ਮਿੱਠੀ ਅਵਾਜ ਦੀ ਅਵਾਜ ਦੀ ਮਾਲਿਕ “ਅਮ੍ਰਿਤ ਕੌਰ ਗੀਤ”( ਨੋਨੀ)

ਪੰਜਾਬ ਅਤੇ ਪੰਜਾਬੀਅਤ

ਕਲਾਕਾਰ ਬਣਨ ਦਾ ਸੁਪਨਾ ਬਹੁਤ ਲੋਕ ਦੇਖਦੇ ਨੇ ਰੱਬ ਦੀ ਮੇਹਰ ਤੇ ਮਿਹਨਤ ਨਾਲ ਇੱਕ ਦਿਨ ਕਾਮਯਾਬੀ ਹਰ ਉਸ ਸ਼ਖਸ਼ ਦੇ ਕਦਮ ਚੁੰਮਦੀ ਏ ਜਿਸ ਨੇ ਕੁਝ ਬਣ ਕੇ ਦਿਖਾਉਣ ਦੀ ਇੱਛਾ ਰੱਖੀ ਹੋਵੇ।ਇਸੇ ਤਰਾਂ ਮਿਹਨਤ ਤੇ ਲਗਨ ਨਾਲ ਹਿਮਾਚਲ ਦੇ ਸ਼ਹਿਰ ਊਨਾ ਦੀ ਵਸਨੀਕ ਪਿਤਾ ਸਰਦਾਰ ਅਮਰਜੀਤ ਸਿੰਘ ਤੇ ਮਾਤਾ ਅਮਰਜੀਤ ਕੌਰ ਦੀ ਲਾਡਲੀ ਧੀ ਅਮ੍ਰਿਤ ਕੌਰ ਗੀਤ ਜਿਸ ਨੇ ਸੰਗੀਤ ਨਾਲ ਬਚਪਨ ਤੋਂ ਹੀ ਮਹੁੱਬਤ ਕੀਤੀ ਤੇ ਅੈਸਾ ਮੁਕਾਮ ਹਾਸਿਲ ਕੀਤਾ ਕਿ ਜੋ ਆਪਣਾ ਤੇ ਆਪਣੇ ਮਾਪਿਆਂ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੀ ਹੈ।

ਸਕੂਲ ਪੜਨ ਤੋੰ ਕਾਲਜ ਦੀ ਬੀ ਏ ਦੀ ਪੜਾਈ ਤੱਕ ਸੰਗੀਤਕ ਸਫਰ ਚ ਅਮ੍ਰਿਤ ਨੇ ਵੱਡੀਆਂ ਮੱਲਾਂ ਮਾਰੀਆਂ। ਹਰ ਸੱਭਿਆਚਾਰਕ ਪ੍ਰੋਗਰਾਮ ਚ ਪਹਿਲ ਦੇ ਅਧਾਰ ਤੇ ਹਿੱਸਾ ਲੈਣ ਵਾਲੀ ਅਮ੍ਰਿਤ ਸੰਗੀਤਕ ਮੁਕਬਲੇ “ਸਾ ਰੇ ਗਾ ਮਾ ਪਾ” ਵਿੱਚ ਵੀ ਆਪਣੀ ਗਾਇਕੀ ਦੇ ਜੌਹਰ ਵਿਖਾ ਚੁੱਕੀ ਹੈ। ਵਜੋਂ ਜਿੱਥੇ ਅੱਜਕਲ੍ਹ ਅਮ੍ਰਿਤ ਆਪਣੀ ਮਿੱਠੀ ਅਵਾਜ਼ ਨਾਲ ਜਗਰਾਤੇ, ਵਿਆਹ ਪ੍ਰੋਗਰਾਮ ਅਤੇ ਸੱਭਿਆਚਾਰਕ ਮੇਲਿਆਂ ਚ ਸਰੋਤਿਆਂ ਨੂੰ ਕੀਲ ਰਹੀ ਹੈ ਉਥੇ ਹੀ ਉਹ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਸੰਗੀਤ ਦੀ ਸਿਖਿਆ ਵੀ ਦੇ ਰਹੀ ਹੈ।

ਬਹੁਤ ਜਲਦ ਗੀਤਕਾਰ ਬਿੰਦਰ ਨਵੇਂ ਪਿੰਡੀਏ ਦੇ ਲਿਖੇ ਗੀਤਾਂ ਰਾਂਹੀ ਪੰਜਾਬੀ ਸੰਗੀਤ ਜਗਤ ਚ ਅੰਤਰਾਸ਼ਟਰੀ ਪੱਧਰ ਤੇ ਕਦਮ ਰੱਖਣ ਜਾ ਰਹੀ ਹੈ। ਅਮ੍ਰਿਤ ਦੇ ਗਾਏ ਗੀਤ ਯੂਕੇ ਦੇ ਸੰਗੀਤਕਾਰ ਪੰਜਾਬੀ ਅੈਮ ਸੀ ਦੀਆਂ ਸੰਗੀਤਕ ਧੁਨਾੰ ਨਾਲ ਸ਼ਿੰਗਾਰੇ ਜਾ ਰਹੇ ਹਨ ਜੋ ਬਹੁਤ ਜਲਦ ਨਾਮਵਾਰ ਕੰਪਨੀ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤੇ ਜਾਣਗੇ। ਵਾਹਿਗੁਰੂ ਇਸ ਬੁਲੰਦ ਅਵਾਜ਼ ਨੂੰ ਇਸੇ ਤਰਾਂ ਹੀ ਚੜਦੀਕਲਾ ਚ ਰੱਖੇ।…ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares