ਯੂਕੇ ਜਾਣ ਦੇ ਚਾਹਵਾਨ ਕਿਸਾਨਾਂ ਲਈ ਸੁਨਹਿਰੀ ਮੌਕਾ…..ਨਵੀਂ ਵੀਜ਼ਾ ਸਕੀਮ ਸ਼ੁਰੂ……

ਪੰਜਾਬ ਅਤੇ ਪੰਜਾਬੀਅਤ

ਬੀਤੇ ਦਿਨੀਂ ਬਰਤਾਨੀਆ ਸਰਕਾਰ ਵਲੋਂ ਬ੍ਰੈਗਜ਼ੈਟ ਤੋਂ ਬਾਅਦ ਖੇਤਾਂ ‘ਚ ਕੰਮ ਕਰਨ ਵਾਲੇ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਸਾਲ ਆਰਜ਼ੀ ਤੌਰ ‘ਤੇ 6 ਮਹੀਨਿਆਂ ਲਈ 2500 ਕਾਮਿਆਂ ਨੂੰ ਬਰਤਾਨੀਆ ਮੰਗਵਾਉਣ ਦੀ ਨਵੀਂ ਵੀਜ਼ਾ ਸਕੀਮ 2 ਸਾਲ ਲਈ ਸ਼ੁਰੂ ਕੀਤੀ ਜਾ ਰਹੀ ਹੈ | ਇਸ ਸਬੰਧੀ ਕੁਝ ਲੋਕ ਜਲਦਬਾਜ਼ੀ ਤੋਂ ਕੰਮ ਲੈ ਰਹੇ ਹਨ|ਬੀਤੇ ਦਿਨੀਂ ਇਸ ਬਾਰੇ ਇੰਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਨੇ ਸਪੱਸ਼ਟ ਕੀਤਾ ਕਿ ਇਹ ਸਕੀਮ 2019 ਦੀ ਬਸੰਤ ਰੁੱਤ ਤੋਂ ਸ਼ੁਰੂ ਹੋ ਰਹੀ ਹੈ | ਯੂਰਪੀ ਸੰਘ ਤੋਂ ਮਾਰਚ 2019 ‘ਚ ਬਰਤਾਨੀਆ ਵੱਖ ਹੋ ਜਾਵੇਗਾ ਜਿਸ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵਲੋਂ ਇਹ ਨਵੀਂ ਪਾਇਲਟ ਸਕੀਮ ਦੋ ਸਾਲਾਂ ਲਈ ਕੀਤੀ ਗਈ ਹੈ ਤਾਂ ਕਿ ਇਸ ਸਕੀਮ ਨਾਲ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਬਾਰੇ ਪਤਾ ਲੱਗ ਸਕੇ | ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਜਾਂ ਇਸ ਵੱਧ ਉਮਰ ਦਾ ਹਰ ਬਿਨੈਕਾਰ ਜੋ ਯੂਰਪੀ ਸੰਘ ਤੋਂ ਬਾਹਰ ਦਾ ਹੋਣਾ ਲਾਜ਼ਮੀ ਹੈ, ਅਪਲਾਈ ਕਰ ਸਕਦਾ ਹੈ | ਇਸ ਸਕੀਮ ਨੂੰ ਬਰਤਾਨੀਆ ਦਾ ਵਾਤਾਵਰਨ, ਫੂਡ ਅਤੇ ਦਿਹਾਤੀ ਮੰਤਰਾਲੇ ਤੋਂ ਇਲਾਵਾ ਗ੍ਰਹਿ ਵਿਭਾਗ ਨੇੜੇ ਤੋਂ ਵੇਖੇਗਾ |ਪਾਇਲਟ ਸਕੀਮ ਦੇ ਨਤੀਜਿਆਂ ਤੋਂ ਬਾਅਦ ਹੀ ਇਸ ਸਕੀਮ ਦੇ ਭਵਿੱਖ ਬਾਰੇ ਤੈਅ ਕੀਤਾ ਜਾਵੇਗਾ | ਉੱਪਲ ਨੇ ਕਿਹਾ ਕਿ 6 ਮਹੀਨਿਆਂ ਲਈ ਇਸ ਵੀਜ਼ੇ ਤਹਿਤ ਆਉਣ ਵਾਲੇ ਕਾਮਿਆਂ ਨੂੰ ਮੈਡੀਕਲ ਫੀਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ | ਪਰ ਅਜੇ ਤੱਕ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸਾਨੀ ਵੀਜ਼ਾ ਸਕੀਮ ਰਾਹੀਂ ਬਰਤਾਨੀਆ ਆਉਣ ਵਾਲੇ ਕਾਮੇ ਆਪਣਾ ਵੀਜ਼ਾ ਕਿਸੇ ਹੋਰ ਸਕੀਮ ‘ਚ ਬਦਲ ਸਕਦੇ ਹਨ ਜਾਂ ਨਹੀਂ |ਪਰ ਘਰ ਵਾਪਸ ਜਾਣ ਵਾਲੇ ਦੁਬਾਰਾ ਕਿਸਾਨੀ ਕਾਮਾ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਬਰਤਾਨੀਆ 29 ਮਾਰਚ 2019 ਨੂੰ ਅਧਿਕਾਰਤ ਤੌਰ ‘ਤੇ ਯੂਰਪੀ ਸੰਘ ਨੂੰ ਛੱਡ ਰਿਹਾ ਹੈ | ਐਸ. ਏ. ਡਬਲਿਊ. ਐਸ. ਵੀਜ਼ਾ ਤਹਿਤ ਪਹਿਲਾਂ ਰੋਮਾਨੀਆ ਅਤੇ ਬੁਲਗਾਰੀਆ ਤੋਂ ਕਾਮੇ ਆਉਂਦੇ ਸਨ ਜਿਸ ਨੂੰ 2013 ਦੇ ਅਖੀਰ ‘ਚ ਬੰਦ ਕਰ ਦਿੱਤਾ ਗਿਆ ਸੀ |ਨਵੀਂ ਸਕੀਮ ਸਬੰਧੀ ਗੁਰਪਾਲ ਉੱਪਲ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਨੇ ਇਸ ਸਕੀਮ ਨੂੰ 2019 ਤੋਂ ਸ਼ੁਰੂ ਕਰਨਾ ਹੈ ਅਤੇ ਇਸ ਬਾਰੇ ਅਜੇ ਬਹੁਤਾ ਸਪੱਸ਼ਟ ਨਹੀਂ ਕੀਤਾ, ਇਸ ਕਰਕੇ ਨਕਲੀ ਏਜੰਟਾਂ ਦੇ ਧੋਖੇ ਤੋਂ ਲੋਕਾਂ ਨੂੰ ਬਚਨਾ ਚਾਹੀਦਾ ਹੈ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares