ਯੂਕੇ (ਕਵੈਂਟਰੀ) ਚ ਤੀਆਂ ਦੇ ਮੇਲੇ ਤੇ ਲੇਂਹਿੰਬਰ ਹੁਸੈਨਪੁਰੀ ਲਾਉਣਗੇ ਰੌਣਕਾਂ

ਪੰਜਾਬ ਅਤੇ ਪੰਜਾਬੀਅਤ

“ਸਿੱਕੀ ਝੱਜੀ ਪਿੰਡ ਵਾਲਾ”ਪੰਜ ਅਾਬ ਰੇਡੀਓ ਯੂਕੇ ਵਲੋਂ 14 ਜੁਲਾਈ ਨੂੰ ਬ੍ਰਿਟੇਨ ਦੇ ਕਵੈਂਟਰੀ ਸ਼ਹਿਰ ਚ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਚ ਅੰਤਰਾਸ਼ਟਰੀ ਬਾਲੀਵੁੱਡ ਤੇ ਪੰਜਾਬੀ ਗਾਇਕ ਲੇੰਹਿੰਬਰ ਹੁਸੈਨਪੁਰੀ ਸਰੋਤਿਆਂ ਦੇ ਸਨਮੁਖ ਹੋਣਗੇ ਆਪਣੇ ਗੀਤਾਂ ਰਾਂਹੀ ਸਭ ਦਾ ਮਨੋਰੰਜਨ ਕਰਨਗੇ।


ਰੇਡੀਓ ਪੰਜ ਆਬ ਤੇ ਸ਼ਿੰਦਾ ਸੁਰੀਲਾ ਨਾਲ ਓਨ ਏਅਰ ਫੋਨ ਕਾਲਾਂ ਰਾਂਹੀ ਇੰਟਰਵਿਊ ਦੋੌਰਾਨ ਸਰੋਤਿਆਂ ਦੀ ਭਾਰੀ ਮੰਗ ਤੇ ਰੇਡੀਓ ਵਲੋਂ ਕਰਵਾਏ ਜਾ ਰਹੇ ਇਸ ਮੇਲੇ ਤੇ ਲੇੰਹਿੰਬਰ ਹੁਸੈਨਪੁਰੀ ਵਿਸ਼ੇਸ਼ ਤੌਰ ਤੇ ਸਰੋਤਿਆਂ ਦੇ ਰੂਬਰੂ ਹੋਣਗੇ। ਜਿਕਰਯੋਗ ਹੈ ਵਿਸ਼ਵ ਭਰ ਦੇ ਪੰਜਾਬੀ ਦੇ ਚਹੇਤੇ ਕਲਾਕਾਰ ਖਾਸ ਕਰਕੇ ਯੂਕੇ ਦੇ ਪੰਜਾਬੀਅਾਂ ਦੇ ਦਿਲਾਂ ਦੀ ਧੜਕਨ ਕਹੇ ਜਾਣ ਵਾਲੇ “ਲੇਂਹਿੰਬਰ ਹੁਸੈਨਪੁਰੀ” ਇੱਕ ਵਾਰ ਫਿਰ ਨਵੇਂ ਰਿਲੀਜ਼ ਹੋਏ ਗੀਤ “ਫੁੱਲਾਂ ਵਾਲਾ ਸੂਟ” ਨਾਲ ਵਿਸ਼ਵ ਭਰ ਚ ਚਰਚਾ ਵਿੱਚ ਹਨ। ਸਰੋਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares