇਤ ਪ੍ਰਸ਼ੋਤਮ ਲਾਲ ਸ਼ੋਤਾ ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਪਿਛਲੇ ਕੁੱਝ ਮਹੀਨਿਆਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਪੁੱਤਰ ਕਮਲਜੀਤ ਸੱਲ੍ਹਣ, ਦੋ ਪੁੱਤਰੀਆਂ ਚੇਤਨਾ ਅਤੇ ਕਿਰਨਾ ਛੱਡ ਗਏ ਹਨ। ਪ੍ਰਸ਼ੋਤਮ ਲਾਲ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕੁਲਵਿੰਦਰ ਸਿੰਘ ਕਾਲਾ, ਸ਼ਿੰਦਾ ਬੀ.ਏ. ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਮੰਗਲ ਦਾਸ ਸੋਨੀ ਪ੍ਰਧਾਨ ਵਾਈ.ਐਫ.ਸੀ., ਜੀਤ ਸਿੰਘ ਲੰਬੜਦਾਰ, ਦਲਜੀਤ ਕੁਮਾਰ ਰਿੰਦੀ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਤਾਰਾ, ਰਾਜੀਵ ਰਤਨ ਟੋਨੀ, ਡਾ. ਲੇਖ ਰਾਮ ਲਵਲੀ, ਜੀਵਨ ਲਾਲ, ਸ਼ਿਵ ਕੁਮਾਰ ਤਿਵਾੜੀ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਸਨ।

ਤਸਵੀਰ ਪ੍ਰਸ਼ੋਤਮ ਲਾਲ ਜੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares