ਮਿੰਨੀ ਕਹਾਣੀ ( ਇੱਕ ਸੁਨੇਹਾ)

ਪੰਜਾਬ ਅਤੇ ਪੰਜਾਬੀਅਤ

ਅੱਜ ਜਦੋਂ ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਰਕੇ ਮੈਂ ਵੀਰ ਦੇ ਘਰ ਵੱਲ ਜਾਣ ਲੱਗੀ ਤਾਂ ਸੋਚਿਆ ਕਿ ਬੱਚਿਆਂ ਲਈ ਕੁਝ ਮਿਠਾਈਆਂ ਲੈੱਦੀ ਜਾਵਾਂ ਖਾਲੀ ਹੱਥ ਜਾਂਦੇ ਚੰਗਾ ਨਹੀਂ ਲੱਗਦਾ,ਜੁਆਕ ਸੋਚਣਗੇ ਭੂਆ ਕੁਝ ਲੈ ਕੇ ਨਹੀਂ ਆਈ।ਸੋਚਦਿਆਂ ਸੋਚਦਿਆਂ ਮਠਿਆਈ ਵਾਲੀ ਦੁਕਾਨ ਤੇ ਗਈ ਤੇ ਮੈਂ ਬਰਫੀ ਦੇ ਗੁਲਾਬ ਜਾਮਣਾਂ ਬੱੱਚਿਆਂ ਲਈ ਲੈ ਲਈਆਂ।ਇੱਕ ਘੰਟੇ ਦੇ ਬੱਸ ਦੇ ਸਫ਼ਰ ਤੋਂ ਬਾਅਦ ਜਦੋਂ ਮੈਂ ਅੱਡੇ ਤੇ ਪਹੁੰਚੀ ਤਾਂ ਵੀਰ ਮੈਨੂੰ ਉਥੇ ਲ਼ੈਣ ਲਈ ਆਇਆ ਹੋਇਆ ਸੀ,ਮੈਂ ਉਸ ਨੂੰ ਪਹਿਲੇ ਫੋਨ ਤੇ ਦੱਸਿਆ ਹੋਇਆ ਸੀ ਕਿ ਮੈਂ ਬਾਰਾਂ ਕੁ ਵਜੇ ਦੇ ਨੇੜੇ ਪਹੁੰਚ ਜਾਵਾਂਗੀ।ਅਸੀਂ ਦੋਨੋਂ ਭੈਣ ਭਰਾ ਘਰ ਪਹੁੰਚੇ ਤਾਂ ਮਾਂ ,ਭਰਜਾਈ ਅਤੇ ਬੱਚੇ ਵੀ ਚਾਵਾਂ ਨਾਲ ਉਡੀਕ ਕਰ ਰਹੇ ਸੀ।ਜਿੱਥੇ ਮਾਂ ਨੇ ਗਲਵੱਕੜੀ ਪਾ ਨਾਲ ਲਾਇਆ,ਉੱਥੇ ਹੀ ਭਰਜਾਈ, ਭਤੀਜਾ ਤੇ ਭਤੀਜੀ ਨੇ ਮੇਰਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਪਿਆਰ ਕੀਤਾ ਅਤੇ ਬੱਚੇ ਕਹਿਣ ਲੱਗੇ ਭੂਆ ਜੀ ਬਹੁਤ ਦਿਨਾਂ ਬਾਅਦ ਆਏ ਹੋ,ਜਲਦੀ ਜਲਦੀ ਆਇਆ ਕਰੋ ।ਬੱਚੇ ਮੈਨੂੰ ਅਥਾਹ ਪਿਆਰ ਕਰਦੇ ਕਦੀ ਮੈਨੂੰ ਆਪਣੇ ਸਕੂਲ ਦੀਆਂ ਗੱਲਾਂ ਸੁਣਾਉਂਦੇ ਤੇ ਆਪਸੀ ਬਚਪਨ ਵਾਲੀ ਲੜਾਈ ਦੀਆਂ ਸ਼ਿਕਾਇਤਾਂ ਲਾਉਦੇੰ।
ਬੱਚਿਆਂ ਨੂੰ ਮੈਂ ਉਨ੍ਹਾਂ ਦੇ ਲਈ ਲਏ ਹੋਏ ਤੋਹਫ਼ੇ ਕੱਪੜੇ ਤੇ ਖਿਡਾਉਣੇ ਉਨ੍ਹਾਂ ਨੂੰ ਦਿੱਤੇ।ਉਹ ਬਹੁਤ ਖ਼ੁਸ਼ ਹੋਏ ਉਨ੍ਹਾਂ ਨੂੰ ਤੋਹਫੇ ਬਹੁਤ ਪਸੰਦ ਕੀਤੇ ,ਪਰ ਮਠਿਆਈਆਂ ਦੇਖ ਕੇ ਬੱਚੇ ਚੁੱਪ ਜਿਹੇ ਹੋ ਗਏ। ਮੈਂ ਕਾਰਨ ਪੁੱਛਿਆ ਤਾਂ ਬੱਚੇ ਆਖਣ ਲੱਗੇ, ਅਸੀਂ ਬਾਜ਼ਾਰ ਦੀ ਮਠਿਆਈ ਨਹੀਂ ਖਾਦੇੰ,ਤੁਸੀਂ ਨਹੀਂ ਲਿਆਉਣੀ ਸੀ।
ਸਾਡੇ ਅਧਿਆਪਕ ਦੱਸਦੇ ਹਨ,ਮਠਿਆਈਆਂ ਵਿੱਚ ਬਹੁਤ ਜਿਆਦਾ ਮਿਲਾਵਟ ਹੋ ਰਹੀ ਹੈ , ਕੈਮੀਕਲ ਤੋਂ ਤਿਆਰ ਕੀਤਾ ਨਕਲੀ ਦੁੱਧ ਅਤੇ ਉਸ ਦਾ ਹੀ ਖੋਇਆ ਇਹਨਾਂ ਵਿਚ ਵਰਤਿਆ ਜਾਂਦਾ ਹੈ।ਉਨ੍ਹਾਂ ਮੈਨੂੰ ਦੱਸਿਆ ਕਿ ਨਕਲੀ ਦੁੱਧ ਤਿਆਰ ਕਰਨ ਲਈ ਯੂਰੀਆ, ਸ਼ੈਂਪੂ,ਤੇਲ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ,ਜਿੰਨੀ ਖਪਤ ਤਿਉਹਾਰਾਂ ਤੇ ਦੁੱਧ ਦੀ ਹੁੰਦੀ ਹੈ ਇੰਨੀ ਮਾਤਰਾ ਵਿੱਚ ਪੰਜਾਬ ਵਿੱਚ ਦੁੱਧ ਹੈ ਹੀ ਨਹੀਂ ਹੈ।ਪਿੰਡਾਂ ਵਿਚ ਵਿਰਲੀਆਂ ਟਾਵੀਆਂ ਹੀ ਮੱਝਾਂ ਗਾਵਾਂ ਰਹਿ ਗਈਆਂ ਹਨ। ਜੇ ਦੇਖਿਆ ਜਾਵੇ ਤਾਂ ਦੁੱਧ ਤਾਂ ਇੱਕ ਪਿੰਡ ਦਾ ਹੀ ਇਕ ਪਿੰਡ ਵਿੱਚ ਬੜੀ ਮੁਸ਼ਕਲ ਨਾਲ ਪੂਰਾ ਹੁੰਦਾ ਹੈ। ਟਰੱਕਾਂ ਦੇ ਟਰੱਕ ਨਕਲੀ ਖੋਇਆ ਦਹੀਂ ਦੁੱਧ ਪਨੀਰ ਦੇ ਫੜੇ ਜਾਂਦੇ ਹਨ। ਸਾਨੂੰ ਤਾਂ ਦਾਦੀ ਜੀ ਘਰ ਹੀ ਦੇਸੀ ਘਿਓ ਦਾ ਬੇਸਣ, ਪਿੰਨੀਆਂ ਅਤੇ ਗਜਰੇਲਾ ਬਣਾ ਦਿੰਦੇ ਹਨ।ਮੈਂ ਮਨ ਹੀ ਮਨ ਪਛਤਾਈ ਛੋਟੇ ਬੱਚਿਆਂ ਨੇ ਮੈਨੂੰ ਜ਼ਿੰਦਗੀ ਦਾ ਨਵਾਂ ਸਬਕ ਦਿੱਤਾ ,ਮੈਂ ਉਨ੍ਹਾਂ ਨੂੰ ਵਾਅਦਾ ਕੀਤਾ ਕਿ ਅਗਲੀ ਵਾਰ ਮੈਂ ਵੀ ਤੁਹਾਡੇ ਲਈ ਘਰ ਤੋਂ ਹੀ ਮਠਿਆਈ ਬਣਾ ਕੇ ਲਿਆਵਾਂਗੀ।
ਪਰ ਕਿੰਨੇ ਅਫਸੋਸ ਦੀ ਗੱਲ ਹੈ,ਸਿਹਤ ਨਾਲ ਖਿਲਵਾੜ ਕਰਨ ਵਾਲੇ ਨਕਲੀ ਦੁੱਧ ਦੇ ਵਪਾਰੀਆਂ ਨੂੰ ਨੱਥ ਨਹੀ ਪਾਈ ਜਾਂਦੀ,ਖਾਣ ਪੀਣ ਦੀ ਮਿਲਾਵਟ ਕਰਕੇ ਵੀ ਅੱਜ ਬਹੁਤ ਸਾਰੇ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ….ਸਤਵੀਰ ਕੌਰ ਇਟਲੀ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares