ਮੰਗਲ ਹਠੂਰ ਦੀ ਪੁਸਤਕ “ਪੰਜਾਬ ਦਾ ਪਾਣੀ” ਫਰਿਜ਼ਨੋ ਵਿਖੇ ਲੋਕ ਅਰਪਿਤ

ਪੰਜਾਬ ਅਤੇ ਪੰਜਾਬੀਅਤ

ਫਰਿਜ਼ਨੋ,8 ਜੁਲਾਈ ( ਰਾਜ ਗੋਗਨਾ )— ਬੀਤੇਂ ਦਿਨ ਉੱਘੇ ਗੀਤਕਾਰ ਮੰਗਲ ਹਠੂਰ ਦੀ ਸ਼ਾਇਰੋ-ਸ਼ਾਇਰੀ ਦੀ ਬਹੁ-ਚਰਚਤ ਪੁਸਤਕ “ਪੰਜਾਬ ਦਾ ਪਾਣੀ” ਲੰਘੇ ਐਤਵਾਰ ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਇੱਕ ਪ੍ਰਭਾਵਸ਼ਾਲੀ ਸਾਦੇ ਸਮਾਗਮ ਦੌਰਾਂਨ ਰਲੀਜ ਕੀਤੀ ਗਈ। ਇਸ ਸਮਾਗਮ ਵਿੱਚ ਜਿਥੇ ਬਹੁਤ ਸਾਰੀਆਂ ਸਹਿਤਕ ਸ਼ਖਸੀਅਤਾਂ ਨੇ ਆਪਣੇਂ ਵਿਚਾਰ ਰੱਖੇ, ਉਥੇ ਲੋਕਲ ਕਵੀਆਂ ਅਤੇ ਸ਼ਾਇਰਾ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਬੁਲਾਰਿਆ ਨੇ ਮੰਗਲ ਹਠੂਰ ਦੀ ਨਿੱਗਰ ਸੋਚ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਕਲਮ ਗਰਦਾਨਿਆ, ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਸਾਫ਼ ਸੁਥਰੀ ਕਲਮ ਹਮੇਸ਼ਾਂ ਅਰੁਕ ਚਲਦੀ ਰਹੇਗੀ।

ਇਥੇ ਇਹ ਗੱਲ ਜਿਕਰਯੋਗ ਹੈ ਕਿ ਜਿਥੇ ਮੰਗਲ ਹੁਣ ਤੱਕ ਸੈਂਕੜੇ ਗੀਤ ਲਿਖ ਚੁੱਕਾ ਹੈ ਉਥੇ ਉਸ ਦੀਆਂ ਤਕਰੀਬਨ ਤੇਰਾਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣ ਚੁਕੀਆਂ ਹਨ। ਇਸ ਮੌਕੇ ਮੰਗਲ ਨੇ ਆਪਣੀ ਮਿਆਰੀ ਸ਼ਾਇਰੋ ਸ਼ਾਇਰੀ ਰਾਹੀਂ ਖੂਬ ਰੰਗ ਬੰਨਿਆ। ਇਸ ਮੌਕੇ ਹੋਰ ਬੋਲਣ ਵਾਲੇ ਬੁਲਾਰਿਆ ਵਿੱਚ ਸੰਤੋਖ ਮਨਿਹਾਸ, ਸ਼ਾਇਰ ਹਰਜਿੰਦਰ ਕੰਗ, ਡਾ. ਅਰਜਨ ਸਿੰਘ ਜੋਸ਼ਨ ਆਦਿ ਸ਼ਾਮਲ ਸਨ।

ਇਸ ਤੋਂ ਬਿਨਾਂ ਲੋਕਲ ਗੀਤਕਾਰਾਂ ਤੇ ਸ਼ਾਇਰਾ ਨੇ ਵੀ ਹਾਜ਼ਰੀ ਭਰੀ ਜਿੰਨ੍ਹਾਂ ਵਿੱਚ ਸੁੱਖੀ ਧਾਲੀਵਾਲ, ਧਰਮਵੀਰ ਥਾਂਦੀ, ਅਵਤਾਰ ਗਰੇਵਾਲ, ਗੈਰੀ ਢੇਸੀ, ਬਹਾਦਰ ਸਿੱਧੂ, ਰਣਜੀਤ ਗਿੱਲ, ਕਮਲਜੀਤ ਬੈਨੀਪਾਲ, ਸਾਧੂ ਸਿੰਘ ਸੰਘਾ, ਗੋਗੀ ਸੰਧੂ, ਮਲਕੀਤ ਮੀਤ, ਆਦਿ ਦੇ ਨਾਮ ਜਿਕਰਯੋਗ ਹਨ। ਇਸ ਸਮਾਗਮ ਵਿੱਚ ਫਰਿਜ਼ਨੋ ਦੀਆਂ ਸਿਰ ਕੱਢ ਸ਼ਖਸੀਅਤਾ ਨੇ ਸ਼ਿਰਕਤ ਕਰਕੇ ਪ੍ਰੋਗ੍ਰਾਮ ਨੂੰ ਹੋਰ ਚਾਰ ਚੰਨ ਲਾਏ।ਪੂਰੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares