ਯੇਰੂਸ਼ਲਮ ਬਾਰੇ ਅਮਰੀਕਾ ਦੇ ਫੈਸਲੇ ਤੋਂ ਰੂਸ ਪ੍ਰੇਸ਼ਾਨ

ਪੰਜਾਬ ਅਤੇ ਪੰਜਾਬੀਅਤ

ਯੇਰੂਸ਼ਲਮ ਬਾਰੇ ਅਮਰੀਕਾ ਦੇ ਫੈਸਲੇ ਤੋਂ ਰੂਸ ਪ੍ਰੇਸ਼ਾਨ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਫੈਸਲੇ ਤੋਂ ਬਹੁਤ ਪ੍ਰੇਸ਼ਾਨ ਹਨ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇਣ ਦਾ ਫੈਸਲਾ ਲਿਆ ਹੈ। ਇਸੇ ਕਾਰਨ ਪੁਤਿਨ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਬ ਆਰਦੋਆਨ ਨਾਲ ਫੋਨ ‘ਤੇ ਹੋਈ ਗੱਲਬਾਤ ‘ਚ ਪੁਤਿਨ ਨੇ ਫਲਸਤੀਨ ਤੇ ਇਜ਼ਰਾਇਲ ਦੇ ਲੋਕਾਂ ਨੂੰ ਹੌਸਲਾ ਰੱਖਣ ਤੇ ਗੱਲਬਾਤ ਮੁੜ ਸ਼ੁਰੂ ਕਰਨ ਨੂੰ ਕਿਹਾ ਹੈ।

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਕਦਮ ‘ਤੇ ਕ੍ਰਿਮਲਿਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਕਸ਼ਨ ਨਾਲ ਪੱਛਮੀ ਏਸ਼ੀਆ ‘ਚ ਸ਼ਾਂਤੀ ਦੇ ਰਸਤੇ ਬੰਦ ਹੋਣਗੇ। ਟਰੰਪ ਦੇ ਇਸ ਐਲਾਨ ਨੇ ਪਵਿੱਤਰ ਸ਼ਹਿਰ ਦੇ ਦਰਜੇ ‘ਤੇ ਅਮਰੀਕਾ ਦੀ ਸੱਤ ਦਹਾਕੇ ਪੁਰਾਣੀ ਗੱਲ ਨੂੰ ਖਤਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਤੇ ਫਲਸਤੀਨ ਦੋਵੇਂ ਹੀ ਯਰੂਸ਼ਲਮ ‘ਤੇ ਆਪਣਾ ਦਾਅਵਾ ਕਰਦੇ ਹਨ।

ਇਸ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦੇਣ ਦਾ ਟਰੰਪ ਦਾ ਫੈਸਲਾ ਇਜ਼ਰਾਇਲ-ਫਲਸਤੀਨ ਦੇ ਤਣਾਅਪੂਰਣ ਸਬੰਧਾਂ ਨੂੰ ਹੋਰ ਖਰਾਬ ਕਰੇਗਾ ਤੇ ਸੁਰੱਖਿਆ ਲਈ ਖਤਰਾ ਬਣੇਗਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares