ਯੂਕੇ ਅਤੇ ਯੂਰਪ ਦੇ ਸਰੋਤਿਆਂ ਦੇ ਰੂਬਰੂ ਜਲਦ ਹੋਣਗੇ ਗਾਇਕਾ ਰਜਨੀ ਜੈਨ ਆਰੀਆ

ਪੰਜਾਬ ਅਤੇ ਪੰਜਾਬੀਅਤ

( ਸਿੱਕੀ ਝੱਜੀ ਪਿੰਡ ਵਾਲਾ ) ਸਾਹਾਂ ਦੀ ਲੜੀ, ਸਰਦਾਰੀ, ਘੁੰਗਰੂ, ਕੁੜੀ ਹਾਂ ਮੈਂ ਦਿੱਲੀ ਸ਼ਹਿਰ ਦੀ,ਅਤੇ ਕੰਘੀਆਂ ਜਿਹੇ ਅਨੇਕਾਂ ਗੀਤਾਂ ਨਾਲ ਬਹੁ ਚਰਚਿਤ ਗਾਇਕਾ ਰਜਨੀ ਜੈਨ ਆਰੀਆ ਜਲਦ ਯੂਕੇ ਅਤੇ ਯੂਰਪ ਦੇ ਸਰੋਤਿਆਂ ਦੇ ਰੂਬਰੂ ਹੋਣਗੇ। ਪੀ ਟੀ ਸੀ ਅੈਵਾਰਡ ਨਾਲ ਸਨਮਾਨਿਤ ਉਨਾਂ ਅੈਲਬਮ ਮਹਿੰਦੀਆਂ ਦੇ ਗੀਤਾਂ ਦਾ ਜਾਦੂ ਅੱਜ ਵੀ ਸਰੋਤਿਆਂ ਦੇ ਸਿਰ ਚੜ ਬੋਲਦਾ ਹੈ। ਸੁਰਾਂ ਦੀ ਸ਼ਹਿਜਾਦੀ ਰਜਨੀ ਆਉਣ ਵਾਲੇ ਦਿਨਾਂ ਚ ਵੀ ਕੁਝ ਧਾਰਮਿਕ ਗੀਤ ਮਹਾਂਮਾਈ ਦੀਆਂ ਭੇਟਾਂ ਅਤੇ ਸੱਭਿਆਚਾਰਕ ਗੀਤ ਆਪਣੇ ਚਾਹੁਣ ਵਾਲਿਆਂ ਦੀ ਕਚਹਿਰੀ ਚ ਲੈ ਕੇ ਹਾਜਿਰ ਹੋਣਗੇ। ਜਿਕਰਯੋਗ ਹੈ ਕਿ ਉਹਨਾਂ ਦੇ ਗਾਏ ਧਾਰਮਿਕ ਗੀਤ ਪੰਥ ਖਾਲਸਾ, ਤਵੀਆਂ ਉੱਤੇ ਤਪਦਾ, ਦਾਦੀ ਮਾਂ ਅਤੇ ਬਾਬਾ ਨਾਨਕ ਨੂੰ ਵੀ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares