ਮੁਠੱਡਾ ਕਲਾਂ ਦਾ 17ਵਾਂ ਕਬੱਡੀ ਕੱਪ 26-27 ਅਤੇ 28 ਫਰਵਰੀ ਨੂੰ

ਪੰਜਾਬ ਅਤੇ ਪੰਜਾਬੀਅਤ

’28 ਫਰਵਰੀ ਨੂੰ ਹੋਣਗੇ ਪੰਜਾਬ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਭੇੜ’
ਫਿਲੌਰ, 10 ਫਰਵਰੀ (ਹਰਜਿੰਦਰ ਕੌਰ ਖ਼ਾਲਸਾ)- ਦੁਆਬੇ ਦੇ ਪ੍ਰਸਿੱਧ ਨਗਰ ਮੁਠੱਡਾ ਕਲਾਂ (ਜਲੰਧਰ) ਵਿਖੇ ਅਜ਼ਾਦ ਸਪੋਰਟਸ ਕਲੱਬ ਮੁਠੱਡਾ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 37ਵਾਂ ਖੇਡ ਮੇਲਾ ਅਤੇ 17ਵਾਂ ਇੰਟਰਨੈਸ਼ਨਲ ਕਬੱਡੀ ਕੱਪ 26-27 ਅਤੇ 28 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰ ਵਰਗ ਵਿੱਚ 50, 65, 75 ਅਤੇ ਓਪਨ ਦੇ ਮੁਕਾਬਲੇ ਹੋਣਗੇ ਅਤੇ 28 ਫਰਵਰੀ ਨੂੰ ਪੰਜਾਬ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਟੀਮਾਂ ਦੇ ਇੰਟਰਨੈਸ਼ਨਲ ਕਬੱਡੀ ਕੱਪ ਦੇ ਢਾਈ ਲੱਖ ਦੇ ਪਹਿਲੇ ਇਨਾਮ ਲਈ ਭੇੜ ਹੋਣਗੇ ਅਤੇ ਦੂਸਰਾ ਇਨਾਮ ਡੇਢ ਲੱਖ ਦਾ ਹੋਵੇਗਾ। ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ। ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰ ਸਾਈਕਲ ਦਿੱਤੇ ਜਾਣਗੇ। ਕਬੱਡੀ ਕੱਪ ਵਿੱਚ ਭਾਗ ਲੈਣ ਲਈ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਵੀਰ ਸ਼ਿਰਕਤ ਕਰਨਗੇ। ਇਸ ਮੌਕੇ ਤੇ ਜੈਸ਼ ਔਜਲਾ, ਪ੍ਰਧਾਨ ਦਿਲਬਾਗ ਸਿੰਘ, ਹਰਵਿੰਦਰ ਸਿੰਘ ਟੋਨਾ, ਬੂਟਾ ਸਿੰਘ ਯੂ.ਕੇ., ਪਾਲਾ ਔਜਲਾ, ਬਲਵੀਰ ਸਿੰਘ ਲੰਬੜਦਾਰ, ਮੱਖਣ ਸਿੰਘ, ਬਹਾਦਰ ਸਿੰਘ, ਮਨਜੀਤ ਸਿੰਘ ਪੰਚ, ਜਗਜੀਵਨ ਰਾਮ, ਉਪਕਾਰ ਸਿੰਘ, ਪਰਮਜੀਤ ਸਿੰਘ ਔਜਲਾ, ਰੈਨੀ ਔਜਲਾ, ਰਣਜੀਤ ਸਿੰਘ, ਰਣਧੀਰ ਸਿੰਘ ਬੂਰਾ, ਮਨਮੋਹਣ ਸ਼ਰਮਾ, ਹਰਿੰਦਰ ਸਿੰਘ ਸਾਬੀ, ਸੋਡੀ ਸਿੰਘ, ਕਮਲਜੀਤ ਸਿੰਘ, ਰਜੇਸ਼ ਕੋਛੜ, ਬਲਜੀਤ ਸਿੰਘ ਬਿੱਲਾ, ਚੰਨਪ੍ਰੀਤ ਸਿੰਘ, ਕਪੂਰ ਚੰਦ, ਸ਼ਾਮ ਲਾਲ, ਜਰਨੈਲ ਰਾਮ, ਸਾਬੀ ਬੂਰਾ, ਦੀਪਾ ਬੂਰਾ, ਸੁਖਵਿੰਦਰ ਸੁੱਖਾ, ਸੰਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares