ਮੁਠੱਡਾ ਕਲਾਂ ਦਾ 17ਵਾਂ ਇੰਟਰਨੈਸ਼ਨਲ ਕਬੱਡੀ ਕੱਪ ਭਗਵਾਨਪੁਰ ਅਕੈਡਮੀ ਦੀ ਝੋਲੀ ਪਿਆ

ਪੰਜਾਬ ਅਤੇ ਪੰਜਾਬੀਅਤ

ਮੁਠੱਡਾ ਕਲਾਂ ਦਾ 17ਵਾਂ ਇੰਟਰਨੈਸ਼ਨਲ ਕਬੱਡੀ ਕੱਪ ਭਗਵਾਨਪੁਰ ਅਕੈਡਮੀ ਦੀ ਝੋਲੀ ਪਿਆ

ਫਿਲੌਰ, 1 ਮਾਰਚ (ਹਰਜਿੰਦਰ ਕੌਰ ਖ਼ਾਲਸਾ)- ਦੁਆਬੇ ਦੇ ਪ੍ਰਸਿੱਧ ਨਗਰ ਮੁਠੱਡਾ ਕਲਾਂ ਵਿਖੇ ਅਜ਼ਾਦ ਸਪੋਰਟਸ ਕਲੱਬ ਮੁਠੱਡਾ, ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 37ਵਾਂ ਖੇਡ ਮੇਲਾ ਅਤੇ 17ਵਾਂ ਇੰਟਰਨੈਸ਼ਨਲ ਕਬੱਡੀ ਕੱਪ ਨਵੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਪੰਜਾਬ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਇੰਟਰਨੈਸ਼ਨਲ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਗਵਾਨਪੁਰ ਕਬੱਡੀ ਟੀਮ ਨੇ ਐਨ.ਆਰ.ਆਈ. ਨਕੋਦਰ ਦੀ ਟੀਮ ਨੂੰ ਹਰਾ ਕੇ ਢਾਈ ਲੱਖ ਦੇ ਪਹਿਲੇ ਇਨਾਮ ਤੇ ਕਬਜ਼ਾ ਕੀਤਾ ਅਤੇ ਨਕੋਦਰ ਦੀ ਟੀਮ ਦੇ ਹਿੱਸੇ ਦੂਸਰਾ ਇਨਾਮ ਡੇਢ ਲੱਖ ਦਾ ਆਇਆ।

ਇਸਤੋਂ ਇਲਾਵਾ ਰੇਡਾਂ ਅਤੇ ਜੱਫਿਆਂ ‘ਤੇ 7 ਮੋਟਰ ਸਾਈਕਲ ਸਮੇਤ ਦੋ ਤੋਂ ਢਾਈ ਲੱਖ ਪ੍ਰਤੀ ਰੇਡ ਤੇ ਲਗਾਇਆ ਗਿਆ। ਭਾਰ ਵਰਗ 75 ਅਤੇ ਓਪਨ ਦੇ ਦੋਵੇਂ ਮੁਕਾਬਲੇ ਵਿੱਚ ਮੁਠੱਡਾ ਕਲਾਂ ਜੇਤੂ ਰਿਹਾ। ਮੁਠੱਡਾ ਕਲਾਂ ਦੇ ਉਭਰਦੇ ਕਬੱਡੀ ਖਿਡਾਰੀਆਂ ਰੈਨੀ ਔਜਲਾ, ਗੋਪੀ ਸੰਘਾ, ਜਿੰਦਰੀ ਮੁਠੱਡਾ ਅਤੇ ਸਨੀ ਭਲਵਾਨ ਦਾ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ।

ਸੱਭਿਆਚਾਰਕ ਪ੍ਰੋਗਰਾਮ ਵਿੱਚ ਬੈਨੀ ਏ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਕਬੱਡੀ ਕੱਪ ਵਿੱਚ ਸੱਤਾ ਮੁਠੱਡਾ, ਸੋਡੀ ਮੁਠੱਡਾ, ਭਿੰਦਾ ਮੁਠੱਡਾ, ਜੈਸ਼ ਔਜਲਾ, ਕੁਲਵੀਰ ਔਜਲਾ, ਬਿੱਲਾ ਔਜਲਾ, ਗੋਰਖਾ ਬਾਰੀਆ, ਪਾਲਾ ਸਹੋਤਾ, ਪੰਮਾ ਔਜਲਾ ਯੂ ਕੇ, ਮੁਖਤਿਆਰ ਸਿੰਘ ਲਾਲੀ, ਰਾਣਾ ਔਜਲਾ ਕਨੇਡਾ, ਸੁਰਜੀਤ ਨਾਗਾ ਕਨੇਡਾ, ਸਤਨਾਮ ਔਜਲਾ ਯੂ ਕੇ, ਰਾਜਾ ਸੰਘਾ, ਜਸ ਸੋਹਲ, ਜਤਿੰਦਰ ਜੌਹਲ, ਕਰਨ ਘੁੰਮਾਣ, ਰਵਿੰਦਰ ਮੁਠੱਡਾ, ਸੁੱਖੀ ਦੁਸਾਂਝ ਚਾਹਲਾਂ, ਸੁੱਖਾ ਚੱਕ, ਐਂਡੀ ਦੁੱਗਾ, ਬਾਗੀ ਅਟਵਾਲ, ਬੂਟਾ ਦੁਸਾਂਝ, ਬਚਿੱਤਰ ਮੁਠੱਡਾ ਯੂ.ਕੇ, ਜਸਕਰਨ ਮੁਠੱਡਾ ਕਨੇਡਾ, ਸੋਡੀ ਔਜਲਾ ਕਨੇਡਾ, ਗੁਰਵਿੰਦਰ ਬਾਸੀ, ਇੰਦੀਪ ਮੁਠੱਡਾ, ਸੁੱਖਾ ਬਾਸੀ, ਹਰਵਿੰਦਰ ਬਾਸੀ, ਬਬਲ ਔਜਲਾ, ਇੰਦਰਜੀਤ ਬਲ ਮੁਬੰਈ, ਸਨੀ ਸਹੋਤਾ, ਜੱਗੀ ਮੁਠੱਡਾ ਯੂਕੇ ਆਦਿ ਦਾ ਵੱਡਾ ਯੋਗਦਾਨ ਰਿਹਾ।

ਇਸ ਮੌਕੇ ਤੇ ਹਾਜ਼ਰ ਸਖਸੀਅਤਾਂ ਵਿੱਚ ਲੋਕ ਗਾਇਕ ਮਨਮੋਹਨ ਵਾਰਸ, ਸਰਦਾਰ ਅਲੀ, ਕਮਲਜੀਤ ਸਿੰਘ ਹੀਰ ਐਸ.ਪੀ, ਡੀ.ਐਸ.ਪੀ. ਦਵਿੰਦਰ ਸਿੰਘ ਅਤਰੀ, ਜੋਗਿੰਦਰ ਬਾਸੀ, ਪ੍ਰੇਮ ਸਿੰਘ ਐਸ.ਐਚ.ਓ, ਝਲਮਣ ਸਿੰਘ ਢੰਡਾ, ਤਾਰੀ ਸੰਗ ਢੇਸੀਆਂ, ਕਸ਼ਮੀਰ ਸਿੰਘ ਧਾਰੀਵਾਲ, ਰਿੰਕੂ ਮੁਠੱਡਾ, ਰਾਜਾ ਖੇਲਾ, ਗੁਰਜੀਤ ਸਿੰਘ ਗੌਰੀ, ਅਨਾਦੀ ਮਿਸ਼ਰਾ, ਸੋਖ ਢੇਸੀ ਯੂ.ਕੇ., ਸੁਖਵੀਰ ਸ਼ੀਰਾ ਯੂ.ਕੇ., ਕੁਲਦੀਪ ਸਿੰਘ ਯੂ.ਕੇ, ਕੇਵਲ ਸਿੰਘ ਸੈਕਟਰੀ, ਅਵਤਾਰ ਸਿੰਘ ਸੈਕਟਰੀ, ਪ੍ਰਧਾਨ ਦਿਲਬਾਗ ਸਿੰਘ, ਕਪੂਰ ਚੰਦ, ਹਰਵਿੰਦਰ ਸਿੰਘ ਟੋਨਾ, ਬੂਟਾ ਪੰਚ, ਪਾਲਾ ਔਜਲਾ, ਪਰਮਜੀਤ ਸਿੰਘ ਔਜਲਾ ਸਮੇਤ ਅਜ਼ਾਦ ਕਬੱਡੀ ਕਲੱਬ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਦਰਸ਼ਕ ਹਾਜ਼ਰ ਸਨ।

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares