ਮਿਲਾਵਟਖੋਰਾਂ ਦੀ ਹੁਣ ਪੰਜਾਬ ‘ਚ ਖੈਰ ਨਹੀਂ, ਸਰਕਾਰ ਨੇ ਨਕਲੀ ਦੁੱਧ ਨਾਲ ਬਣੀਆਂ ਵਸਤਾਂ ਦੀ ਵਿਕਰੀ ਕਰਨ ਵਾਲਿਆਂ ਨੂੰ ਏਨੇ ਸਾਲ ਦੀ ਕੈਦ ਤੇ ਜੁਰਮਾਨਾ ਕਰਨ ਦੇ ਆਦੇਸ਼ ਹੋਵੇਗੀ

ਪੰਜਾਬ ਅਤੇ ਪੰਜਾਬੀਅਤ

ਪੰਜਾਬ ‘ਚ ਨਕਲੀ ਦੁੱਧ ਤੇ ਉਸ ਨਾਲ ਬਣੀਆਂ ਵਸਤਾਂ ਦੀ ਵੱਡੀ ਮਾਤਰਾ ‘ਚ ਬਰਾਮਦਗੀ ਤੋਂ ਪ੍ਰੇਸ਼ਾਨ ਰਾਜ ਸਰਕਾਰ ਨੇ ਨਕਲੀ ਦੁੱਧ ਨਾਲ ਬਣੀਆਂ ਵਸਤਾਂ ਦੀ ਵਿਕਰੀ ਕਰਨ ਵਾਲਿਆਂ ਨੂੰ 6 ਸਾਲ ਦੀ ਕੈਦ ਤੇ 10 ਲੱਖ ਦਾ ਜੁਰਮਾਨਾ ਕਰਨ ਦੇ ਆਦੇਸ਼ ਦਿੱਤੇ ਹਨ | ਇਹ ਜਾਣਕਾਰੀ ਫੂਡ ਐਾਡ ਐਡਮਿਨੀਸਟਰੇਟਰ (ਸੀ. ਐਫ. ਡੀ. ਏ.) ਮੁਖੀ ਕਾਹਨ ਸਿੰਘ ਪੰਨੂ ਨੇ ਦਿੱਤੀ |

ਉਨ੍ਹਾਂ ਨੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਖ਼ਤ ਲਿਖ ਕੇ ਨਕਲੀ ਦੁੱਧ ਵੇਚਣ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ | ਉਨ੍ਹਾਂ ਨਕਲੀ ਖਾਧ ਵਸਤਾਂ ਿਖ਼ਲਾਫ਼ ਚੁੱਕੇ ਗਏ ਸਖ਼ਤ ਕਦਮਾਂ ਸਬੰਧੀ ਵਪਾਰੀਆਂ ਨੂੰ ਵੀ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਹੈ |

ਕਾਲੇ ਕਾਰੋਬਾਰ ‘ਚ ਲੱਗੇ ਲੋਕਾਂ ਨੂੰ ਫੂਡ ਸੇਫ਼ਟੀ ਐਕਟ 2006 ਤਹਿਤ ਨਕਲੀ ਦੁੱਧ ਅਤੇ ਇਸ ਨਾਲ ਬਣੀਆਂ ਵਸਤਾਂ ਦੀ ਖਰੀਦ ਤੇ ਵਿਕਰੀ ‘ਤੇ 6 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਕਰਨ ਅਤੇ ਅਜਿਹੀਆਂ ਮਿਲਾਵਟੀ ਵਸਤਾਂ ਬਣਾਉਣ ਤੇ ਵੇਚਣ ਵਾਲਿਆ ਨੂੰ ਅਤੇ ਨਕਲੀ ਵਸਤਾਂ ਦੇ ਕਾਰਨ ਹੋਈ ਮੌਤ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਦੀ ਗੱਲ ਕੀਤੀ |

ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਤਿਉਹਾਰਾਂ ਦੇ ਦਿਨਾਂ ‘ਚ ਛਾਪੇਮਾਰੀ ਕਰਨ ਦੀ ਸਲਾਹ ਦਿੰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਮਿਠਾਈ ਵੇਚਣ ਵਾਲਿਆਂ, ਕੇਟਰਿੰਗ ਕੰਪਨੀਆਂ, ਹੋਟਲ ਤੇ ਢਾਬਾ ਮਾਲਕਾਂ ਅਤੇ ਫੂਡ ਸੇਫਟੀ ਅਧਿਕਾਰੀਆਂ, ਡੇਅਰੀ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਮਿਲਾਵਟੀ ਅਤੇ ਨਕਲੀ ਦੁੱਧ ਅਤੇ ਅਜਿਹੇ ਦੁੱਧ ਨਾਲ ਬਣੀਆਂ ਵਸਤਾਂ ਦੀ ਖਰੀਦ-ਵਿਕਰੀ ਅਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਬੈਠਕਾਂ ਕਰਕੇ ਜਾਗਰੂਕਤਾ ਲਿਆਂਦੀ ਜਾਵੇ |

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares