ਮਿਲਾਨ ਚ ਭਗਵਾਨ ਵਾਲਮੀਕਿ ਦਾ ਦਿਹਾੜਾ ਮਨਾਇਆ ਗਿਆ

ਪੰਜਾਬ ਅਤੇ ਪੰਜਾਬੀਅਤ

ਮਿਲਾਨ ਇਟਲੀ 7 ਨਵੰਬਰ (ਸਾਬੀ ਚੀਨੀਆ) ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੂਰਬ ਦਿਹਾੜਾ ਵਾਲਮੀਕਿ ਸਭਾ ਮਿਲਾਨ ਦੇ ਯੋਗ ਉਪਰਾਲੇ ਤਹ੍ਹਿਤ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਹਰ ਸਾਲ ਦੀ ਤਰ੍ਹਾਂ ਇਸ ਸਾਲ ਕਰਵਾਏ ਸਮਾਗਮਾਂ ਵਿਚ ਸ਼ਰਧਾਲੂਆਂ ਨੇ ਦੂਰ ਦਰਾਂਡੇ ਤੋ ਪੁੱਜ ਕਰਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਭਗਵਾਨ ਵਾਲਮੀਕਿ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ। ਇੰਡੀਆ ਤੋ ਉਚੇਚੇ ਤੌਰ ਤੇ ਪੁੱਜੇ ਬਾਲ ਜੋਗੀ ਬਾਬਾ ਪ੍ਰਗਟ ਨਾਥ ਨੇ ਵਿਚਾਰਾਂ ਦੀ ਸਾਂਝ ਪਾਉਦੇ ਹੋਏ ਆਏ ਸ਼ਰਧਾਲੂਆ ਨੂੰ ਦੱਸਿਆ ਕਿ ਭਗਵਾਨ ਵਾਲਮੀਕਿ ਦੀ ਕ੍ਰਿਪਾ ਕਰਕੇ ਹੀ ਸਾਨੂੰ ਸੋਹਣਾ ਜੀਵਨ ਮਿਲਿਆ ਹੈ ਸਾਨੂੰ ਹਮੇਸ਼ਾ ਭਗਵਾਨ ਦਾ ਸ਼ੁਕਰ ਗੁਜਾਰ ਰਹਿਣਾ ਚਾਹੀਦਾ ਹੈ ਜਿੰਨੀ ਦੀ ਬਦੌਲਤ ਵਿਦੇਸ਼ਾਂ ਵਿਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ

ਇਸ ਮੌਕੇ ਕਰਵਾਏ ਰਮਾਇਣ ਦੇ ਪਾਠ ਦੀ ਸੇਵਾ ਭਗਵਾਨ ਵਾਲਮੀਕਿ ਸਭਾ ਅਨਕੋਨਾ ਵੱਲੋ ਕਰਵਾਈ ਗਈ। ਇਸ ਮੌਕੇ ਬਲਕਾਰ ਚੰਦ, ਬਲਬੀਰ ਭੱਟੀ , ਪਰਮਜੀਤ ਥਾਪਰ, ਕਾਲਾ ਮਿਲਾਨ , ਬਿੰਦਾ ਨਾਗਰਾ,ਮੇਸ਼ੀ ਸਿੰਘ, ਸੈਮ ਸਭਰਵਾਲ, ਬੱਗਾ ਘਾਰੂ , ਬਲਜੀਤ ਨਵਾਂ ਪਿੰਡ,ਜੀਵਨ ਸਿੰਘ ਤੇ ਗਿਆਨ ਨਵਾਂ ਪਿੰਡ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜਿੰਨਾਂ ਦੇ ਉਪਰਾਲੇ ਨਾਲ ਮਿਲਾਨ ਵਿਚ ਹਰ ਸਾਲ ਭਗਵਾਨ ਵਾਲਮੀਕਿ ਦਾ ਆਗਮਨ ਪੂਰਬ ਦਿਹਾੜਾ ਮਨਾਇਆ ਜਾਦਾਂ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਲ ਜੋਗੀ ਬਾਬਾ ਪ੍ਰਗਟ ਨਾਥ (ਮੁੱਖੀ ਡੇਰਾ ਰਹੀਮਪੁਰ) ਵਾਲੇ ਇੰਨੀ ਦਿਨੀ ਇਟਲੀ, ਗਰੀਸ, ਜਰਮਨ, ਫਰਾਂਸ ਤੇ ਆਸਟਰੀਆ ਦੀ ਫੇਰੀ ਉੱਤੇ ਆਏ ਹੋਏ ਹਨ ਜਿੱਥੇ ਇਕ ਇਕ ਕਰਕੇ ਪੂਰੇ ਯੂਰਪ ਵਿਚ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ।

ਮਿਲਾਨ ਵਿਚ ਕਰਵਾਏ ਸਮਾਗਮ ਦੀ ਤਸਵੀਰ,ਸਾਬੀ ਚੀਨੀਆ

ਪੰਜਾਬ ਅਤੇ ਪੰਜਾਬੀਅਤ

Leave a Reply

Your email address will not be published. Required fields are marked *

shares