ਮੈਰੀਲੈਂਡ ਕੰਪਲਟਰ ਪੀਟਰ ਫਰੈਂਚੋਟ ਨੇ 2022 ਵਿੱਚ ਰਾਜਪਾਲ ਦੇ ਅਹੁਦੇ ਲਈ ਆਪਣੀ ਯੋਜਨਾ ਦੀ ਪੁਸ਼ਟੀ ਕੀਤੀ

ਪੰਜਾਬ ਅਤੇ ਪੰਜਾਬੀਅਤ

ਮੈਰੀਲੈਡ, 10 ਜਨਵਰੀ (ਰਾਜ ਗੋਗਨਾ )—ਪੀਟਰ ਫਰੈਚੋਟ ਨੇ ਬੀਤੇਂ ਦਿਨ ਸਿੱਖਸ ਆਫ਼ ਅਮਰੀਕਾ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਸਿਲਵਰ ਸਪ੍ਰਿੰਗ ਚ’ਇਕ ਮੀਟਿੰਗ ਦੋਰਾਨ ਸੰਖੇਪ ਮੁਲਾਕਾਤ ਕਰਕੇ ਦੱਸਿਆ ਕਿ ਉਹ ਰਾਜਪਾਲ ਲਈ ਚੋਣ ਲੜਨਾ ਚਾਹੁੰਦੇ ਹਨ। ਉਹਨਾ ਆਪਣੀ ਰਾਜਪਾਲ ਉਮੀਦਵਾਰੀ ਦੀ ਘੋਸ਼ਣਾ ਦੀ ਸੂਚਨਾ ਦਿੱਤੀ ਹੈ।

ਪੀਟਰ ਫ੍ਰੈਂਚੋਟ ਨੇ ਬੀਤੇਂ ਦਿਨ ਸਿਲਵਰ ਸਪਰਿੰਗ ਸਿਟੀ ਵਿੱਚ ਸਮਰਥਕਾਂ ਦੇ ਇਕ ਸਮੂੰਹ ਨਾਲ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। ਪਰ ਅਜੇ ਤੱਕ ਅਧਿਕਾਰਤ ਤੌਰ ‘ਤੇ ਉਮੀਦਵਾਰੀ ਦਾਇਰ ਨਹੀਂ ਕੀਤੀ ਹੈ । ਰਸਮੀ ਐਲਾਨ ਅਜੇ ਇਸ ਲਈ ਨਹੀਂ ਕੀਤਾ , ਕਿਉਕਿ ਇਸ ਮੁਹਿੰਮ ਉਹਨਾਂ ਕਿਹਾ ਕਿ ਰਾਜ ਦੇ ਕਾਨੂੰਨ ਨੇ ਉਹਨਾ ਦੇ ਹੱਥ ਬੰਨੇ ਹੋਏ ਹਨ। ਉਹਨਾਂ ਦੀ ਮੁਹਿੰਮ ਨੂੰ 90 ਦਿਨਾਂ ਦੇ ਵਿਧਾਇਕ ਸੈਸ਼ਨ ਦੌਰਾਨ ਪੈਸਾ ਇਕੱਠਾ ਕਰਨ ਜਾਂ ਯੋਗਦਾਨ ਪਾਉਣਾ ਕਾਨੂੰਨ ਦੀ ਉਲੰਘਣਾ ਹੈ । ਜਿਸ ਕਰਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਕਿਉਕਿ ਸ਼ੈਸ਼ਨ ਲੰਘੇ ਬੁੱਧਵਾਰ ਤੋਂ ਸ਼ੁਰੂ ਹੋਇਆ ਸੀ।ਫਰੈਂਚੋਟ ਗਵਰਨਰ ਲਈ ਜਨਤਕ ਤੌਰ ‘ਤੇ ਦੌੜ ਦੀ ਘੋਸ਼ਣਾ ਕਰਨ ਵਾਲੇ ਇਹ ਪਹਿਲੇ ਵਿਅਕਤੀ ਹਨ।

ਕਿਉਕਿ ਮੌਜੂਦਾ ਗਵਰਨਰ ਲੈਰੀ ਹੋਗਨ ਦੀ ਮਿਆਦ-ਸੀਮਤ ਹੈ।ਜਿਕਰਯੋਗ ਹੈ ਕਿ ਫਰੈਂਚੋਟ, ਜਿਸ ਨੇ ਸੰਨ 2007 ਵਿੱਚ ਆਈ.ਆਰ .ਐਸ ਮਹਿਕਮੇ ਦੇ ਚੀਫ ਵਜੋ ਅਹੁਦਾ ਸੰਭਾਲਿਆ ਸੀ।ਰਿਪਬਲੀਕਨ ਗਵਰਨਰ ਦੇ ਸਭ ਤੋਂ ਨਜ਼ਦੀਕੀ ਡੈਮੋਕਰੇਟਿਕ ਅਫਸਰ ਹਨ। ਜੋ ਮੋਜੂਦਾ ਗਵਰਨਰ ਨੂੰ ਹਰ ਪੱਖੋਂ ਸਹਿਯੋਗ ਦੇ ਰਹੇ ਹਨ।ਪੀਟਰ ਫਰੈਚੋਟ ਨੇ ਬਾਲਟੀਮੋਰ ਸਿਟੀ ਅਤੇ ਕਾਉਂਟੀ ਦੇ ਸਕੂਲਾਂ ਵਿੱਚ ਵੀ ਲੇਬਰ ਡੇਅ ਸਕੂਲ ਸ਼ੁਰੂ ਕਰਨ ਅਤੇ ਏਅਰ ਕੰਡੀਸ਼ਨਿੰਗ ਸਮੇਤ ਮੁੱਦਿਆਂ ਉੱਤੇ ਲ਼ੈਰੀ ਹੌਗਨ ਦੀ ਹਮਾਇਤ ਕੀਤੀ ਹੈ। ਫਰੈਂਚੋਟ ਨੇ ਵੀ ਕਰਾਫਟ ਬਣਾਉਣ ਵਾਲਿਆਂ ਦੀ ਵਕਾਲਤ ਵੀ ਕੀਤੀ ਹੈ।

ਰਾਜ ਦੇ ਟੈਕਸ ਕੁਲੈਕੇਟਰ ਬਣਨ ਤੋਂ ਪਹਿਲਾਂ, ਉਹਨਾਂ ਨੇ ਟਾਕੋਮਾ ਪਾਰਕ ਅਤੇ ਸਿਲਵਰ ਸਪਰਿੰਗ ਦੀ ਨੁਮਾਇੰਦਗੀ ਕਰਦਿਆਂ ਹਾਊਸ ਆਫ਼ ਡੈਲੀਗੇਟਸ ਵਿਚ 20 ਸਾਲ ਸੇਵਾ ਕੀਤੀ ਹੈ। ਇਹ ਕਾਬਲ , ਮਿਹਨਤੀ, ਈਮਾਨਦਾਰ ਅਤੇ ਸਖਤ ਮਿਹਨਤ ਵਾਲੀ ਸ਼ਖਸ਼ੀਅਤ ਦੇ ਮਾਲਕ ਫਰੈਚੋਟ ਹਨ।ਇਸ ਦੀ ਸਖ਼ਤੀ ਕਰਕੇ ਟੈਕਸ ਵਿੱਚ ਕਾਫ਼ੀ ਪਾਰਦਰਸੀ ਆਈ ਹੈ। ਜਿਸ ਕਰਕੇ ਲ਼ੋਕਾ ਵਿੱਚ ਕਾਫ਼ੀ ਹਰਮਨ ਪਿਆਰੇ ਤੇ ਮਸ਼ਹੂਰ ਹਨ। ਜਿਨਾ ਦਾ ਪ੍ਰਾਇਮਰੀ ਜਿੱਤਣਾ ਕਾਫ਼ੀ ਸੋਖਾ ਗਿਣਿਆ ਜਾ ਰਿਹਾ ਹੈ। ਆਉਦੇ ਦਿਨਾਂ ਵਿੱਚ ਪੀਟਰ ਫਰੈਚੋ ਆਪਣੀ ਮੁਹਿੰਮ ਨੂੰ ਕਿਸ ਤਰਾਂ ਹੁਲਾਰਾ ਦਿੰਦੇ ਹਨ। ਉਸ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares