ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਨਿਊਯਾਰਕ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆਂ ਗਿਆ

ਪੰਜਾਬ ਅਤੇ ਪੰਜਾਬੀਅਤ

ਨਿਊਯਾਰਕ 20 ਫ਼ਰਵਰੀ ( ਰਾਜ ਗੋਗਨਾ )— ਬੀਤੇ ਦਿਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮਡ ਹਿੱਲ ਨਿਊਯਾਰਕ ਵਿੱਖੇ 20 ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਹਾੜਾ 17 ਫ਼ਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਗੁਰੂ ਘਰ ਆਇਆ ਸੰਗਤਾਂ ਨੂੰ ਗੁਰੂ ਕੇ ਕੀਰਤਨੀ ਜਥੇ ,ਕਥਾ ਵਾਚਕਾਂ ,ਨੇ ਗੁਰਬਾਣੀ ਕਥਾ ,ਕੀਰਤਨ , ਰਾਹੀ ਨਿਹਾਲ ਕੀਤਾ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੀਆ ਦੀ ਸੋਚ ਸਿੱਖ ਕੌਮ ਦੇ ਗੱਲੋਂ ਗੁਲਾਮੀ ਦੀਆ ਜ਼ੰਜੀਰਾਂ ਨੂੰ ਤੋੜਨ ਲਈ ਚਲਾਏ ਅਜ਼ਾਦੀ ਦੇ ਸੰਘਰਸ਼ ਖਾਲਿਸਤਾਨ ਬਾਰੇ ਅਪਨੇ ਅਪਨੇ ਵਿਚਾਰ ਪੇਸ਼ ਕੀਤੇ ਤੇ

ਸ਼ੋਮ੍ਰਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਚੀਫ ਸਪੋਕਸਮੈਨ ਤੇ ਮੀਡੀਆ ਅਡਵਾਜਿਰ ਸਰਬਜੀਤ ਸਿੰਘ ਨੇ ਮੌਜੂਦਾ ਖਾਲਿਸਤਾਨ ਦੇ ਚਲ ਰਹੇ ਸੰਘਰਸ਼ ਨੂੰ ਸਾਰੇ ਭਾਰਤ ਦੇ ਮੂਲਨਿਵਾਸੀ SC ST OBC ਘੱਟ ਗਿਣਤੀ ਕੌਮਾਂ ,ਮੁਸਲਮਾਨਾ , ਬੋਧੀਆਂ , ਇਸਾਈਆ ਲਿੰਗਾਇਤਾ , ਜੋਕਿ ਸਾਰੇ ਭਾਰਤ ਦੇ 85% ਲੋਕ ਹਨ ਦੀ ਹਮਾਇਤ ਪ੍ਰਾਪਤ ਕਰਕੇ ਘੱਟਗਿਣਤੀ ਤੋਂ ਬਹੁਗਿਣਤੀ ਬੰਨ੍ਹਕੇ ਸਿੱਖ ਕੌਮ ਦੀ ਅਜ਼ਾਦੀ ਵੱਲ ਅੱਗੇ ਵੱਧਣ ਲਈ ਆਪਣੇ ਵੱਡਮੁਲੇ ਵਿਚਾਰ ਪੇਸ਼ ਕੀਤੇ ਤੇ, ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਡਾਕਟਰ ਅਮਰਜੀਤ ਸਿੰਘ (TV 84 ) ਨੇ ਭਾਰਤ ਦੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੰਜਾਬ ਵਿੱਚ ਪਿਛਲੇ ਦਿਨੀਂ ਬ੍ਰਾਹਮਣ ਵਰਮਾ ਜੱਜ ਵੱਲੋਂ ਤਿੰਨ ਬੇਕਸੂਰ ਸਿੱਖ ਨੋਜਵਾਨਾ ਨੂੰ ਉਮਰ ਕੈਦ ਦੇਨ ਦੇ ਫ਼ੈਸਲੇ ਨੂੰ ਮਨੁੱਖੀ ਹੱਕਾਂ ਦਾ ਕਤਲ ਦੱਸਦੀਆਂ ਸਿੱਖਾਂ ਨੂੰ ਬਾਰ ਬਾਰ ਭਾਰਤ ਸਰਕਾਰ ਵੱਲੋਂ ਗੁਲਾਮੀ ਦਾ ਅਹਿਸਾਸ ਕਰਵਾਉਣਾ ਦੱਸੀਆਂ ਤੇ ਇਸਦੇ ਨਾਲ ਬੇਕਸੂਰ ਕਸ਼ਮੀਰੀਆਂ ਦੀ ਜਿਸ ਤਰਾਂ ਜੰਮੂ ਦੇ ਸਿੱਖਾਂ ਨੇ ਡੱਟਕੇ ਮਦਦ ਕੀਤੀ ਹੈ ਉਸੇ ਤਰਾਂ ਪੰਜਾਬ ਦੇ ਸਿੱਖਾਂ ਨੂੰ ਬੇਕਸੂਰ ਕਸ਼ਮੀਰੀਆ ਦੀ ਹਰ ਤਰਾਂ ਨਾਲ ਮਦਦ ਕਰਨ ਦੀ ਅਪੀਲ ਕੀਤੀ

ਤੇ ਹਿੰਦੂਤੱਵਾ ਤਾਕਤਾਂ ਤੋਂ ਸਾਵਧਾਨ ਹੋਣ ਲਈ ਕਿਹਾ ਕਨੇਡਾ ਤੋਂ ਉਚੇਚੇ ਤੋਰ ਤੇ ਆਏ ਪਰਮਿੰਦਰ ਸਿੰਘ ਪਾਗਲੀ ਵੱਲੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੀਆ ਦੇ ਜਨਮ ਦਿਨ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਉਣ ਦੀ ਸ਼ੂਰੁਆਤ ਕਰਨ ਦੀ ਸਾਰੀ ਜਾਣਕਾਰੀ ਦੇਣ ਦੀਆ ਦੱਸਿਆਂ ਕਿ ਕਿਸ ਤਰਾਂ ਉਸ ਸਮੇਂ 200 ਦੇ ਕਰੀਬ ਪਾਰਟੀ ਦੇ ਵਰਕਰਾਂ ਨੇ ਸੰਤਾ ਦਾ ਜਨਮ ਦਿਨ ਮਨਾਇਆ ਸਰਕਾਰ ਵੱਲੋਂ ਉਹਨਾਂ ਤੇ ਜਬਰ ਜ਼ੁਲਮ ਝੂਠੇ ਪਰਚੇ ਦਰਜ ਹੋਏ ਤੇ ਅੱਜ ਸੰਤਾ ਦਾ ਜਨਮ ਦਿਨ ਹਰ ਸਾਲ ਸ੍ਰੀ ਫ਼ਤਿਹਗੜ ਸਾਹਿਬ 12 ਫ਼ਰਵਰੀ ਨੂੰ ਲੱਖਾਂ ਦੀ ਤਦਾਦ ਵਿੱਚ ਇਕੱਠੇ ਹੋਕੇ ਮਨਾਇਆ ਜਾਂਦਾ ਹੈ

ਜੋਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ੋਮ੍ਰਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕ ਬਹੁਤ ਵੱਡੀ ਦੇਣ ਹੈ ਬਾਰੇ ਦੱਸਿਆਂ ਤੇ ਖਾਲਿਸਤਾਨ ਸੰਘਰਸ਼ ਬਾਬਤ ਸੰਨ 1947 ਤੋਂ ਹੁਣ ਤੱਕ ਜੋ ਸਿੱਖਾਂ ਤੇ ਜ਼ੁਲਮ ਹੋਏ ਹਨ ਦੀ ਸਾਰੀ ਗਾਥਾ ਇਤਿਹਾਸਿਕ ਤੱਥਾਂ ਤੇ ਆਧਾਰਿਤ ਪੇਸ਼ ਕੀਤੀ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪ੍ਰਧਾਨ ਅਮਨਦੀਪ ਸਿੰਘ , ਅਮਰਜੀਤ ਸਿੰਘ , ਬਾਬਾ ਬਲਜੀਤ ਸਿੰਘ , ਸੁਖਿਵੰਦਰ ਸਿੰਘ , ਦਲਜੀਤ ਸਿੰਘ ,ਸਤਪਾਲ ਸਿੰਘ ,ਕਰਨਜੋਤ ਸਿੰਘ ,ਸ਼ਮਸ਼ੇਰ ਸਿੰਘ ,ਨਰਿੰਦਰ ਸਿੰਘ ਦੇ ਨਾਲ ਗੁਰਦੁਆਰਾ ਪ੍ਰੰਬਧਕ ਕਮੇਟੀ ਨੇ ਉਚੇਚੇ ਤੋਰ ਤੇ ਸ਼ਹੀਦ ਪਰਿਵਾਰਾਂ ਤੇ ਖਾਲਿਸਤਾਨੀ ਜਥੇਬੰਦੀਆਂ ਦਾ ਸਨਮਾਨ ਕੀਤਾ

ਯੂਥ ਅਕਾਲੀ ਦਲ ਅੰਮ੍ਰਿਤਸਰ ਨਿਊਯਾਰਕ ਦੀ ਸਾਰੀ ਟੀਮ ਨੇ ਸ੍ਰੀ ਅਖੰਡ ਪਾਠ ਸਾਹਿਬ , ਗੁਰੂ ਕੇ ਲੰਗਰਾਂ , ਤੇ ਸ਼ਹੀਦ ਪਰਿਵਾਰਾ ਦਾ ਸਨਮਾਨ , ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ ਮਨਾ ਕੇ ਖਾਲਿਸਤਾਨ ਦੇ ਸ਼ੰਘਰਸ਼ ਲਈ ਆਪਣਾ ਸਕੰਲਪ ਦੁਹਰਾਉਂਦਿਆਂ ਹੋਏ ਅੰਤਿਮ ਦੱਮ ਤੱਕ ਖਾਲਿਸਤਾਨ ਦੀ ਪ੍ਰਾਪਤੀ ਤੱਕ ਸ਼ੰਘਰਸ਼ ਲੜਨ ਲਈ ਆਪਣੀ ਵੱਚਨ ਬਧੱਤਾ ਪ੍ਰਗਟ ਕੀਤੀ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares