ਰਿਪੋਰਟਾਂ ਦੀ ਮੰਨੀਏ ਤਾਂ ਜਿਓ ਦੀ ਗੀਗਾ ਫਾਈਬਰ ਸੇਵਾ 3 ਮਹੀਨੇ ਦੀ ਫ੍ਰੀ ਸਰਵਿਸ ਦੇ ਨਾਲ ਲਾਂਚ ਹੋਵੇਗੀ

ਪੰਜਾਬ ਅਤੇ ਪੰਜਾਬੀਅਤ

ਰਿਲਾਇੰਸ ਜਿਓ ਦੇ ਗਾਹਕਾਂ ਲਈ ਵੱਡੀ ਖਬਰ ਹੈ।  ਰਿਪੋਰਟਾਂ ਮੁਤਾਬਕ, ਰਿਲਾਇੰਸ ਜਿਓ ਜਲਦੀ ਹੀ ਜਿਓ ਗੀਗਾ ਫਾਈਬਰ ਦੀ ਸੇਵਾ ਸ਼ੁਰੂ ਕਰਨ ਵਾਲੀ ਹੈ ਅਤੇ ਇਸ ਲਈ ਕੰਪਨੀ ਸਾਰੇ ਬ੍ਰਾਡਬੈਂਡ ਪਲਾਨ ਜਾਰੀ ਕਰੇਗੀ।

ਉਂਝ ਤਾਂ ਅਜੇ ਤਕ ਜਿਓ ਨੇ ਅਧਿਕਾਰਤ ਤੌਰ ’ਤੇ ਆਪਣੇ ਬ੍ਰਾਡਬੈਂਡ ਪਲਾਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕਈ ਲੀਕ ਰਿਪੋਰਟਾਂ ਦੀ ਮੰਨੀਏ ਤਾਂ ਜਿਓ ਦੀ ਗੀਗਾ ਫਾਈਬਰ ਸੇਵਾ 3 ਮਹੀਨੇ ਦੀ ਫ੍ਰੀ ਸਰਵਿਸ ਦੇ ਨਾਲ ਲਾਂਚ ਹੋਵੇਗੀ।

ਹੁਣ ਤਕ ਦੀਆਂ ਲੀਕ ਰਿਪੋਰਟ ਮੁਤਾਬਕ, ਜਿਓ ਦੇ ਪ੍ਰੀ-ਵਿਊ ਆਫਰ ਤਹਿਤ ਕੰਪਨੀ 90 ਦਿਨਾਂ ਤਕ ਤੁਹਾਨੂੰ ਹਾਈ-ਸਪੀਡ ਇੰਟਰਨੈੱਟ ਦੇਵੇਗੀ ਅਤੇ ਹਰ ਮਹੀਨੇ ਤੁਹਾਨੂੰ 100 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਤੁਹਾਨੂੰ ਫ੍ਰੀ ’ਚ ਜਿਓ ਦੀ ਪ੍ਰੀਮੀਅਮ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।

ਇਸ ਪ੍ਰੀ-ਵਿਊ ਆਫਰ ਤਹਿਤ ਮਹੀਨੇ ਦਾ 100 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਹਾਈ-ਸਪੀਡ ਇੰਟਰਨੈੱਟ ਇਸਤੇਮਾਲ ਕਰ ਸਕੋਗੇ। ਇਸ ਲਈ ਕੰਪਨੀ ਤੁਹਨੂੰ ਫ੍ਰੀ ’ਚ 40 ਜੀ.ਬੀ. ਡਾਟਾ ਦੇਵੇਗੀ ਜੋ ਕਿ ਤੁਹਾਨੂੰ ਮਾਈ ਜਿਓ ਐਪ ਜਾਂ ਜਿਓ ਦੀ ਵੈੱਬਸਾਈਟ ’ਤੇ ਦਿਸੇਗਾ।

ਜਿਓ ਦੀ ਗੀਗਾ ਫਾਈਬਰ ਸੇਵਾ ਲਈ ਕੰਪਨੀ ਫਿਲਹਾਲ ਕੋਈ ਇੰਸਟਾਲੇਸ਼ਨ ਚਾਰਜ ਨਹੀਂ ਲੈ ਰਹੀ। ਹਾਲਾਂਕਿ ਗਾਹਕਾਂ ਨੂੰ ਸਕਿਓਰਿਟੀ ਲਈ 4,500 ਰੁਪਏ ਦੇਣੇ ਹੋਣਗੇ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕੈਸ਼ ਪੇਮੈਂਟ ਨਹੀਂ ਕਰ ਸਕੇ।

ਇਸ ਲਈ ਤੁਹਾਨੂੰ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਜਿਓ ਮਨੀ ਜਾਂ ਪੇਟੀਐੱਮ ਤੋਂ ਹੀ ਭੁਗਤਾਨ ਕਰਨਾ ਹੋਵੇਗਾ। 90 ਦਿਨਾਂ ਤਕ ਗੀਗਾ ਫਾਈਬਰ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ 4,500 ਰੁਪਏ ਵਾਪਸ ਲੈ ਸਕਦੇ ਹੋ, ਹਾਲਾਂਕਿ ਨਾਲ ਤੁਹਾਨੂੰ ਘਰ ’ਚ ਇੰਸਟਾਲ ਸਾਰੇ ਡਿਵਾਈਸਿਜ਼ ਨੂੰ ਵਾਪਸ ਕਰਨਾ ਹੋਵੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares